ਦਿੱਲੀ ਗਏ ਸਨ ਸ਼ਿਕਾਇਤ ਕਰਨ, ਖ਼ੁਦ ਸੁਣ ਕੇ ਆ ‘ਗੇ ਨਵਜੋਤ ਸਿੰਘ ਸਿੱਧੂ

Star campaigner Navjot Sidhu not arrives in Delhi

ਰਾਹੁਲ ਗਾਂਧੀ ਨਾਲ ਕੁਝ ਮਿੰਟ ਦੀ ਹੀ ਹੋਈ ਮੁਲਾਕਾਤ (Navjot Singh Sidhu)

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਪੰਜਾਬ ਸਰਕਾਰ ਵਿੱਚ ਦਾਲ ਨਾ ਗਲਣ ਦੇ ਕਾਰਨ ਕਾਫ਼ੀ ਜ਼ਿਆਦਾ ਦੁਖੀ ਚੱਲ ਰਹੇ ਨਵਜੋਤ ਸਿੱਧੂ (Navjot Singh Sidhu) ਨੂੰ ਰਾਹੁਲ ਗਾਂਧੀ ਦੇ ਦਰਬਾਰ ਵਿੱਚ ਵੀ ਕੋਈ ਰਾਹਤ ਨਹੀਂ ਮਿਲੀ ਦੋ ਦਿਨਾਂ ਤੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਵਿੱਚ ਜੁਟੇ ਨਵਜੋਤ ਸਿੱਧੂ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਕੁਝ ਹੀ ਮਿੰਟ ਦਾ ਸਮਾਂ ਦਿੰਦੇ ਹੋਏ ਸਿਰਫ਼ ਇੰਨਾ ਹੀ ਕਿਹਾ ਕਿ ਚੋਣਾਂ ਸਿਰ ‘ਤੇ ਹਨ, ਇਸ ਲਈ ਅਮਰਿੰਦਰ ਸਿੰਘ ਨਾਲ ਮਿਲ ਕੇ ਕੰਮ ਕੀਤਾ ਜਾਵੇ, ਨਾ ਕਿ ਉਨ੍ਹਾਂ ਦੇ ਵਿਰੋਧ ਵਿੱਚ ਬਿਆਨਬਾਜ਼ੀ ਕੀਤੀ ਜਾਵੇ। (Navjot Singh Sidhu)

ਇਸ ਮੁਲਾਕਾਤ ਦੌਰਾਨ ਸਿੱਧੂ ਨੇ ਆਪਣਾ ਪੱਖ ਜ਼ਰੂਰ ਰੱਖਿਆ ਪਰ ਰਾਹੁਲ ਗਾਂਧੀ ਇਸ ਮਾਮਲੇ ਵਿੱਚ ਕੁਝ ਵੀ ਜਿਆਦਾ ਸੁਣਨ ਨੂੰ ਤਿਆਰ ਹੀ ਨਹੀਂ ਹੋਏ ਨਵਜੋਤ ਸਿੱਧੂ ਦੀ ਰਾਹੁਲ ਗਾਂਧੀ ਨਾਲ ਦਿੱਲੀ ਵਿਖੇ ਬੁੱਧਵਾਰ ਨੂੰ ਮੁਲਾਕਾਤ ਬਾਅਦ ਦੁਪਹਿਰ ਹੋਈ ਸੀ, ਜਿੱਥੇ ਸਿੱਧੂ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਕੰਮਾਂ ਦੇ ਵੇਰਵੇ ਸਣੇ ਆਪਣੀ ਨਰਾਜ਼ਗੀ ਦੀ ਫਾਈਲ ਲੈ ਕੇ ਪੁੱਜੇ ਸਨ।

