Sports News: ਡੀਪੀਐਸ ਸਕੂਲ ਦੇ ਵਿਦਿਆਰਥੀ ਅੰਸ਼ੁਲ ਬੱਤਰਾ ਨੇ ਕੇਰਲਾ ’ਚ ਜਿੱਤਿਆ ਗੋਲਡ ਮੈਡਲ

Sports News
ਕੇਰਲਾ ਵਿਚ ਆਯੋਜਿਤ ਆਲ ਇੰਡੀਆ ਜੀ.ਵੀ. ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਕੇ ਨੈਸ਼ਨਲ ਪੱਧਰ ਤੇ ਸ਼ਾਨਦਾਰ ਪ੍ਰਾਪਤ ਕਰਨ ਵਾਲੇ ਡੀਪੀਐਸ ਸਕੂਲ ਦੇ ਵਿਦਿਆਰਥੀ ਅੰਸ਼ੁਲ ਬੱਤਰਾ।

ਕੇਰਲਾ ’ਚ ਹੋਈ ਨੈਸ਼ਨਲ ਪੱਧਰੀ ਸਪੋਰਟਸ ਈਵੈਂਟਸ ’ਚ ਜਿੱਤਿਆ ਗੋਲਡ ਮੈਡਲ

Sports News: ਅਬੋਹਰ, (ਮੇਵਾ ਸਿੰਘ)। ਸ੍ਰੀ ਗੰਗਾਨਗਰ ਰੋਡ ’ਤੇ ਸਥਿਤ ਡੀਪੀਐਸ ਸਕੂਲ ਅਬੋਹਰ ਦੇ ਪ੍ਰੋ: ਵਾਈਸ ਚੇਅਰਮੈਨ ਸ੍ਰੀ ਕੁਣਾਲ ਭਾਦੂ ਦੀ ਯੋਗ ਅਗਵਾਈ ਵਿਚ ਡੀਪੀਐਸ ਦੇ ਵਿਦਿਆਰਥੀਆਂ ਦੁਆਰਾ ਲਗਾਤਾਰ ਨੈਸ਼ਨਲ ਪੱਧਰ ਦੇ ਸਪੋਰਟਸ ਈਵੈਂਟਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਅੱਗੇ ਵੱਧਦੇ ਹੋਏ ਸਕੂਲ ਦੇ ਦਸਵੀਂ ਕਲਾਸ ਦੇ ਹੋਣਹਾਰ ਵਿਦਿਆਰਥੀ ਅੰਸ਼ੁਲ ਬੱਤਰਾ ਨੇ ਕੇਰਲਾ ਵਿਚ ਆਯੋਜਿਤ ਆਲ ਇੰਡੀਆ ਜੀ.ਵੀ. ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਇਤਿਹਾਸ ਰਚਦੇ ਹੋਏ ਨਾ ਕੇਵਲ ਗੋਲਡ ਮੈਡਲ ਜਿੱਤਿਆ, ਬਲਕਿ ਨੈਸ਼ਨਲ ਰਿਕਾਰਡ ਵੀ ਬਣਾ ਦਿੱਤਾ।

ਅੰਸ਼ੁਲ ਬੱਤਰਾ ਭਵਿੱਖ ਦਾ ਓਲੰਪੀਅਨ : ਚੇਅਰਮੈਨ ਭਾਦੂ 

ਅੰਸ਼ੁਲ ਨੇ 10 ਮੀਟਰ ਏਅਰ ਰਾਈਫਲ ਸ਼ੂਟਿੰਗ ਵਿਚ ਇਕ ਦੇ ਬਾਅਦ ਇਕ ਸਟੀਕ ਨਿਸ਼ਾਨੇ ਲਾ ਕੇ 400 ਵਿਚੋਂ 400 ਅੰਕ ਹਾਸਲ ਕੀਤੇ, ਅਤੇ ਅਜਿਹਾ ਕਰਨ ਵਾਲੇ ਉਹ ਇਕਲੌਤੇ ਖਿਡਾਰੀ ਬਣ ਗਏ ਹਨ। ਅੰਸ਼ੁਲ ਬੱਤਰਾ ਦੀ ਇਸ ਸ਼ਾਨਦਾਰ ਕਾਮਯਾਬੀ ਨਾਲ ਉਸਦੇ ਕੋਚਿੰਗ ਸਟਾਫ, ਸਕੂਲ ਮਨੇਜਮੈਂਟ ਅਤੇ ਸਕੂਲ ਸਟਾਫ ਤੇ ਉਸ ਦੇ ਮਾਪਿਆਂ ਵਿਚ ਬੇਹੱਦ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਕੂਲ ਦੇ ਵਾਈਸ ਚੈਅਰਮੈਨ ਪ੍ਰੋ: ਕੁਣਾਲ ਭਾਦੂ ਨੇ ਅੰਸ਼ੁਲ ਬੱਤਰਾ ਤੇ ਉਸ ਦੇ ਕੋਚਿੰਗ ਸਟਾਫ ਸਮੇਤ ਉਸ ਦੇ ਮਾਤਾ-ਪਿਤਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ।

