ਲਗਾਤਾਰ ਦੂਜੇ ਮੈਚ ਦਾ ਨਤੀਜਾ ਆਇਆ ਸੁਪਰ ਓਵਰ ‘ਚ
ਸ਼ਰਦੁਲ ਠਾਕੁਰ ਨੇ ਆਖਰੀ ਓਵਰ ‘ਚ ਦਿੱਤੀਆਂ ਸਿਰਫ 6 ਦੌੜਾਂ
ਮੁਨਰੋ ਤੇ ਸੇਈਫਰਟ ਨੇ ਲਾਏ ਅਰਧ ਸੈਂਕੜੇ
ਵੇਲਿੰਗਟਨ।ਭਾਰਤ ਨੇ ਨਿਊਜੀਲੈਂਡ ਵਿੱਚ ਲਗਾਤਾਰ ਆਪਣਾ ਚੌਥਾ ਟੀ-20 ਮੈਚ ਜਿੱਤ ਲਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਲੜੀ ਵੀ ਆਪਣੇ ਨਾਂਅ ਕਰ ਲਈ ਸੀ। ਭਾਰਤ ਨੇ ਇਹ ਮੈਚ ਸੁਪਰ ਓਵਰ ‘ਚ ਆਪਣੇ ਨਾਂਅ ਕੀਤਾ। ਇਹ ਲਗਾਤਾਰ ਦੂਜਾ ਮੈਚ ਹੈ ਜਿਸ ਦਾ ਨਤੀਜਾ ਸੁਪਰਓਵਰ ‘ਚ ਆਇਆ ਹੈ। ਸੁਪਰ ਓਵਰ ‘ਚ ਨਿਊਜੀਲੈਂਡ ਨੇ ਭਾਰਤ ਸਾਹਮਣੇ ਜਿੱਤ ਲਈ 14 ਦੌੜਾਂ ਦਾ ਟੀਚਾ ਰੱਖਿਆ ਸੀ ਜੋ ਉਸ ਨੇ 1 ਗੇਂਦ ਪਹਿਲਾਂ ਹੀ ਪੂਰਾ ਕਰਦਿਆਂ ਮੈਚ ਆਪਣੇ ਨਾਂਅ ਕਰ ਲਿਆ। India Vs New Zealand
ਇਸ ਤੋਂ ਪਹਿਲਾਂ ਅੱਜ ਖੇਡੇ ਗਏ ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਨਿਊਜੀਲੈਂਡ ਸਾਹਮਣੇ 166 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਨਿਊਜੀਲੈਂਡ ਦੀ ਟੀਮ 165 ਦੌੜਾਂ ਹੀ ਬਣਾ ਸਕੀ ਤੇ ਮੈਚ ਟਾਈ ਹੋ ਗਿਆ। ਭਾਰਤ ਵੱਲੋਂ ਮਨੀਸ਼ ਪਾਂਡੇ ਨੇ ਸਭ ਤੋਂ ਜ਼ਿਆਦਾ ਨਾਬਾਦ 50 ਦੌੜਾਂ ਦੀ ਪਾਰੀ ਖੇਡੀ। ਪਾਂਡੇ ਦਾ ਇਹ ਤੀਜਾ ਅਰਧ ਸੈਂਕੜਾ ਹੈ। ਇਸ ਤੋਂ ਇਲਾਵਾ ਰਾਹੁਲ ਨੇ 39 ਤੇ ਸ਼ਰਦੁਲ ਠਾਕੁਰ ਨੇ 20 ਦੌੜਾਂ ਦਾ ਯੋਗਦਾਨ ਪਾਇਆ। ਨਿਊਜੀਲੈਂਡ ਵੱਲੋ. ਮੁਨਰੋ ਤੇ ਸਾਈਫਰਟ ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਪਰ ਉਹ ਨਿਊਜੀਲੈਂਡ ਨੂੰ ਜਿੱਤ ਨਾ ਦਿਵਾ ਸਕੇ। ਨਿਊਜੀਲੈਂਡ ਦੀਆਂ ਆਖਰੀ ਓਵਰ ਵਿੱਚ 3 ਵਿਕਟਾਂ ਡਿੱਗੀਆਂ ਜਿਸ ਕਾਰਨ ਉਸ ਹੱਥ ਆਇਆ ਮੈਚ ਫਿਰ ਟਾਈ ਹੋ ਗਿਆ।
ਕੋਹਲੀ ਨੇ ਬਣਾਈਆਂ 11 ਦੌੜਾਂ
ਮੈਚ ‘ਚ ਕਪਤਾਨ ਵਿਰਾਟ ਕੋਹਲੀ 11 ਦੌੜਾਂ ਬਣਾ ਕੇ ਆਊਟ ਹੋਇਆ। ਬੇਨੇਟ ਦੀ ਗੇਂਦ ‘ਤੇ ਸੇਂਟਨਰ ਨੇ ਉਹਨਾਂ ਦਾ ਕੈਚ ਲਿਆ। ਸ੍ਰੇਅਸ ਅਈਅਰ ਇੱਕ ਦੌੜ ਬਣਾ ਕੇ ਈਸ਼ ਸੋਢੀ ਦੀ ਗੇਂਦ ‘ਤੇ ਆਊਟ ਹੋਇਆ। ਨਿਊਜੀਲੈਂਡ ਲਈ ਈਸ਼ ਸੋਢੀ ਨੇ 3 ਅਤੇ ਹਾਮਿਸ਼ ਬੇਨੇਟ ਨੇ 2 ਵਿਕਟਾਂ ਲਈਆਂ।
ਸੈਮਸਨ ਫਿਰ ਫਲਾਪ
ਇਸ ਮੈਚ ‘ਚ ਸੰਜੂ ਸੈਮਸਨ ਫਿਰ ਫਲਾਪ ਰਹੇ ਤੇ ਸਿਰਫ 8 ਦੌੜਾਂ ਹੀ ਬਣਾ ਸਕੇ। ਉਸ ਨੇ ਸਿਰਫ ਇੱਕ ਹੀ ਛੱਕਾ ਲਗਾਇਆ ਤੇ ਸਕਾਟ ਕੁਗਲਿਨ ਦੀ ਗੇਂਦ ‘ਤੇ ਸੇਂਟਨਰ ਹੱਥੋਂ ਲਪਕੇ ਗਏ। ਇਸ ਤੋਂ ਇਲਾਵਾ ਸ਼ਿਵਮ ਦੁਬੇ 12 ਤੇ ਵਾਸ਼ਿੰਗਟਨ ਸੁੰਦਰ ਬਿਨਾਂ ਖਾਤੇ ਖੋਲ੍ਹੇ ਪਵੇਲੀਅਨ ਵਾਪਸ ਆ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।