12 ਸਾਲਾਂ ਤੋਂ ਇਹ ਸਟੇਡੀਅਮ ’ਚ ਰਿਕਾਰਡ ਅਫਰੀਕਾ ਦੇ ਪੱਖ ’ਚ
- ਸੇਂਟ ਜਾਰਜ ਪਾਰਕ ’ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ
ਸਪੋਰਟਸ ਡੈਸਕ। IND vs SA: ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਗਕੇਬਰਹਾ ’ਚ ਖੇਡਿਆ ਜਾਵੇਗਾ। ਸੇਂਟ ਜਾਰਜ ਪਾਰਕ ਕ੍ਰਿਕੇਟ ਸਟੇਡੀਅਮ ’ਚ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਟਾਸ ਸ਼ਾਮ 7:00 ਵਜੇ ਹੋਵੇਗਾ। ਭਾਰਤ ਨੇ ਪਹਿਲਾ ਮੈਚ 61 ਦੌੜਾਂ ਨਾਲ ਜਿੱਤਿਆ ਸੀ। ਟੀਮ ਚਾਰ ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ ਹੈ। ਸੇਂਟ ਜਾਰਜ ਪਾਰਕ ’ਚ ਦੋਵੇਂ ਟੀਮਾਂ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ’ਚ ਵੀ ਮੁਕਾਬਲਾ ਹੋਇਆ ਸੀ। ਫਿਰ ਦੱਖਣੀ ਅਫਰੀਕਾ 5 ਵਿਕਟਾਂ ਨਾਲ ਜਿੱਤ ਗਿਆ ਸੀ। ਦੱਖਣੀ ਅਫਰੀਕਾ ਦੀ ਟੀਮ ਪਿਛਲੇ 12 ਸਾਲਾਂ ’ਚ ਇੱਥੇ ਕੋਈ ਮੈਚ ਨਹੀਂ ਹਾਰੀ ਹੈ। ਇੱਥੇ ਉਨ੍ਹਾਂ ਦੀ ਆਖਰੀ ਹਾਰ 2007 ’ਚ ਵੈਸਟਇੰਡੀਜ਼ ਖਿਲਾਫ਼ ਹੋਈ ਸੀ।
ਇਹ ਖਬਰ ਵੀ ਪੜ੍ਹੋ : Sports News: ਡੀਪੀਐਸ ਸਕੂਲ ਦੇ ਵਿਦਿਆਰਥੀ ਅੰਸ਼ੁਲ ਬੱਤਰਾ ਨੇ ਕੇਰਲਾ ’ਚ ਜਿੱਤਿਆ ਗੋਲਡ ਮੈਡਲ
ਭਾਰਤ ਟੀ20 ’ਚ ਦੱਖਣੀ ਅਰਫੀਕਾ ’ਤੇ ਭਾਰੀ | IND vs SA
ਦੋਵਾਂ ਵਿਚਕਾਰ ਹੁਣ ਤੱਕ 28 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਭਾਰਤ ਨੇ 16 ਤੇ ਦੱਖਣੀ ਅਫਰੀਕਾ ਨੇ 11 ਜਿੱਤੇ ਹਨ। ਜਦਕਿ ਇੱਕ ਮੈਚ ਨਿਰਣਾਇਕ ਰਿਹਾ। ਭਾਰਤ ਨੇ ਪਿਛਲੀ ਵਾਰ 2023 ’ਚ ਟੀ-20 ਸੀਰੀਜ਼ ਲਈ ਦੱਖਣੀ ਅਫਰੀਕਾ ਦਾ ਦੌਰਾ ਕੀਤਾ ਸੀ, ਜਿੱਥੇ ਦੋਵੇਂ ਟੀਮਾਂ 1-1 ਨਾਲ ਡਰਾਅ ਖੇਡੀਆਂ ਸਨ, ਜਦੋਂ ਕਿ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਦੋਵਾਂ ਵਿਚਾਲੇ ਹੁਣ ਤੱਕ 9 ਟੀ-20 ਮੈਚ ਖੇਡੇ ਗਏ ਹਨ, ਜਿਸ ’ਚ ਭਾਰਤ ਨੇ 4 ਤੇ ਦੱਖਣੀ ਅਫਰੀਕਾ ਨੇ 2 ਜਿੱਤੇ ਹਨ। ਜਦਕਿ 3 ਸੀਰੀਜ਼ ਡਰਾਅ ਰਹੀ।
ਸੈਮਸਨ ਨੇ ਪਹਿਲੇ ਮੈਚ ’ਚ ਜੜਿਆ ਹੈ ਸੈਂਕੜਾ
