India vs Sri Lanka 2nd Test : ਰਿਸ਼ਭ ਪੰਤ ਨੇ ਖੇਡੀ ਧਮਾਕੇਦਾਰ ਪਾਰੀ, ਟੀਮ ਇੰਡੀਆ ਦੀ ਕੁੱਲ ਬੜ੍ਹਤ 340 ਤੋਂ ਪਾਰ

pant

(India vs Sri Lanka) ਟੀਮ ਇੰਡੀਆ ਨੇ ਪਹਿਲੀ ਪਾਰੀ ‘ਚ 252 ਦੌੜਾਂ ਬਣਾਈਆਂ

  • ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 5 ਵਿਕਟਾਂ ਲਈਆਂ
  • ਵਿਹਾਰੀ ਨੇ ਇਸ ਸੀਰੀਜ਼ ਦੀਆਂ 3 ਪਾਰੀਆਂ ‘ਚ 124 ਦੌੜਾਂ ਬਣਾਈਆਂ।

ਬੰਗਲੌਰ। ਟੈਸਟ ਦੀ ਦੂਜੀ ਪਾਰੀ ‘ਚ (India vs Sri Lanka Test) ਭਾਰਤ ਨੇ ਰਾਤ ਦੇ ਖਾਣੇ ਤੱਕ 5 ਵਿਕਟਾਂ ਦੇ ਨੁਕਸਾਨ ‘ਤੇ 199 ਦੌੜਾਂ ਬਣਾ ਲਈਆਂ ਹਨ। ਸ਼੍ਰੇਅਸ ਅਈਅਰ 18 ਅਤੇ ਰਵਿੰਦਰ ਜਡੇਜਾ 10 ਦੌੜਾਂ ਬਣਾ ਕੇ ਕਰੀਜ਼ ‘ਤੇ ਮੌਜੂਦ ਹਨ। ਟੀਮ ਇੰਡੀਆ ਦੀ ਕੁੱਲ ਬੜ੍ਹਤ 342 ਦੌੜਾਂ ਹੋ ਗਈ ਹੈ। ਪੰਤ 50 ਦੌੜਾਂ ਬਣਾ ਕੇ ਆਊਟ ਹੋ ਗਏ।

ਇਸ ਤੋਂ ਪਹਿਲਾਂ ਸ਼੍ਰੀਲੰਕਾ ਦੀ ਟੀਮ ਪਹਿਲੀ ਪਾਰੀ ‘ਚ 109 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਐਂਜੇਲੋ ਮੈਥਿਊਜ਼ (43) ਸਭ ਤੋਂ ਵੱਧ ਸਕੋਰਰ ਰਹੇ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 5 ਵਿਕਟਾਂ ਲਈਆਂ। ਇਸ ਦੇ ਨਾਲ ਹੀ ਆਰ ਅਸ਼ਵਿਨ ਅਤੇ ਮੁਹੰਮਦ ਸ਼ਮੀ ਨੇ 2-2 ਵਿਕਟਾਂ ਹਾਸਲ ਕੀਤੀਆਂ। ਅਕਸ਼ਰ ਪਟੇਲ ਦੇ ਖਾਤੇ ‘ਚ ਇਕ ਵਿਕਟ ਆਈ। ਟੀਮ ਇੰਡੀਆ ਨੇ ਪਹਿਲੀ ਪਾਰੀ ‘ਚ 252 ਦੌੜਾਂ ਬਣਾਈਆਂ ਸਨ।

ਪੰਤ ਨੇ ਟੈਸਟ ਮੈਚ ’ਚ ਜੜਿਆ ਸਭ ਤੋਂ ਤੇਜ਼ ਅਰਧ ਸੈਂਕੜਾ

ਰਿਸ਼ਭ ਪੰਤ ਟੀਮ ਇੰਡੀਆ ਲਈ ਟੈਸਟ ਫਾਰਮੈਟ ਵਿੱਚ ਸਭ ਤੋਂ ਤੇਜ਼ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਸ਼੍ਰੀਲੰਕਾ ਖਿਲਾਫ ਦੂਜੀ ਪਾਰੀ ‘ਚ ਪੰਤ ਨੇ ਸਿਰਫ 28 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਪਿਲ ਦੇਵ ਦਾ 40 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ ਹੈ। ਕਪਿਲ ਨੇ 1982 ਵਿੱਚ ਪਾਕਿਸਤਾਨ ਦੇ ਖਿਲਾਫ 30 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ ਸੀ। ਹਾਲਾਂਕਿ ਰਿਕਾਰਡ ਪਾਰੀ ਖੇਡਣ ਤੋਂ ਬਾਅਦ ਪੰਤ ਨੇ 31 ਗੇਂਦਾਂ ‘ਚ 50 ਦੌੜਾਂ ਬਣਾ ਕੇ ਆਪਣਾ ਵਿਕਟ ਗੁਆ ਦਿੱਤਾ।

ਭਾਰਤੀ ਸਲਾਮੀ ਬੱਲੇਬਾਜ਼ ਫਿਰ ਤੋਂ ਰਹੇ ਨਾਕਾਮ

ਦੂਜੀ ਪਾਰੀ ਵਿੱਚ ਭਾਰਤ ਦੀ ਪਹਿਲੀ ਵਿਕਟ ਮਯੰਕ ਅਗਰਵਾਲ (22) ਦੇ ਰੂਪ ਵਿੱਚ ਡਿੱਗੀ। ਮਯੰਕ ਦੀ ਵਿਕਟ ਲਸਿਥ ਏਮਬੁਲਡੇਨੀਆ ਦੇ ਖਾਤੇ ‘ਚ ਆਈ। ਆਊਟ ਹੋਣ ਤੋਂ ਪਹਿਲਾਂ ਉਸ ਨੇ ਕਪਤਾਨ ਰੋਹਿਤ ਨਾਲ ਪਹਿਲੀ ਵਿਕਟ ਲਈ 64 ਗੇਂਦਾਂ ਵਿੱਚ 42 ਦੌੜਾਂ ਜੋੜੀਆਂ। ਇਸ ਤੋਂ ਬਾਅਦ ਰੋਹਿਤ ਅਤੇ ਹਨੁਮਾ ਵਿਹਾਰੀ ਨੇ ਦੂਜੇ ਵਿਕਟ ਲਈ 119 ਗੇਂਦਾਂ ਵਿੱਚ 56 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਹ ਸਾਂਝੇਦਾਰੀ ਹੌਲੀ-ਹੌਲੀ ਅੱਗੇ ਵਧ ਰਹੀ ਸੀ, ਜਦੋਂ ਰੋਹਿਤ ਸ਼ਰਮਾ ਨੇ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ‘ਚ 46 ਦੇ ਸਕੋਰ ‘ਤੇ ਆਪਣਾ ਵਿਕਟ ਗੁਆ ਦਿੱਤਾ। ਹਿਟਮੈਨ ਦਾ ਵਿਕਟ ਧਨੰਜੈ ਡੀ ਸਿਲਵਾ ਦੇ ਖਾਤੇ ‘ਚ ਆਇਆ ਅਤੇ ਉਸ ਦਾ ਕੈਚ ਐਂਜੇਲੋ ਮੈਥਿਊਜ਼ ਨੇ ਲਾਂਗ ਆਨ ‘ਤੇ ਫੜਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