ਰੂਟ ਦੇ ਉੱਖੜਨ ‘ਤੇ ਇੰਗਲੈਂਡ ਪਿਆ ਢਿੱਲਾ, ਅਸ਼ਵਿਨ ਬਦੌਲਤ ਪਹਿਲਾ ਦਿਨ ਭਾਰਤ ਦੇ ਨਾਂਅ

BIRMINGHAM, AUG 1 :- Cricket - England v India - First Test - Edgbaston, Birmingham, Britain - August 1, 2018 India's Virat Kohli celebrates after running out England's Joe Root Action Images via Reuters-32R

ਅਸ਼ਵਿਨ ਦੇ ਚੌਕੇ ਨੇ ਰੋਕਿਆ ਇੰਗਲੈਂਡ

 

ਏਜੰਸੀ, ਬਰਮਿੰਘਮ, 1 ਅਗਸਤ
ਭਾਰਤ ਅਤੇ ਇੰਗਲੈਂਡ ਦਰਮਿਆਨ ਅਜ਼ਬੇਸਟਨ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਦਾ ਪਹਿਲਾ ਦਿਨ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ (60 ਦੌੜਾਂ ‘ਤੇ 4 ਵਿਕਟਾਂ)ਦੀ ਬਦੌਲਤ ਭਾਰਤੀ ਟੀਮ ਦੇ ਨਾਂਅ ਰਿਹਾ ਇੰਗਲੈਂਡ ਨੇ ਪਹਿਲੇ ਦਿਨ 9 ਵਿਕਟਾਂ ‘ਤੇ 285 ਦੌੜਾਂ ਬਣਾਈਆਂ ਸੈਮ ਕੁਰੇਨ ਅਤੇ ਜੇਮਸ ਐਂਡਰਸਨ ਨਾਬਾਦ ਪਰਤੇ ਇੰਗਲੈਂਡ ਨੇ ਪਹਿਲੇ ਸੈਸ਼ਨ ‘ਚ 1, ਦੂਸਰੇ ‘ਚ ਦੋ ਅਤੇ ਦਿਨ ਦੇ ਆਖ਼ਰੀ ਸੈਸ਼ਨ ‘ਚ ਛੇ ਵਿਕਟਾਂ ਗੁਆਈਆਂ ਅਸ਼ਵਿਨ ਨੇ ਇੰਗਲੈਂਡ ਦੀ ਪਹਿਲੀ ਵਿਕਟ ਲਈ ਤੇ ਆਖ਼ਰੀ ਸੈਸ਼ਨ ‘ਚ ਤਿੰਨ ਵਿਕਟਾਂ ਝਟਕਾ ਕੇ ਭਾਰਤ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ

 

ਰੂਟ ਦੀ ਵਿਕਟ ਤੋਂ ਬਾਅਦ ਥਿੜਕਿਆ ਇੰਗਲੈਂਡ

ਭਾਰਤੀ ਗੇਂਦਬਾਜ਼ਾਂ ਨੇ ਪਹਿਲੇ ਦਿਨ ਸ਼ਾਨਦਾਰ ਗੇਂਦਬਾਜ਼ੀ ਕੀਤੀ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਦੇ ਬੱਲੇਬਾਜ਼ਾਂ ‘ਚ ਕਪਤਾਨ ਜੋ ਰੂਟ(80) ਅਤੇ ਜਾਨੀ ਬੇਰਸਟੋ(70) ਤੋਂ ਇਲਾਵਾ ਕੋਈ ਬੱਲੇਬਾਜ਼ ਕ੍ਰੀਜ਼ ‘ਤੇ ਟਿਕ ਨਾ ਸਕਿਆ ਇਹਨਾਂ ਦੋਵਾਂ ਤੋਂ ਇਲਾਵਾ ਕੀਟਨ ਜੇਨਿੰਗਜ਼ ਅਤੇ ਆਪਣਾ ਪਹਿਲਾ ਮੈਚ ਖੇਡ ਰਹੇ ਸੈਮ ਕੁਰੈਨ ਥੋੜ੍ਹਾ ਸੰਘਰਸ਼ ਕਰ ਸਕੇ ਭਾਰਤੀ ਟੀਮ ਵੱਲੋਂ 4 ਵਿਕਟਾਂ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਅਸ਼ਵਿਨ ਰਹੇ
ਇਸ ਤੋਂ ਪਹਿਲਾਂ ਚਾਹ ਦੇ ਸਮੇਂ ਤੱਕ ਇੰਗਲੈਂਡ ਨੇ 54 ਓਵਰਾਂ ‘ਚ 3 ਵਿਕਟਾਂ ‘ਤੇ 163 ਦੌੜਾਂ ਬਣਾਈਆਂ ਸਨ ਅਤੇ ਟੀਮ ਵੱਡੇ ਸਕੋਰ ਵੱਲ ਵਧਦੀ ਜਾਪਦੀ ਸੀ ਪਰ ਆਖ਼ਰੀ ਸੈਸ਼ਨ ‘ਚ ਕਪਤਾਨ ਰੂਟ ਦੇ ਆਊਟ ਹੁੰਦੇ ਹੀ ਇੰਗਲੈਂਡ ਦੀ ਟੀਮ ਥਿੜਕ ਗਈ ਅਤੇ ਇੰਗਲੈਂਡ ਨੇ 122 ਦੌੜਾਂ ਜੋੜਨ ਦੌਰਾਨ 6 ਵਿਕਟਾਂ ਗੁਆਈਆਂ ਰੂਟ ਨੇ ਆਪਣੀ ਪਾਰੀ ਦੌਰਾਨ ਕਰੀਅਰ ਦੀਆਂ 6000 ਦੌੜਾਂ ਅਤੇ ਅਰਧ ਸੈਂਕੜਾ ਪੂਰਾ ਕੀਤਾ ਰੂਟ ਨੇ ਜੇਨਿੰਗਜ਼ ਨਾਲ ਮਿਲ ਕੇ ਦੂਸਰੀ ਵਿਕਟ ਲਈ 72 ਦੌੜਾਂ ਦੀ ਭਾਈਵਾਲੀ ਕੀਤੀ

