3 ਸਾਲਾਂ ਬਾਅਦ ਕੋਹਲੀ ਦਾ ਸੈਂਕੜਾ, ਭਾਰਤ ਨੇ ਅਫਗਾਨਿਸਤਾਨ ਨੂੰ 101 ਦੌੜਾਂ ਨਾਲ ਹਰਾਇਆ

India vs Afganistan

ਦੁਬਈ । ਫਾਈਨਲ ਦੀ ਹੋੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਟੀਮ ਇੰਡੀਆ ਨੇ ਏਸ਼ੀਆ ਕੱਪ ’ਚ ਅਪਣਾ ਅਭਿਆਨ ਜਿੱਤ ਨਾਲ ਸਮਾਪਤ ਕੀਤਾ ਹੈ। ਭਾਰਤ ਨੇ ਆਖਿਰੀ ਸੁਪਰ-4 ਮੁਕਾਬਲੇ ’ਚ ਅਫਗਾਨਿਸਤਾਨ ਨੂੰ 101 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਮੈਚ ਦਾ ਸਭ ਤੋਂ ਯਾਦਗਾਰ ਮੋਮੇਂਟ ਵਿਰਾਟ ਕੋਹਲੀ ਦਾ 71ਵਾਂ ਕੌਮਾਂਤਰੀ ਸੈਂਕੜਾ ਰਿਹਾ। ਕੋਹਲੀ ਨੇ ਕਰੀਬ 3 ਸਾਲਾਂ ਬਾਅਦ ਸੈਂਕੜਾ ਲਾਇਆ ਹੈ। ਟੀ-20 ਕੌਮਾਂਤਰੀ ’ਚ ਇਹ ਉਨ੍ਹਾਂ ਦਾ ਪਹਿਲਾ ਸੈਂਕੜਾ ਵੀ ਹੈ। ਵਿਰਾਟ ਦੀ ਇਸ ਪਾਰੀ ਦੀ ਬਦੌਲਤ ਭਾਰਤ ਨੇ 20 ਓਵਰਾਂ ’ਚ ਦੋ ਵਿਕਟਾਂ ਗੁਆ ਕੇ 212 ਦੌੜਾਂ ਬਣਾਇਆਂ। ਰੋਹਿਤ ਸ਼ਰਮਾ ਦੀ ਗੈਰਹਾਜਰੀ ’ਚ ਕਪਤਾਨੀ ਕਰ ਰਹੇ ਲੋਕੇਸ਼ ਰਾਹੁਲ ਨੇ ਵੀ 62 ਦੌੜਾਂ ਬਣਾਇਆਂ। ਜਵਾਬ ’ਚ ਅਫਗਾਨਿਸਤਾਨ ਦੀ ਟੀਮ 20 ਓਵਰਾਂ ’ਚ 8 ਵਿਕਟਾਂ ਗੁਆ ਕੇ 111 ਦੌੜਾਂ ਹੀ ਬਣਾ ਸਕੀ। ਇਬ੍ਰਾਹਿਮ ਜਦਰਾਨ ਨੇ 62 ਦੌੜਾਂ ਬਣਾਇਆਂ। ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ ਨੇ ਸਭ ਤੋਂ ਜ਼ਿਆਦਾ 5 ਵਿਕਟਾਂ ਹਾਸਲ ਕੀਤੀਆਂ। ਅਫਗਾਨ ਟੀਮ ਵਿਰਾਟ ਕੋਹਲੀ ਦੇ ਸਕੋਰ ਤੋਂ ਵੀ 11 ਦੌੜਾਂ ਪਿੱਛੇ ਰਹਿ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