ਭਾਰਤ-ਆਸਟਰੇਲੀਆ ਟੀ20 ਲੜੀ; ਰੋਹਿਤ ਦੀ ਪਹੁੰਚ ‘ਚ ਵੀ ਰਿਕਾਰਡ

ਬ੍ਰਿਸਬੇਨ, 20 ਨਵੰਬਰ
ਆਸਟਰੇਲੀਆ ਵਿਰੁੱਧ 3 ਟੀ20 ਮੈਚਾਂ ਦੀ ਲੜੀ ‘ਚ ਭਾਰਤ ਦੇ ਵਿਸਫੋਟਕ ਬੱਲੇਬਾਜ਼ ਰੋਹਿਤ ਸ਼ਰਮਾ ਕੋਲ ਇਸ ਸਭ ਤੋਂ ਛੋਟੇ ਫਾਰਮੇਟ ਦੇ ਸਭ ਤੋਂ ਵੱਡੇ ਖਿਡਾਰੀ ਬਣਨ ਦਾ ਸੁਨਹਿਰਾ ਮੌਕਾ ਹੈ ਰੋਹਿਤ 87 ਅੰਤਰਰਾਸ਼ਟਰੀ ਟੀ20 ਮੈਚਾਂ ਦੀਆਂ 80 ਪਾਰੀਆਂ ‘ਚ 33.43 ਦੀ ਔਸਤ ਨਾਲ 2207 ਦੌੜਾਂ ਬਣਾ ਚੁੱਕੇ ਹਨ ਅਤੇ ਟੀ20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ (73 ਪਾਰੀਆਂ ‘ਚ 2271) ਤੋਂ 64 ਦੌੜਾਂ ਪਿੱਛੇ ਹਨ ਵਿਰਾਟ ਕੋਹਲੀ ਇਸ ਸੂਚੀ ‘ਚ 2102 ਦੌੜਾਂ ਨਾਲ ਫਿਲਹਾਲ ਪੰਜਵੇਂ ਸਥਾਨ ‘ਤੇ ਹਨ

 

ਸਭ ਤੋਂ ਜ਼ਿਆਦਾ ਛੱਕੇ:

ਰੋਹਿਤ ਦੇ ਨਾਂਅ ਅੰਤਰਰਾਸ਼ਟਰੀ ਟੀ20 ਕ੍ਰਿਕਟ ‘ਚ 96 ਛੱਕੇ ਦਰਜ ਹਨ ਅਤੇ ਉਹ ਇਸ ਫਾਰਮੇਟ ‘ਚ ਜ਼ਿਆਦਾ ਛੱਕੇ ਲਾਉਣ ਦੇ ਮਾਮਲੇ ‘ਚ ਗੁਪਟਿਲ ਅਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ(103-103) ਤੋਂ ਬਾਅਦ ਸਿਰਫ਼ 8 ਛੱਕਿਆਂ ਨਾਲ ਪਿੱਛੇ ਦੂਸਰੇ ਨੰਬਰ ‘ਤੇ ਹਨ ਜੇਕਰ ਰੋਹਿਤ ਬ੍ਰਿਸਬੇਨ ‘ਚ 4 ਛੱਕੇ ਅਤੇ 1 ਚੌਕਾ ਲਾ ਦਿੰਦੇ ਹਨ ਤਾਂ ਇਸ ਫਾਰਮੇਟ ‘ਚ ਉਹ 100 ਛੱਕੇ ਅਤੇ 200 ਚੌਕੇ ਲਾਉਣ ਵਾਲੇ ਮਾਰਟਿਨ ਗੁਪਟਿਲ (200 ਚੌਕੇ ਅਤੇ 103 ਛੱਕੇ) ਦੇ ਨਾਲ ਸਾਂਝੇ ਤੌਰ ‘ਤੇ ਦੂਜੇ ਜਦੋਂਕਿ ਭਾਰਤ ਦੇ ਪਹਿਲੇ ਬੱਲੇਬਾਜ਼ ਬਣ ਜਾਣਗੇ

 

ਸਾਲ ‘ਚ ਸਭ ਤੋਂ ਵੱਧ ਦੌੜਾਂ

ਰੋਹਿਤ ਇਸ ਸਾਲ 16 ਟੀ20 ਮੈਚਾਂ ‘ਚ 560 ਦੌੜਾਂ ਬਣਾ ਚੁੱਕੇ ਹਨ ਅਤੇ ਇਸ ਮਾਮਲੇ ‘ਚ ਅੱਵਲ ਪਾਕਿਸਤਾਨ ਦੇ ਫ਼ਖ਼ਰ ਜਮਾਨ (17 ਮੈਚਾਂ ‘ਚ 576 ਦੌੜਾਂ) ਨੂੰ?ਪਛਾੜਨ ਲਈ ਉਸਨੂੰ ਸਿਰਫ਼ 17 ਹੋਰ ਦੌੜਾਂ ਦੀ ਲੋੜ ਹੈ ਜਿਸ ਨਾਲ ਉਹ ਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਇੱਕ ਸਾਲ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹੋ ਜਾਣਗੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।