ਇਸ ਸਾਲ ਟੀ-20 ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ’ਚ ਕਪਤਾਨ ਸੂਰਿਆਕੁਮਾਰ ਯਾਦਵ ਭਾਰਤ ਲਈ ਪਹਿਲੇ ਨੰਬਰ ’ਤੇ ਹਨ। ਉਨ੍ਹਾਂ ਨੇ 15 ਮੈਚਾਂ ’ਚ 424 ਦੌੜਾਂ ਬਣਾਈਆਂ ਹਨ। ਦੂਜੇ ਨੰਬਰ ’ਤੇ ਰੋਹਿਤ ਸ਼ਰਮਾ ਹਨ, ਜੋ ਇਸ ਫਾਰਮੈਟ ਤੋਂ ਸੰਨਿਆਸ ਲੈ ਚੁੱਕੇ ਹਨ। ਇਸ ਦੇ ਨਾਲ ਹੀ ਤੀਜੇ ਨੰਬਰ ’ਤੇ ਸੰਜੂ ਸੈਮਸਨ ਹਨ ਜੋ ਸ਼ਾਨਦਾਰ ਫਾਰਮ ’ਚ ਹੈ। ਸੈਮਸਨ ਨੇ ਪਹਿਲੇ ਮੈਚ ’ਚ 50 ਗੇਂਦਾਂ ’ਤੇ 107 ਦੌੜਾਂ ਦੀ ਪਾਰੀ ਖੇਡੀ ਸੀ। ਗੇਂਦਬਾਜ਼ੀ ’ਚ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਚੋਟੀ ’ਤੇ ਹਨ। ਹਾਲਾਂਕਿ ਪਹਿਲੇ ਮੈਚ ’ਚ ਉਨ੍ਹਾਂ ਨੂੰ ਸਿਰਫ ਇੱਕ ਵਿਕਟ ਮਿਲੀ ਸੀ। IND vs SA
ਪਿਚ ਰਿਪੋਰਟ ਤੇ ਰਿਕਾਰਡ | IND vs SA
ਸੇਂਟ ਜਾਰਜ ਪਾਰਕ ਕ੍ਰਿਕੇਟ ਸਟੇਡੀਅਮ ਦੀ ਪਿੱਚ ਸ਼ੁਰੂ ’ਚ ਬੱਲੇਬਾਜ਼ਾਂ ਦੇ ਅਨੁਕੂਲ ਹੁੰਦੀ ਹੈ। ਪਰ, ਜਿਵੇਂ-ਜਿਵੇਂ ਖੇਡ ਅੱਗੇ ਵਧਦੀ ਹੈ, ਇਹ ਸਪਿਨ ਤੇ ਤੇਜ਼ ਗੇਂਦਬਾਜ਼ਾਂ ਦਾ ਪੱਖ ਲੈਣ ਲੱਗਦੀ ਹੈ। ਹੁਣ ਤੱਕ ਇੱਥੇ 4 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ’ਚੋਂ 2 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ ਤੇ ਇੰਨੇ ਹੀ ਮੈਚ ਪਿੱਛਾ ਕਰਦਿਆਂ ਟੀਮ ਨੇ ਜਿੱਤੇ ਹਨ। ਇੱਥੇ ਆਖਰੀ ਮੈਚ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਹੀ ਖੇਡਿਆ ਗਿਆ ਸੀ। ਇਸ ’ਚ ਦੱਖਣੀ ਅਫਰੀਕਾ ਨੇ ਜਿੱਤ ਦਰਜ ਕੀਤੀ ਸੀ।
ਮੌਸਮ ਸਬੰਧੀ ਰਿਪੋਰਟ | IND vs SA
ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਹੋਣ ਵਾਲੇ ਦੂਜੇ ਟੀ-20 ’ਚ ਮੌਸਮ ਚੰਗਾ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 16-21 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ ਤੇ ਆਵੇਸ਼ ਖਾਨ।
ਦੱਖਣੀ ਅਫ਼ਰੀਕਾ : ਏਡਨ ਮਾਰਕਰਮ (ਕਪਤਾਨ), ਰਿਆਨ ਰਿਕੇਲਟਨ (ਵਿਕਟਕੀਪਰ), ਟ੍ਰਿਸਟਨ ਸਟੱਬਸ, ਹੇਨਰਿਕ ਕਲੇਸਨ (ਵਿਕਟਕੀਪਰ), ਡੇਵਿਡ ਮਿਲਰ, ਪੈਟਰਿਕ ਕ੍ਰੂਗਰ, ਮਾਰਕੋ ਯੈਨਸਨ, ਐਂਡੀਲੇ ਸਿਮਲੇਨ, ਗੇਰਾਲਡ ਕੋਏਟਜ਼ੀ, ਕੇਸ਼ਵ ਮਹਾਰਾਜ ਤੇ ਕਬਾਯੋਮਜ਼ੀ ਪੀਟਰ।