ਪ੍ਰਿਥਵੀ ਦੀ ਬਦੌਲਤ ਭਾਰਤ ਸੱਤਵੇਂ ਆਸਮਾਨ ਂਤੇ

ਪਹਿਲੇ ਹੀ ਦਿਨ ਬਣਾਈਆਂ ਭਾਰਤ ਨੇ 364 ਦੌੜਾਂ

ਰਾਜਕੋਟ, 4 ਅਕਤੂਬਰ

ਮੁੰਬਈ ਦੇ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾ ਦੇ 18 ਸਾਲ ਦੀ ਉਮਰ ‘ਚ ਰਿਕਾਰਡ ਤੋੜ ਇਤਿਹਾਸਕ ਸੈਂਕੜੇ ਅਤੇ ਉਹਨਾਂ ਦੀ ਚੇਤੇਸ਼ਵਰ ਪੁਜਾਰਾ ਨਾਲ ਦੂਸਰੀ ਵਿਕਟ ਲਈ 206 ਦੌੜਾਂ ਦੀ ਬਿਹਤਰੀਨ ਭਾਈਵਾਲੀ ਦੇ ਦਮ ‘ਤੇ ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਚਾਰ ਵਿਕਟਾਂ ‘ਤੇ 364 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਦਿੱਤਾ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਵੇਰੇ ਟਾਸ ਜਿਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਪ੍ਰਿਥਵੀ ਨੂੰ ਟੇਸਟ ਕ੍ਰਿਕਟ ‘ਚ ਸ਼ੁਰੂਆਤ ਲਈ ਕੈਪ ਦਿੱਤੀ ਪ੍ਰਿਥਵੀ ਨੇ ਇਸ ਮੌਕੇ ਦਾ ਪੂਰਾ ਫ਼ਾਇਦਾ ਉਠਾਇਆ ਅਤੇ ਯਾਦਗਾਰੀ ਸੈਂਕੜਾ ਬਣਾ ਕੇ ਸਾਬਤ ਕੀਤਾ ਕਿ ਉਹ ਲੰਮੀ ਰੇਸ ਦੇ ਘੋੜੇ ਹਨ ਪ੍ਰਿਥਵੀ ਇਸ ਸੈਂਕੜੇ ਦੇ ਨਾਲ ਹੀ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਤੀਸਰੇ ਬੱਲੇਬਾਜ਼ ਬਣ ਗਏ ਸਟੰਪਸ ਦੇ ਸਮੇਂ ਕਪਤਾਨ ਵਿਰਾਟ ਕੋਹਲੀ ਅਤੇ ਵਿਕਟਕੀਪਰ ਰਿਸ਼ਭ ਪੰਤ ਕ੍ਰੀਜ਼ ‘ਤੇ ਸਨ