ਗਾਂਧੀ ਨੇ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਦਿੱਤੇ ਆਦੇਸ਼

ਉਨ੍ਹਾਂ ਮੁੜ ਤੋਂ ਰਾਹੁਲ ਗਾਂਧੀ ਨੂੰ ਬਾਦਲਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਣ ਦੀ ਸ਼ਿਕਾਇਤ ਕੀਤੀ ਤਾਂ ਰਾਹੁਲ ਗਾਂਧੀ ਨੇ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਕਹਿ ਦਿੱਤਾ ਹੈ। ਸਿੱਧੂ, ਰਾਹੁਲ ਗਾਂਧੀ ਦੇ ਰਾਹੀ ਪੰਜਾਬ ਬਾਰੇ ਕੋਈ ਆਦੇਸ਼ ਜਾਰੀ ਕਰਵਾਉਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋ ਸਕਿਆ ਸਗੋਂ ਨਵਜੋਤ ਸਿੱਧੂ ਨੂੰ ਹੀ ਹੌਲੀ ਚਲਣ ਦੀ ਸਲਾਹ ਦੇ ਦਿੱਤੀ ਗਈ ਹੈ।

ਹਾਲਾਂਕਿ ਰਾਹੂਲ ਗਾਂਧੀ ਕਿਸੇ ਵੀ ਹਾਲਤ ਵਿੱਚ ਨਵਜੋਤ ਸਿੱਧੂ (Navjot Singh Sidhu) ਨੂੰ ਵੀ ਨਰਾਜ਼ ਨਹੀਂ ਕਰਨਾ ਚਾਹੁੰਦੇ ਹਨ, ਕਿਉਂਕਿ 2019 ਦੀਆਂ ਚੋਣਾਂ ਵਿੱਚ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਕਾਂਗਰਸ ਦੇ ਕਾਫ਼ੀ ਜਿਆਦਾ ਕੰਮ ਆਉਣ ਵਾਲੇ ਹਨ। ਇਸ ਲਈ ਗਾਂਧੀ ਨੇ ਸਿੱਧੂ ਨੂੰ ਲਗਭਗ 20-25 ਮਿੰਟ ਦਾ ਸਮਾਂ ਦਿੰਦੇ ਹੋਏ ਪੂਰੀ ਗੱਲਬਾਤ ਸੁਣ ਕੇ ਇੱਕ ਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਕਿਹਾ ਹੈ, ਉਸ ਤੋਂ ਬਾਅਦ ਹੀ ਰਾਹੂਲ ਗਾਂਧੀ ਨੇ ਕੋਈ ਦਖ਼ਲ ਦੇਣ ਸਬੰਧੀ ਭਰੋਸਾ ਵੀ ਦਿੱਤਾ ਹੈ।

ਕਮਜ਼ੋਰ ਲੋਕ ਲਾਉਂਦੇ ਹਨ ਸ਼ਿਕਾਇਤਾਂ, ਮੇਰੀਆਂ ਜ਼ਰੂਰ ਲੱਗ ਰਹੀਆਂ ਨੇ : ਸਿੱਧੂ (Navjot Singh Sidhu)

ਨਵਜੋਤ ਸਿੱਧੂ ਨੇ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਸ਼ਿਕਾਇਤਾਂ ਤਾਂ ਸਿਰਫ਼ ਕਮਜ਼ੋਰ ਲੋਕ ਹੀ ਲਾਉਂਦੇ ਹਨ ਅਤੇ ਨਵਜੋਤ ਸਿੱਧੂ (Navjot Singh Sidhu) ਇੰਨਾਂ ਕਮਜ਼ੋਰ ਨਹੀਂ ਹੈ ਪਰ ਉਨ੍ਹਾਂ ਦੀਆਂ ਸ਼ਿਕਾਇਤਾਂ ਜ਼ਰੂਰ ਇੱਥੇ ਲੱਗ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਰਾਜ਼ਗੀ ਨਹੀਂ ਹੈ ਅਤੇ ਉਹ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ, ਇੱਥੇ ਕੰਮ ਕਰਨ ਲਈ ਹੀ ਆਏ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਉਹ ਆਪਣਾ ਲੀਡਰ ਮੰਨਦੇ ਹਨ, ਇਸ ਵਿੱਚ ਕੋਈ ਸ਼ੱਕ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।