ਟੀ-20: ਲੜੀ ‘ਤੇ ਕਬਜ਼ਾ ਕਰਨ ਲਈ ਉੱਤਰੇਗਾ ਭਾਰਤ

India , T20, Series, Virat, Cricket

ਮੀਂਹ ਕਾਰਨ ਗੁਹਾਟੀ ਵਨਡੇ ਮੈਚ ਰਿਹਾ ਸੀ ਰੱਦ

ਭਾਰਤ-ਸੀ੍ਰਲੰਕਾ ਦਰਮਿਆਨ ਆਖਰੀ ਮੁਕਾਬਲਾ ਅੱਜ, ਭਾਰਤ ਲੜੀ ‘ਚ 1-0 ਨਾਲ ਅੱਗੇ

ਏਜੰਸੀ (ਪੂਨੇ) ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ( Cricket) ਟੀਮ ਪੂਨੇ ‘ਚ ਸ਼ੁੱਕਰਵਾਰ ਨੂੰ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ‘ਚ ਸ੍ਰੀਲੰਕਾ ਖਿਲਾਫ ਜਿੱਤ ਦੇ ਨਾਲ ਲੜੀ ‘ਚ 2-0 ਦੀ ਜਿੱਤ ਦੇ ਟੀਚੇ ਨਾਲ ਉੱਤਰੇਗੀ ਗੁਹਾਟੀ ‘ਚ ਪਹਿਲਾ ਮੈਚ ਰੱਦ ਰਹਿਣ ਤੋਂ ਬਾਅਦ ਤਿੰਨ ਮੈਚਾਂ ਦੀ ਲੜੀ ‘ਚ ਭਾਰਤ 1-0 ਦਾ ਵਾਧਾ ਬਣਾ ਚੁੱਕਾ ਹੈ ਇੰਦੌਰ ‘ਚ ਉਸ ਨੇ ਦੂਜਾ ਟੀ-20 ਸੱਤ ਵਿਕਟਾਂ ਨਾਲ ਜਿੱਤਿਆ ਸੀ ਭਾਰਤੀ ਟੀਮ ਹੁਣ ਪੂਨੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਸ਼ੁੱਕਰਵਾਰ ਨੂੰ ਅੰਤਿਮ ਟੀ-20 ਮੁਕਾਬਲੇ ‘ਚ ਜਿੱਤ ਹਾਸਲ ਕਰਕੇ ਲੜੀ ਨੂੰ 2-0 ਨਾਲ ਆਪਣੇ ਨਾਂਅ ਕਰਨਾ ਚਾਹੇਗੀ ਉੱਥੇ ਮਹਿਮਾਨ ਸੀ੍ਰਲੰਕਾਈ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਉਹ ਲੜੀ ਨੂੰ 1-1 ਨਾਲ ਬਰਾਬਰ ਕਰਕੇ ਇਸ ਫਾਰਮੇਟ ‘ਚ ਆਪਣੀ ਲਗਾਤਾਰ ਪੰਜਵੀਂ ਹਾਰ ਦੀ ਸ਼ਰਮਿੰਦਗੀ ਤੋਂ ਬਚ ਸਕੇ। Cricket

ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਆਪਣੇ ਸਰਵਸ੍ਰੇਸ਼ਟ ਤਾਲਮੇਲ ਨੂੰ ਭਾਲਣ ‘ਚ ਜੁਟੀ ਹੈ ਅਤੇ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਉਸ ਦੀਆਂ ਨਜ਼ਰਾਂ ਲੱਗੀਆਂ ਹਨ ਇੰਦੌਰ ਟੀ-20 ਮੈਚ ‘ਚ ਵੀ ਟੀਮ ਦੇ ਨੌਜਵਾਨ ਖਿਡਾਰੀਆਂ ਖਾਸ ਤੌਰ ‘ਤੇ ਗੇਂਦਬਾਜ਼ ਨਵਦੀਪ ਸੈਣੀ, ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਰਿਹਾ ਸੀ। ਭਾਰਤੀ ਟੀਮ ਕੋਲ ਮਜ਼ਬੂਤ ਗੇਂਦਬਾਜ਼ੀ ਅਤੇ ਵਧੀਆ ਬੱਲੇਬਾਜ਼ੀ ਕ੍ਰਮ ਹੈ ।

ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਓਪਨਰ ਲੋਕੇਸ਼ ਰਾਹੁਲ ਵਧੀਆ ਫਾਰਮ ‘ਚ ਚੱਲ ਰਹੇ

ਵਿਸ਼ਵ ਕੱਪ ਦੇ ਮੱਦੇਨਜ਼ਰ ਹਰ ਖਿਡਾਰੀ ਵਿਅਕਤੀਗਤ ਰੂਪ ਨਾਲ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕਰਨ ਦੀ ਜੁਗਤ ‘ਚ ਲੱਗਾ ਹੈ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਓਪਨਰ ਲੋਕੇਸ਼ ਰਾਹੁਲ ਵਧੀਆ ਫਾਰਮ ‘ਚ ਚੱਲ ਰਹੇ ਹਨ ਅਤੇ ਪਿਛਲੇ ਮੈਚ ‘ਚ ਵੀ ਉਨ੍ਹਾਂ ਨੇ 45 ਦੌੜਾਂ ਦੀ ਵੱਡੀ ਪਾਰੀ ਖੇਡੀ ਸੀ ਰਾਹੁਲ ਨੇ ਪਿਛਲੇ ਚਾਰ ਟੀ-20 ਮੈਚਾਂ ‘ਚ ਦੋ ਅਰਧ ਸੈਂਕੜੇ ਲਾਏ ਹਨ, ਜਿਸ ‘ਚ 62 ਅਤੇ 91 ਦੌੜਾਂ ਦੀਆਂ ਪਾਰੀਆਂ ਸ਼ਾਮਲ ਹਨ ਰੋਹਿਤ ਸ਼ਰਮਾ ਦੀ ਗੈਰ-ਮੌਜ਼ੂਦਗੀ ‘ਚ ਰਾਹੁਲ ਓਪਨਿੰਗ ‘ਚ ਵਧੀਆ ਬੱਲੇਬਾਜ਼ੀ ਕਰ ਹੇ ਹਨ ਅਤੇ ਪਾਵਰਪਲੇ ‘ਚ ਵੱਡੇ ਸਕੋਰਰ ਹਨ ਉਥੇ ਗੇਂਦਬਾਜ਼ਾਂ ‘ਚ ਵਾਸ਼ਿੰਗਟਨ ਸੁੰਦਰ, ਸੈਣੀ ਅਤੇ ਠਾਕੁਰ ਤੋਂ ਇਲਾਵਾ ਵਾਪਸੀ ਕਰ ਰਹੇ ਜਸਪ੍ਰੀਤ ਬੁਮਰਾਹ ਦੇ ਰੂਪ ‘ਚ ਟੀਮ ਕੋਲ ਵਧੀਆ ਕ੍ਰਮ ਹੈ।

ਉੱਥੇ ਸਪਿੱਨਰਾਂ ‘ਚ ਕੁਲਦੀਪ ਯਾਦਵ ਅਹਿਮ ਹਿੱਸਾ ਹਨ ਕਪਤਾਨ ਵਿਰਾਟ ਨੇ ਪਿਛਲੇ ਮੈਚ ‘ਚ ਸੁੰਦਰ, ਸੈਣੀ ਅਤੇ ਤਿੰਨ ਵਿਕਟਾਂ ਹਾਸਲ ਕਰਨ ਵਾਲੇ ਠਾਕੁਰ ਦੇ ਖੇਡ ‘ਤੇ ਖੁਸ਼ੀ ਪ੍ਰਗਟਾਈ ਸੀ ਅਤੇ ਇਸ ਨੂੰ ਟੀਮ ਲਈ ਸਕਾਰਾਤਮਕ ਦੱਸਿਆ ਸੀ ਭਾਰਤੀ ਟੀਮ ਨੂੰ ਹਾਲਾਂਕਿ ਪੂਨੇ ‘ਚ ਸ੍ਰੀਲੰਕਾ ਤੋਂ ਸਾਵਧਾਨ ਰਹਿਣਾ ਹੋਵੇਗਾ । ਸੀ੍ਰਲੰਕਾ ਕੋਲ ਵਾਨਿੰਦੂ ਹਸਰੰਗਾ, ਲਾਹਿਰੂ ਕੁਮਾਰਾ ਅਤੇ ਦਾਸ਼ੁਨ ਸ਼ਨਾਕਾ ਜਿਹੇ ਚੰਗੇ ਗੇਂਦਬਾਜ਼ ਹਨ ਇਨ੍ਹਾਂ ਦੇ ਪਿਛਲੇ ਮੈਚ ‘ਚ ਸ਼ਾਨਦਾਰ ਪ੍ਰਦਸ਼ਨ ਰਿਹਾ ਸੀ ਪਰ ਕਪਤਾਨ ਲਸਿਥ ਮਲਿੰਗਾ 4 ਓਵਰਾਂ ‘ਚ 41 ਦੌੜਾਂ ਦੇ ਕੇ ਸਭ ਤੋਂ ਮਹਿੰਗੇ ਰਹੇ ਸਨ ਬੱਲੇਬਾਜ਼ਾਂ ‘ਚ ਕੁਸ਼ਲ ਪਰੇਰਾ, ਦਾਨੁਸ਼ਕਾ ਗੁਣਾਥਿਲਾਕਾ, ਅਵਿਸ਼ਕਾ ਫਰਨਾਂਡੋ ਦੇ ਰੂਪ ‘ਚ ਵਧੀਆ ਬੱਲੇਬਾਜ਼ ਮੌਜ਼ੂਦ ਹਨ ਅਤੇ ਲੜੀ ‘ਚ ਬਰਾਬਰੀ ਲਈ ਉਲਟਫੇਰ ਕਰ ਸਕਦੇ ਹਨ।