ਭਾਰਤ ਨੇ ਹਾਲਾਂਕਿ ਖ਼ਰਾਬ ਸ਼ੁਰੂਆਤ ਕੀਤੀ ਅਤੇ ਓਪਨਰ ਲੋਕੇਸ਼ ਰਾਹੁਲ ਨੂੰ ਪਹਿਲੇ ਹੀ ਓਵਰ ਦੀ ਛੇਵੀਂ ਗੇਂਦ ‘ਤੇ ਵਿਕਟ ਗੁਆਉਣੀ ਪਈ ਜੋ ਕਿ ਖਾਤਾ ਵੀ ਨਹੀਂ ਖੋਲ੍ਹ ਸਕੇ ਪਿਛਲੀਆਂ ਚਾਰ ਪਾਰੀਆਂ ‘ਚ ਰਾਹੁਲ ਦਾ ਇਹ ਦੂਸਰਾ ਸਿਫ਼ਰ ਸੀ ਅਤੇ ਓਵਰਆਲ ਪੰਜਵਾਂ ਸੀ
ਮੈਦਾਨ ‘ਤੇ ਨਿੱਤਰੇ ਪੁਜਾਰਾ ਨੇ ਟਿਕ ਕੇ ਖੇਡਦੇ ਹੋਏ ਨਾ ਸਿਰਫ਼ ਆਪਣੇ ਨੌਜਵਾਨ ਸਾਥੀ ਦਾ ਉਤਸ਼ਾਹ ਵਧਾਇਆ ਸਗੋਂ ਭਾਰਤ ਦੇ ਸਕੋਰ ਨੂੰ ਰਫ਼ਤਾਰ ਵੀ ਦਿੱਤੀ ਖ਼ੁਦ ਪ੍ਰਿਥਵੀ ਤੇਜ਼ੀ ਨਾਲ ਖੇਡ ਰਹੇ ਸਨ ਅਤੇ ਭਾਰਤ ਨੇ ਲੰਚ ਤੱਕ 25 ਓਵਰਾਂ ‘ਚ ਹੀ 133 ਦੌੜਾਂ ਠੋਕ ਦਿੱਤੀਆਂ ਜਿਸ ਵਿੱਚ ਪ੍ਰਿਥਵੀ ਦਾ ਯੋਗਦਾਨ 75 ਅਤੇ ਪੁਜਾਰਾ ਦਾ 56 ਸੀ ਪੁਜਾਰਾ ਨੇ ਆਪਣੀਆਂ 50 ਦੌੜਾਂ 67 ਗੇਂਦਾਂ ‘ਚ ਪੂਰੀਆਂ ਕੀਤੀਆਂ
ਲੰਚ ਤੋਂ ਬਾਅਦ ਪ੍ਰਿਥਵੀ ਨੇ 99 ਗੇਂਦਾਂ ‘ਚ 15 ਚੌਕਿਆਂ ਦੀ ਮੱਦਦ ਨਾਲ 100 ਦੌੜਾਂ ਪੂਰੀਆਂ ਕੀਤੀਆਂ ਪ੍ਰਿਥਵੀ ਨੇ 87 ਦੀ ਧਮਾਕੇਦਾਰ ਸਟਰਾਈਕ ਰੇਟ ਨਾਲ ਚੇਤੇਸ਼ਵਰ ਪੁਜਾਰਾ ਨਾਲ ਦੂਸਰੀ ਵਿਕਟ ਲਈ 206 ਦੌੜਾਂ ਦੀ ਭਾਈਵਾਲੀ ਕੀਤੀ ਪੁਜਾਰਾ ਵੀ ਆਪਣੇ 16ਵੇਂ ਸੈਂਕੜੇ ਦੇ ਨਜ਼ਦੀਕ ਪਹੁੰਚ ਰਹੇ ਸਨ ਪਰ ਆਪਣਾ ਪਹਿਲਾ ਟੈਸਟ ਖੇਡ ਰਹੇ ਵਿੰਡੀਜ਼ ਦੇ 22 ਸਾਲਾ ਤੇਜ਼ ਗੇਂਦਬਾਜ਼ ਸ਼ਰਮਨ ਲੁਈਸ ਨੇ ਪੁਜਾਰਾ ਨੂੰ ਵਿਕਟਾਂ ਦੇ ਪਿੱਛੇ ਕੈਚ ਕਰਵਾ ਦਿੱਤਾ   ਭਾਰਤ ਨੇ ਚਾਹ ਤੋਂ ਪਹਿਲਾਂ ਪ੍ਰਿਥਵੀ ਦੀ ਵਿਕਟ ਵੀ ਗੁਆ ਦਿੱਤੀ ਜਿਸ ਦੇ ਆਊਟ ਹੁੰਦੇ ਹੀ ਚਾਹ ਦਾ ਸਮਾਂ ਹੋ ਗਿਆ
ਚਾਹ ਤੋਂ ਬਾਅਦ ਵਿਰਾਟ ਅਤੇ ਰਹਾਣੇ ਨੇ ਚੌਥੀ ਵਿਕਟ ਲਈ 105 ਦੌੜਾਂ ਦੀ ਭਾਈਵਾਲੀ ਕੀਤੀ ਰਹਾਣੇ ਆਪਣੇ ਅਰਧ ਸੈਂਕੜੇ ਤੋਂ 9 ਦੌੜਾਂ ਦੂਰ ਰਹਿ ਗਏ ਪਰ ਵਿਰਾਟ ਨੇ ਫਿਰ ਪੰਤ ਨਾਲ ਭਾਰਤ ਨੂੰ ਕੋਈ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਵਿਰਾਟ ਨੇ ਆਪਣੀਆਂ 50 ਦੌੜਾਂ ਧੀਮੇ ਅੰਦਾਜ਼ ‘ਚ 100 ਗੇਂਦਾਂ ‘ਚ ਦੋ ਚੌਕਿਆਂ ਦੇ ਸਹਾਰੇ ਪੂਰੀਆਂ ਕੀਤੀਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।