LIVE ਭਾਰਤ-ਬੰਗਲਾਦੇਸ਼ 2nd ODI :ਸਿਰਾਜ ਨੇ ਲਿਟਨ ਦਾਸ ਨੂੰ ਆਊਟ ਕਰਕੇ ਬੰਗਲਾਦੇਸ਼ ਨੂੰ ਦਿੱਤਾ ਦੂਜਾ ਝਟਕਾ

India VS Bangladesh

(ਸੱਚ ਕਹੂੰ ਨਿਊਜ਼)
ਮੀਰਪੁਰ । ਭਾਰਤ-ਬੰਗਲਾਦੇਸ਼ ਇੱਕਰੋਜ਼ਾ ਲੜੀ ਦਾ ਦੂਜਾ ਮੈਚ ਬੁੱਧਵਾਰ ਨੂੰ ਮੀਰਪੁਰ ‘ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9.2 ਓਵਰਾਂ ਵਿੱਚ ਦੋ ਵਿਕਟਾਂ ’ਤੇ 39 ਦੌੜਾਂ ਬਣਾਈਆਂ। ਨਜਮੁਲ ਹੁਸੈਨ ਸ਼ਾਂਤੋ ਅਤੇ ਸ਼ਾਕਿਬ ਅਲ ਹਸਨ ਕਰੀਜ਼ ‘ਤੇ ਹਨ। ਕਪਤਾਨ ਲਿਟਨ ਦਾਸ 7 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਮੁਹੰਮਦ ਸਿਰਾਜ ਨੇ ਕਲੀਨ ਬੋਲਡ ਕੀਤਾ। ਸਿਰਾਜ ਦੀ ਇਹ ਦੂਜੀ ਵਿਕਟ ਹੈ।

ਇਸ ਤਰ੍ਹਾਂ ਡਿੱਗੀਆਂ ਬੰਗਲਾਦੇਸ਼ ਦੀਆਂ ਵਿਕਟਾਂ…

ਅਨਾਮੁਲ ਹੱਕ : ਸਿਰਾਜ ਗੁਡ ਲੈਂਥ ਦੇ ਕੋਲ ਦੀ ਇਸਸਵਿੰਗ ਗੇਂਦ ਹੱਕ ਦੇ ਗੋਡੇ ’ਤੇ ਲੱਗੀ, ਅੰਪਾਇਰ ਨੇ LBW ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