ਇਹ ਵੀ ਪੜ੍ਹੋ: Road Accident: ਸੜਕ ਹਾਦਸੇ ਨੇ ਮਾਪਿਆਂ ਦਾ ਇੱਕਲੌਤਾ ਪੁੱਤ ਖੋਹਿਆ

ਉਨ੍ਹਾਂ ਕਿਹਾ ਕਿ ਨਿਸ਼ਚਤ ਤੌਰ ’ਤੇ ਇਹ ਡੀਪੀਐਸ ਸਕੂਲ ਅਬੋਹਰ ਦੇ ਨਾਲ ਨਾਲ ਸਮੂਹ ਇਲਾਕਾ ਨਿਵਾਸੀਆਂ ਵਾਸਤੇ ਬੜੇ ਹੀ ਮਾਣ ਵਾਲੀ ਗੱਲ ਹੈ। ਚੇਅਰਮੈਨ ਭਾਦੂ ਨੇ ਕਿਹਾ ਕਿ ਅੰਸ਼ੁਲ ਬੱਤਰਾ ਜਿਸ ਤਰ੍ਹਾਂ ਲਗਾਤਾਰ ਨੈਸ਼ਨਲ ਪ੍ਰਤੀਯੋਗਤਾਵਾਂ ਵਿਚ ਲਾਜਵਾਬ ਪ੍ਰਦਰਸਨ ਕਰ ਰਿਹਾ ਹੈ, ਤੇ ਉਸ ਵਿਚੋਂ ਭਵਿੱਖ ਦੇ ਉਲੰਪੀਅਨ ਦੀ ਝਲਕ ਨਜ਼ਰ ਆਉਂਦੀ ਹੈ, ਹਾਲਾਂ ਕਿ ਅਜੇ ਸਫਰ ਲੰਬਾ ਹੈ, ਫਿਰ ਵੀ ਅੰਸ਼ੁਲ ਦਾ ਟੇਲੈਂਟ, ਅਨੁਸ਼ਾਸਨ ਤੇ ਪ੍ਰਤੀਬਧਤਾ ਜ਼ਰੂਰ ਦਿਸ ਰਹੀ ਹੈ, ਕਿ ਇਹ ਵਿਦਿਆਰਥੀ ਖੇਡਾਂ ਦੇ ਸਫਰ ਵਿਚ ਹੋਰ ਵੀ ਬੁਲੰਦੀਆਂ ਨੂੰ ਪਾਰ ਕਰੇਗਾ। ਉਸ ਦੇ ਇਸ ਸਫਰ ਵਿਚ ਡੀਪੀਐਸ ਸਕੂਲ ਵੀ ਪਹਿਲਾਂ ਦੀ ਤਰ੍ਹਾਂ ਇਸ ਨੂੰ ਲੋਂੜੀਦੀਆਂ ਸਵਿਧਾਵਾਂ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਡੀਪੀਐਸ ਸਕੂਲ, ਅਬੋਹਰ ਇਲਾਕੇ ਨੂੰ ਸਪੋਰਟਸ ਦੀ ਹੱਬ ਬਣਾਕੇ ਇਥੋਂ ਵੱਡੇ-ਵੱਡੇ ਖਿਡਾਰੀ ਤਿਆਰ ਕਰਨ ਦੇ ਮਿਸ਼ਨ ’ਤੇ ਪੂਰੀ ਸ਼ਿਦਤ ਨਾਲ ਲੱਗਿਆ ਹੋਇਆ। Sports News