ਸੀ੍ਰਲੰਕਾਈ ਆਲਰਾਊਂਡਰ ਉਡਾਣਾ ਪੂਨੇ ਟੀ-20 ‘ਚੋਂ ਹੋਏ ਬਾਹਰ

ਪੂਨੇ ਸ੍ਰੀਲੰਕਾਈ ਆਲਰਾਊਂਡਰ ਇਸਰੂ ਉਡਾਣਾ ਪਿੱਚ ਦੀ ਸੱਟ ਕਾਰਨ ਪੂਨੇ ‘ਚ ਸ਼ੁੱਕਰਵਾਰ ਨੂੰ ਭਾਰਤ ਖਿਲਾਫ ਟੀ-20 ਲੜੀ ਦੇ ਆਖਰੀ ਕਰੋ ਜਾਂ ਮਰੋ ਦੇ ਮੁਕਾਬਲੇ ‘ਚ ਬਾਹਰ ਹੋ ਗਏ ਹਨ 31 ਸਾਲ ਦੇ ਉਡਾਣਾ ਨੂੰ ਦੂਜੇ ਟੀ-20 ਮੁਕਾਬਲੇ ਦੌਰਾਨ ਉਸ ਸਮੇਂ ਸੱਟ ਲੱਗ ਗਈ ਸੀ ਜਦੋਂ ਉਹ ਸ਼ਾਰਟ ਥਰਡ ਮੈਨ ‘ਤੇ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਉਦਾਣਾ ਨੂੰ ਤੁਰੰਤ ਮੈਦਾਨ ‘ਚੋਂ ਬਾਹਰ ਲਿਜਾਇਆ ਗਿਆ, ਜਿਸ ਤੋਂ ਬਾਅਦ ਉਹ ਮੈਚ ‘ਚ ਵਾਪਸੀ ਨਹੀਂ ਕਰ ਸਕੇ ਉਡਾਣਾ ਦੀ ਸੱਟ ਤੋਂ ਸ੍ਰੀਲੰਕਾਈ ਟੀਮ ਨੂੰ ਕਾਫੀ ਝਟਕਾ ਲੱਗਾ ਹੈ ਜਿਨ੍ਹਾਂ ਦੀ ਜਗ੍ਹਾ ਦੂਜੇ ਮੈਚ ‘ਚ ਦਾਸ਼ੁਨ ਸ਼ਨਾਕਾ ਬਾਕੀ ਦੇ ਬਚੇ ਓਵਰ ਪਾਉਣ ਲਈ ਉਤਰੇ ਟੀਮ ‘ਚੋਂ ਬਾਹਰ ਹੋਣ ਦੇ ਬਾਵਜੂਦ ਉਡਾਣਾ ਟੀਮ ਦੇ ਫਿਜੀਓ ਨਾਲ ਕੰਮ ਕਰਨਗੇ ਅਤੇ ਪੂਨੇ ‘ਚ ਵੀ ਟੀਮ ਨਾਲ ਰਹਿਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।