ਪਹਿਲੇ ਮੁਕਾਬਲੇ ’ਚ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ | INDvsAFG
- ਸ਼ੁਭਮਨ ਗਿੱਲ ਨੇ ਖੇਡੀ 23 ਦੌੜਾਂ ਦੀ ਪਾਰੀ | INDvsAFG
- ਜਿਤੇਸ਼ ਅਤੇ ਦੁੁਬੇ ਵਿਚਕਾਰ ਅਰਧਸੈਂਕੜੇ ਵਾਲੀ ਸਾਂਝੇਦਾਰੀ
- ਕਪਤਾਨ ਰੋਹਿਤ ਖਾਤਾ ਖੋਲ੍ਹੇ ਬਿਨ੍ਹਾਂ ਆਊਟ
- ਲੜੀ ’ਚ 1-0 ਕੀਤਾ ਵਾਧਾ
ਮੋਹਾਲੀ (ਸੱਚ ਕਹੂੰ ਨਿਊਜ਼)। ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਤਰੀ ਟੀਮ ਕੋਲ ਸਿਰਫ ਇੱਕ ਸੀਰੀਜ਼ ਖੇਡਣੀ ਬਾਕੀ ਹੈ, ਉਹ ਹੈ ਅਫਗਾਨਿਸਤਾਨ ਖਿਲਾਫ, ਜੋ ਕਿ ਅੱਜ ਸ਼ੁਰੂ ਹੋ ਚੁੱਕੀ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤਿੰਨ ਟੀ20 ਮੈਚਾਂ ਦੀ ਲੜੀ ਖੇਡੀ ਜਾ ਰਹੀ ਹੈ। ਜਿੱਥੇ ਲੜੀ ਦਾ ਪਹਿਲਾ ਮੁਕਾਬਲਾ ਚੰਡੀਗੜ੍ਹ ਦੇ ਮੋਹਾਲੀ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ’ਚ ਭਾਰਤੀ ਟੀਮ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁਹੰਮਦ ਨਬੀ ਦੀਆਂ 41 ਦੌੜਾਂ ਦੀ ਮੱਦਦ ਨਾਲ ਆਪਣੇ 20 ਓਵਰਾਂ ’ਚ 159 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। (INDvsAFG)
IND Vs AFG: ਭਾਰਤੀ ਟੀਮ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਭਾਰਤੀ ਟੀਮ ਵੱਲੋਂ ਅਕਸ਼ਰ ਪਟੇਲ ਨੇ 2, ਮੁਕੇਸ਼ ਕੁਮਾਰ ਨੇ 2 ਵਿਕਟਾਂ ਹਾਸਲ ਕੀਤੀਆਂ। ਜਵਾਬ ’ਚ ਟੀਚੇ ਦਾ ਪਿਛਾ ਕਰਨ ਆਈ ਭਾਤਰੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਕਪਤਾਨ ਰੋਹਿਤ ਸਿਰਫ 2 ਗੇਂਦਾਂ ਖੇਡ ਕੇ ਬਿਨ੍ਹਾਂ ਖਾਤਾ ਖੋਲ੍ਹੇ ਆਊਟ ਹੋ ਗਏ। ਉਹ ਰਨ ਆਊਟ ਹੋਏ। ਉਸ ਤੋਂ ਬਾਅਦ ਸ਼ੁਭਮਨ ਗਿੱਲ ਨੇ 23 ਦੌੜਾਂ ਦੀ ਚੰਗੀ ਪਾਰੀ ਖੇਡੀ। ਸ਼ੁਭਮਨ ਗਿੱਲ ਦੇ ਆਊਟ ਹੋਣ ਤੋਂ ਬਾਅਦ ਜਿਤੇਸ਼ ਸ਼ਰਮਾ ਅਤੇ ਸ਼ਿਵਮ ਦੁਬੇ ਵਿਚਕਾਰ ਅਰਧਸੈਂਕੜੇ ਵਾਲੀ ਸਾਂਝੇਦਾਰੀ ਹੋਈ। ਜਿਤੇਸ਼ ਸ਼ਰਮਾ 31 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਇਲਾਵਾ ਰਿੰਕੂ ਸਿੰਘ ਨੇ ਨਾਬਾਦ 16 ਦੌੜਾਂ ਦੀ ਪਾਰੀ ਖੇਡੀ। ਹੁਣ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ ’ਚ 1-0 ਦੀ ਲੀਡ ਬਣਾ ਲਈ ਹੈ। ਲੜੀ ਦਾ ਦੂਜਾ ਮੁਕਾਬਲਾ 14 ਜਨਵਰੀ ਨੂੰ ਹੈਦਰਾਬਾਦ ’ਚ ਖੇਡਿਆ ਜਾਵੇਗਾ। (INDvsAFG)
ਸਾਬਕਾ ਕਪਤਾਨ ਵਿਰਾਟ ਕੋਹਲੀ ਤੋਂ ਬਿਨ੍ਹਾਂ ਉਤਰੀ ਭਾਤਰੀ ਟੀਮ | INDvsAFG
ਦੱਸ ਦੇਈਏ ਕਿ ਪਿਛਲੇ ਟੀ20 ਵਿਸ਼ਵ ਕੱਪ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਵਾਪਸੀ ਹੋਈ ਹੈ। ਉਨ੍ਹਾਂ ਕਾਫੀ ਸਮੇਂ ਬਾਅਦ ਟੀ20 ਫਾਰਮੈਟ ’ਚ ਵਾਪਸੀ ਕੀਤੀ ਹੈ। ਪਰ ਲੜੀ ਦੇ ਪਹਿਲੇ ਮੈਚ ’ਚ ਭਾਰਤੀ ਟੀਮ ’ਚ ਸਾਬਕਾ ਕਪਤਾਨ ਵਿਰਾਟ ਕੋਹਲੀ ਨਿਜੀ ਕਾਰਨਾਂ ਕਰਕੇ ਪਹਿਲੇ ਮੈਚ ’ਚ ਨਹੀਂ ਖੇਡੇ ਅਤੇ ਭਾਤਰੀ ਟੀਮ ਉਨ੍ਹਾਂ ਤੋਂ ਬਿਨ੍ਹਾਂ ਖੇਡਣ ਉਤਰੀ। ਪਰ ਵਿਰਾਟ ਕੋਹਲੀ ਲੜੀ ਦੇ ਬਾਕੀ ਰਹਿੰਦੇ ਦੋ ਮੈਚਾਂ ’ਚ ਹਾਜ਼ਰ ਰਹਿਣਗੇ। (INDvsAFG)