ਭਾਰਤ ਨੇ ਉਜ਼ਬੇਕਿਸਤਾਨ ਨੂੰ 28-22 ਨਾਲ ਦਿੱਤੀ ਮਾਤ

ਭਾਰਤ ਨੇ ਉਜ਼ਬੇਕਿਸਤਾਨ ਨੂੰ 28-22 ਨਾਲ ਦਿੱਤੀ ਮਾਤ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤ ਦੀ ਸੀਨੀਅਰ ਮਹਿਲਾ ਹੈਂਡਬਾਲ ਟੀਮ ਨੇ ਐਤਵਾਰ ਨੂੰ 19ਵੀਂ ਏਸ਼ੀਆਈ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਆਪਣੇ ਤੀਜੇ ਲੀਗ ਮੈਚ ਵਿੱਚ ਉਜ਼ਬੇਕਿਸਤਾਨ ਨੂੰ 28-22 ਨਾਲ ਹਰਾਇਆ। ਦੱਖਣੀ ਕੋਰੀਆ ਦੇ ਇੰਚੀਓਨ ’ਚ 24 ਨਵੰਬਰ ਤੋਂ 4 ਦਸੰਬਰ ਤੱਕ ਚੱਲੇ ਇਸ ਟੂਰਨਾਮੈਂਟ ’ਚ ਭਾਰਤੀ ਖਿਡਾਰੀਆਂ ਨੇ ਉਜ਼ਬੇਕਿਸਤਾਨ ਖਿਲਾਫ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅੰਤਰਾਲ ’ਤੇ 13-7 ਦੀ ਬੜ੍ਹਤ ਬਣਾ ਲਈ। ਭਾਰਤ ਦੀ ਮੇਨਕਾ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਵਿਰੋਧੀ ਵਿਰੁੱਧ ਸਭ ਤੋਂ ਵੱਧ ਅੱਠ ਗੋਲ ਕਰਨ ਵਿੱਚ ਕਾਮਯਾਬ ਰਹੀ। ਇਸ ਤੋਂ ਇਲਾਵਾ ਭਾਵਨਾ ਨੇ ਸੱਤ ਗੋਲ ਕੀਤੇ। ਸੋਨਿਕਾ, ਪਿ੍ਰਅੰਕਾ ਅਤੇ ਪਿ੍ਰਅੰਕਾ ਠਾਕੁਰ ਨੇ ਤਿੰਨ-ਤਿੰਨ ਗੋਲ ਕੀਤੇ ਜਦਕਿ ਸ਼ਾਲਿਨੀ ਠਾਕੁਰ ਨੇ ਤਿੰਨ ਗੋਲ ਕੀਤੇ।

ਨਿਧੀ ਸ਼ਰਮਾ ਅਤੇ ਸੁਸ਼ਮਾ ਨੂੰ ਇੱਕ-ਇੱਕ ਗੋਲ ਕਰਨ ਵਿੱਚ ਸਫ਼ਲਤਾ ਮਿਲੀ। ਮੈਚ ’ਚ ਕਈ ਖੂਬਸੂਰਤ ਸੇਵ ਕਰਨ ਵਾਲੀ ਨੀਨਾ ਸ਼ੀਲ ਨੂੰ ਪਲੇਅਰ ਆਫ ਦਿ ਮੈਚ ਦਾ ਐਵਾਰਡ ਮਿਲਿਆ। ਦੂਜੇ ਪਾਸੇ ਉਜ਼ਬੇਕਿਸਤਾਨ ਦੀ ਟੀਮ ਵੱਲੋਂ ਮਦੀਨਾ ਖੁਦੋਯਾਕੁਲੋਵਾ ਨੇ ਪੰਜ, ਰੁਖਸਾਨਾ ਰੁਜੀਵਾ, ਦਿਨਜ਼ੋਵਾ, ਕਾਰੋਸ ਓਬਿਦਜੋਨੋਵਾ ਵੋਸਲਜੋਨੋਵਾ ਨੇ ਤਿੰਨ-ਤਿੰਨ ਗੋਲ ਕੀਤੇ। ਹੈਂਡਬਾਲ ਐਸੋਸੀਏਸ਼ਨ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਡਾ. ਆਨੰਦੇਸ਼ਵਰ ਪਾਂਡੇ ਨੇ ਕਿਹਾ ਕਿ ਭਾਰਤ ਚੈਂਪੀਅਨਸ਼ਿਪ ’ਚ ਆਪਣਾ ਆਖਰੀ ਪੂਲ ਮੈਚ ਆਸਟ੍ਰੇਲੀਆ ਵਿਰੁੱਧ ਖੇਡੇਗਾ। ਇਸ ਮੈਚ ’ਚ ਜਿੱਤ ਦੇ ਆਧਾਰ ’ਤੇ ਭਾਰਤ ਕੋਲ ਵਿਸ਼ਵ ਸੀਨੀਅਰ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਦਾ ਮੌਕਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