ਲੱਚ ਤੱਕ ਗੁਆਈ ਸੀ 1 ਵਿਕਟ

ਲੰਚ ਤੋਂ ਪਹਿਲਾਂ ਇੰਗਲੈਂਡ ਦੀ ਇੱਕੋ ਇੱਕ ਵਿਕਟ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਨੇ ਲਈ ਇੰਗਲੈਂਡ ਦੀ ਪਹਿਲੀ ਵਿਕਟ 9ਵੇਂ ਓਵਰ ‘ਚ ਡਿੱਗੀ ਭਾਰਤੀ ਕਪਤਾਨ ਵਿਰਾਟ ਨੇ ਲੰਚ ਤੋਂ ਪਹਿਲਾਂ ਪੰਜ ਗੇਂਦਬਾਜ਼ਾਂ ਨੂੰ ਅਜ਼ਮਾਇਆ ਪਰ ਇਹਨਾਂ ਵਿੱਚ ਸਫ਼ਲਤਾ ਸਿਰਫ਼ ਅਸ਼ਵਿਨ ਦੇ ਹੱਥ ਲੱਗੀ ਜਿਸਨੇ 7 ਓਵਰਾਂ ‘ਚ 13 ਦੌੜਾਂ ਦੇ ਕੇ ਵਿਕਟ ਲਈ ਉਮੇਸ਼ ਯਾਦਵ ਸੱਤ, ਇਸ਼ਾਂਤ ਸ਼ਰਮਾ 6, ਮੁਹੰਮਦ ਸ਼ਮੀ 6 ਅਤੇ ਹਾਰਦਿਕ ਪਾਂਡਿਆ ਦੋ ਓਵਰਾਂ ‘ਚ ਕੋਈ ਵਿਕਟ ਨਹੀਂ ਲੈ ਸਕੇ

ਟਾਸ ਜਿੱਤ ਇੰਗਲੈਂਡ ਨੇ ਚੁਣੀ ਬੱਲੇਬਾਜ਼ੀ ਵਿਰਾਟ ਨੇ ਕਿਹਾ ਇਹੀ ਚਾਹੁੰਦੇ ਸੀ

ਇੰਗਲੈਂਡ ਕ੍ਰਿਕਟ ਟੀਮ ਨੇ ਭਾਰਤ ਵਿਰੁੱਧ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ‘ਚ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪਹਿਲੇ ਟੈਸਟ ਲਈ ਤਿੰਨ ਤੇਜ਼ ਗੇਂਦਬਾਜ਼ਾਂ ਨੂੰ ਇਕਾਦਸ਼ ‘ਚ ਮੌਕਾ ਦਿੱਤਾ ਹੈ ਜਿੰਨ੍ਹਾਂ ‘ਚ ਮੱਧਮ ਤੇਜ਼ ਗੇਂਦਬਾਜ਼ ਹਰਫ਼ਨਮੌਲਾ ਹਾਰਦਿਕ ਪਾਂਡਿਆ ਤੋਂ ਇਲਾਵਾ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਸ਼ਾਮਲ ਹਨ ਸਪਿੱਨਰਾਂ ‘ਚ ਤਜ਼ਰਬੇਕਾਰ ਆਫ਼ ਸਪਿੱਨਰ ਰਵੀਚੰਦਰਨ ਅਸ਼ਵਿਨ ਨੂੰ ਮੌਕਾ ਦਿੱਤਾ ਗਿਆ ਹੈ ਜਦੋਂਕਿ ਰਵਿੰਦਰ ਜਡੇਜਾ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਬਾਹਰ ਹਨ ਵਿਰਾਟ ਨੇ ਕਿਹਾ ਕਿ ਅਸੀਂ ਪਹਿਲਾਂ ਗੇਂਦਬਾਜ਼ੀ ਬਾਰੇ ਹੀ ਸੋਚ ਰਹੇ ਸੀ ਇਹ ਚੰਗੀ ਬੱਲੇਬਾਜ਼ੀ ਵਿਕਟ ਹੈ ਅਸੀਂ ਲੋਕੇਸ਼ ਰਾਹੁਲ ਨੂੰ ਤੀਸਰੇ ਨੰਬਰ ‘ਤੇ ਮੌਕਾ ਦਿਆਂਗੇ ਜਦੋਂਕਿ ਚੇਤੇਸ਼ਵਰ ਪੁਜਾਰਾ ਨੂੰ ਬਾਹਰ ਬਿਠਾਇਆ ਗਿਆ ਹੈ ਭਾਰਤੀ ਟੀਮ: ਮੁਰਲੀ ਵਿਜੇ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਵਿਰਾਟ ਕੋਹਲੀ, ਅਜਿੰਕੇ ਰਹਾਣੇ, ਦਿਨੇਸ਼ ਕਾਰਤਿਕ, ਹਾਰਦਿਕ ਪਾਂਡਿਆ, ਰਵਿਚੰਦਰਨ ਅਸ਼ਵਿਨ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।