ICC World Cup 2023 : ਭਾਰਤ ਨੇ ਟਾਸ ਜਿੱਤਿਆ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ICC World Cup 2023
ਫਾਈਲ ਫੋਟੋ।

ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ ਮੁਕਾਬਲਾ | ICC World Cup 2023

  • ਕਿਸ਼ਨ ਜਾਂ ਅਈਅਰ ਦੋਵਾਂ ’ਚੋਂ ਇੱਕ ਨੂੰ ਬੈਠਣਾ ਪੈ ਸਕਦਾ ਹੈ ਬਾਹਰ
  • ਸ਼ੁਭਮਨ ਗਿੱਲ ਦੀ ਵਾਪਸੀ ਤੈਅ

ਅਹਿਮਦਾਬਾਦ (ਏਜੰਸੀ)। ਵਿਸ਼ਵ ਕੱਪ 2023 ’ਚ ਅੱਜ ਕ੍ਰਿਕੇਟ ਦਾ ਮਹਾਸੰਗ੍ਰਾਮ ਸ਼ੁਰੂ ਹੋਣ ’ਚ ਕੁਝ ਹੀ ਸਮਾਂ ਬਾਕੀ ਹੈ। ਜਿੱਥੇ ਇੱਕ-ਦੂਜੇ ਦੇ ਸਖਤ ਵਿਰੋਧੀ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ। ਇਹ ਮੁਕਾਬਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਟਾਸ ਹੋ ਗਿਆ ਹੈ ਅਤੇ ਭਾਰਤ ਨੇ ਟਾਸ ਜਿੱਤਿਆ ਹੈ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਮੈਚ ਦੀ ਗੱਲ ਕੀਤੀ ਜਾਵੇ ਤਾਂ ਅਹਿਮਦਾਬਾਦ ’ਚ ਦਰਸ਼ਕਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਮੈਚ ਨੂੰ ਵੇਖਣ ਲਈ ਸਚਿਨ ਅਨੁਸ਼ਕਾ ਵੀ ਸਟੇਡੀਅਮ ’ਚ ਪਹੁੰਚ ਚੁੱਕੇ ਹਨ। (ICC World Cup 2023)

ਸ਼ੁਭਮਨ ਗਿੱਲ ਦਾ ਖੇਡਣਾ ਲੱਗਭਗ ਤੈਅ | ICC World Cup 2023

ਭਾਰਤ-ਪਾਕਿਸਤਾਨ ਮੈਚ ਦੌਰਾਨ ਟੀਮ ਇੰਡੀਆ ਦੇ ਸਟਾਰ ਓਪਨਰ ਖਿਡਾਰੀ ਸ਼ੁਭਮਨ ਗਿੱਲ ਦਾ ਖੇਡਣਾ ਲੱਗਭਗ ਤੈਅ ਮੰਨਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਹੋਈ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਬਿਆਨ ਦਿੱਤਾ ਸੀ ਕਿ, ਸ਼ੁਭਮਨ ਗਿੱਲ ਦਾ 99 ਫੀਸਦੀ ਖੇਡਣਾ ਤੈਅ ਹੈ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪਲੇਇੰਗ-11 ’ਚ ਸ਼ਾਮਲ ਕੀਤੇ ਜਾਣ ਦਾ ਫੈਸਲਾ ਮੈਚ ਤੋਂ ਪਹਿਲਾਂ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਦੇ ਸਟਾਰ ਓਪਨਰ ਖਿਡਾਰੀ ਸ਼ੁਭਮਨ ਗਿੱਲ ਇਸ ਸਾਲ ਦੇ ਇੱਕਰੋਜ਼ਾ ਮੈਚਾਂ ’ਚ ਟੀਮ ਇੰਡੀਆ ਵੱਲੋਂ ਟਾਪ ਸਕੋਰਰ ਹਨ ਅਤੇ ਉਨ੍ਹਾਂ ਨੇ ਇੱਕਰੋਜ਼ਾ ਮੈਚਾਂ ’ਚ ਅੱਜ ਤੱਕ ਕੁਲ 6 ਸੈਂਕੜੇ ਲਾਏ ਹਨ ਅਤੇ ਉਨ੍ਹਾਂ ਦੇ 6 ਵਿੱਚੋਂ 5 ਸੈਂਕੜੇ ਇਸ ਸਾਲ ਹੀ ਆਏ ਹਨ। (ICC World Cup 2023)

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਨੇ ਪੰਜਾਬ ’ਚ ਲਿਆ ਵੱਡਾ ਫ਼ੈਸਲਾ, ਜਾਣੋ ਕੀ ਹੈ ਮਾਮਲਾ

ਮੌਸਮ ਦੀ ਅਪਡੇਟ | ICC World Cup 2023

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਹਿਮਦਾਬਾਦ ’ਚ ਅੱਜ ਬੱਦਲ ਛਾਏ ਰਹਿਣਗੇ ਪਰ ਇੱਥੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 35 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਬਾਕੀ ਜੇ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੀ ਪਿੱਚ ਬੱਲੇਬਾਜ਼ੀ ਦੇ ਪੱਖ ’ਚ ਜ਼ਿਆਦਾ ਹੈ। ਤੇਜ਼ ਗੇਂਦਬਾਜ਼ਾਂ ਨੂੰ ਵੀ ਇੱਥੇ ਮੱਦਦ ਮਿਲ ਸਕਦੀ ਹੈ। ਜਿਵੇਂ-ਜਿਵੇਂ ਮੈਚ ਅੱਗੇ ਵੱਧਦਾ ਹੈ ਤਾਂ ਇੱਥੇ ਸਪਿਨਰ ਵੀ ਕਮਾਲ ਦਿਖਾ ਸਕਦੇ ਹਨ। ਇੱਥੇ ਤਰੇਲ ਵੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਜੇਕਰ ਇੱਥੇ ਤਰੇਲ ਪੈਂਦੀ ਹੈ ਤਾਂ ਜਿਹੜੀ ਟੀਮ ਬਾਅਦ ’ਚ ਬੱਲੇਬਾਜ਼ੀ ਕਰੇਗੀ ਉਸ ਨੂੰ ਫਾਇਦਾ ਜ਼ਿਆਦਾ ਮਿਲੇਗਾ। ਇਸ ਸਟੇਡੀਅਮ ’ਚ ਹੁਣ ਤੱਕ ਕੁਲ 27 ਇੱਕਰੋਜ਼ਾ ਮੈਚ ਖੇਡੇ ਗਏ ਹਨ। ਜਿਸ ਵਿੱਚਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 14 ਮੈਚ ਜਿੱਤੀ ਹੈ ਅਤੇ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ 13 ਮੈਚਾਂ ’ਚ ਜਿੱਤ ਮਿਲੀ ਹੈ।