ਭਲਾਈ ਕਾਰਜਾਂ ਨਾਲ ਪਵਿੱਤਰ ਅਵਤਾਰ ਮਹੀਨੇ ਦਾ ਆਗਾਜ਼

Holy, Incarnation, Month, Begins, Good, Deeds

ਕਿਤੇ ਬਿਮਾਰਾਂ ਲਈ ਖੂਨਦਾਨ ਤੇ ਕਿਤੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ (Incarnation)

ਸਰਸਾ, ਸੱਚ ਕਹੂੰ ਨਿਊਜ਼

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ (Incarnation) ਮਹੀਨੇ ਅਗਸਤ ਦੇ ਆਗਾਜ਼ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਜ਼ਿਆਦਾ ਰਫ਼ਤਾਰ ਮਿਲ ਗਈ। ਪਵਿੱਤਰ ਅਵਤਾਰ ਮਹੀਨੇ ਦਾ ਪਹਿਲਾ ਦਿਨ ਪੂਰੀ ਤਰ੍ਹਾਂ ਨਾਲ ਪਰਉਪਕਾਰ ਦੇ ਨਾਂਅ ਰਿਹਾ।

ਇਸ ਸ਼ੁੱਭ ਮੌਕੇ ਦੇਸ਼ ਤੇ ਦੁਨੀਆ ਦੇ ਕੋਨੇ-ਕੋਨੇ ‘ਚ ਮੌਜ਼ੂਦ ਸਾਧ-ਸੰਗਤ ਨੇ ਕਿਤੇ ਬਿਮਾਰ ਲੋੜਵੰਦਾਂ ਲਈ ਖੂਨਦਾਨ ਕੀਤਾ ਤਾਂ ਕਿਤੇ ਆਰਥਿਕ ਪੱਖੋਂ ਕਮਜ਼ੋਰ ਲੋੜਵੰਦਾਂ ਨੂੰ ਰਾਸ਼ਨ ਤੇ ਘਰੇਲੂ ਜ਼ਰੂਰਤ ਦਾ ਸਮਾਨ ਵੰਡਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ‘ਚ ਖੂਨਦਾਨ ਕੈਂਪ ਵੀ ਲਾਇਆ ਗਿਆ। ਸ਼ਾਹ ਸਤਿਨਾਮ ਜੀ ਧਾਮ ਸਮੇਤ ਦੇਸ਼ ਤੇ ਦੁਨੀਆ ਭਰ ‘ਚ ਸਾਧ-ਸੰਗਤ ਨੇ ਨਾਮ ਚਰਚਾਵਾਂ ਕਰਕੇ ਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ। (Incarnation)

ਰਾਤ ਜਿਉਂ ਹੀ ਘੜੀ ਦੀਆਂ ਸੂਈਆਂ 12 ‘ਤੇ ਆ ਕੇ ਟਿਕੀਆਂ, ਤਿਓਂ ਹੀ ਸਾਧ-ਸੰਗਤ ਨੇ ਆਪਣੇ ਮੁਰਸ਼ਿਦ-ਏ-ਕਾਮਿਲ ਨੂੰ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਗਾ ਕੇ ਮਾਨਵਤਾ ਭਲਾਈ ਕਾਰਜਾਂ ਨੂੰ ਪਹਿਲਾਂ ਵਾਂਗ ਵਧ-ਚੜ੍ਹ ਕੇ ਉਤਸ਼ਾਹ ਨਾਲ ਕਰਨ ਦਾ ਪ੍ਰਣ ਕੀਤਾ। ਪਵਿੱਤਰ ਅਵਤਾਰ ਮਹੀਨੇ ਦੇ ਸਵਾਗਤ ਦੀ ਖੁਸ਼ੀ ‘ਚ ਸ਼ਾਹ ਸਤਿਨਾਮ ਜੀ ਧਾਮ, ਸਰਸਾ ‘ਚ ਵੀ ਮੰਗਲਵਾਰ ਰਾਤ 11 ਵਜੇ ਨਾਮ ਚਰਚਾ ਕੀਤੀ ਗਈ। ਆਸ-ਪਾਸ ਤੋਂ ਪਹੁੰਚੀ ਸਾਧ-ਸੰਗਤ ਨੇ ਰਾਮ-ਨਾਮ ਦਾ ਗੁਣਗਾਨ ਕੀਤਾ। ਬੁੱਧਵਾਰ ਨੂੰ ਵੀ ਦਿਨ ਭਰ ਫੇਸਬੁੱਕ, ਵਟਸਐਪ, ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ‘ਤੇ ਇੱਕ-ਦੂਜੇ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਝਲਕ ਦੇਖਣ ਨੂੰ ਮਿਲੀ। (Incarnation)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।