ਏਜੰਸੀ, ਨਵੀਂ ਦਿੱਲੀ:ਅਕਤੂਬਰ ‘ਚ ਭਾਰਤ ‘ਚ ਹੋਣ ਵਾਲੇ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ‘ਚ ਭਾਰਤ ਦੇ ਮੈਚ ਦਿੱਲੀ ‘ਚ ਹੀ ਹੋਣਗੇ
ਅਖਿਲ ਭਾਰਤੀ ਫੁੱਟਬਾਲ ਮਹਾਂਸੰਘ (ਏਆਈਐੱਫਐੱਫ) ਨੇ ਕੌਮਾਂਤਰੀ ਫੁੱਟਬਾਲ ਸੰਸਥਾ ਫੀਫਾ ਤੋਂ ਭਾਰਤ ਦੇ ਮੈਚ ਨਵੀਂ ਮੁੰਬਈ ਤੋਂ ਹਟਾਕੇ ਕੌਮਾਂਤਰੀ ਰਾਜਧਾਨੀ ਦਿੱਲੀ ‘ਚ ਕਰਵਾਉਣ ਦੀ ਅਪੀਲ ਕੀਤੀ ਸੀ ਜਿਸ ‘ਤੇ ਫੀਫਾ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਤੇ ਟੂਰਨਾਮੈਂਟ ਦੇ ਪ੍ਰੋਗਰਾਮ ‘ਚ ਤਬਦੀਲੀ ਵੀ ਕਰ ਦਿੱਤੀ ਹੈ ਫੀਫਾ ਦੇ ਟੂਰਨਾਮੈਂਟ ਪ੍ਰਮੁੱਖ ਜੈਮੀ ਯਾਰਜ਼ਾਂ ਨੇ ਕਿਹਾ ਕਿ ਅਸੀਂ ਇਸ ਅਪੀਲ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਕਿਉਂਕਿ ਫੀਫਾ ਅੰਡਰ-17
ਵਿਸ਼ਵ ਕੱਪ ‘ਚ ਉਹ ਸਾਡਾ ਮੁੱਖ ਸਾਂਝੇਦਾਰ ਹੈ
ਬਤੌਰ ਮੇਜ਼ਬਾਨ ਭਾਰਤ ਨੂੰ ਗਰੁੱਪ ‘ਏ’ ‘ਚ ਰੱਖਿਆ ਜਾਵੇਗਾ ਤੇ ਗਰੁੱਪ ਦੀਆਂ ਚਾਰ ਟੀਮਾਂ ‘ਚ ਨੰਬਰ ਇੱਕ (ਏ-1) ਟੀਮ ਹੋਵੇਗੀ ਪਹਿਲਾਂ ਗਰੁੱਪ ‘ਏ’ ਦੇ ਮੈਚਾਂ ਦੀ ਮੇਜਬਾਨੀ ਨਵੀਂ ਮੁੰਬਈ ਨੂੰ ਕਰਨੀ ਸੀ, ਪਰ ਦਿੱਲੀ ਹੁਣ ਇਨ੍ਹਾਂ ਮੈਚਾਂ ਦੀ ਮੇਜ਼ਬਾਨੀ ਕਰੇਗੀ ਜਦੋਂ ਕਿ ਨਵੀਂ ਮੁੰਬਈ ਗਰੁੱਪ ‘ਬੀ’ ਮੈਚਾਂ ਦੀ ਮੇਜ਼ਬਾਨੀ ਕਰੇਗੀ
ਨਾਕਆਊਟ ਮੈਚਾਂ ਦਾ ਪ੍ਰੋਗਰਾਮ ਪਹਿਲਾਂ ਵਰਗਾ ਹੀ ਰਹੇਗਾ ਭਾਰਤ ‘ਚ ਇਹ ਫੀਫਾ ਦਾ ਪਹਿਲਾ ਟੂਰਨਾਮੈਂਟ ਹੋਵੇਗਾ, ਜੋ ਛੇ ਤੋਂ 28 ਅਕਤੂਬਰ ਤੱਕ ਦੇਸ਼ ਦੇ ਛੇ ਸ਼ਹਿਰਾਂ ‘ਚ ਕਰਵਾਇਆ ਜਾਵੇਗਾ ਟੂਰਨਾਮੈਂਟ ਦਾ ਡਰਾਅ ਸੱਤ ਜੁਲਾਈ ਨੂੰ ਮੁੰਬਈ ‘ਚ ਕੱਢਿਆ ਜਾਵੇਗਾ