Statement Of Ravneet Bittu: ਰਵਨੀਤ ਬਿੱਟੂ ਨੇ ਕਿਸਾਨਾਂ ਨੂੰ ਤਾਲਿਬਾਨ ਆਖਿਆ, ਮੁਆਫੀ ਮੰਗਣ: ਪੰਧੇਰ

Sarwan Singh Pandher
Statement Of Ravneet Bittu: ਰਵਨੀਤ ਬਿੱਟੂ ਨੇ ਕਿਸਾਨਾਂ ਨੂੰ ਤਾਲਿਬਾਨ ਆਖਿਆ, ਮੁਆਫੀ ਮੰਗਣ: ਪੰਧੇਰ

Statement Of Ravneet Bittu: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕਿਸਾਨ ਆਗੂਆਂ ਦੀ ਜਾਂਚ ਕਰਵਾਉਣ ਸਮੇਤ ਕਿਸਾਨ ਲੀਡਰਾਂ ਨੂੰ ਤਾਲਿਬਾਨ ਆਖਣ ਤੋਂ ਬਾਅਦ ਮਾਮਲਾ ਭਖਦਾ ਜਾ ਰਿਹਾ ਹੈ। ਕਿਸਾਨ ਆਗੂਆਂ ਵੱਲੋਂ ਬਿੱਟੂ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਹੈ ਕਿ ਉਹ ਜਦੋਂ ਮਰਜੀ ਜਾਂਚ ਕਰਵਾ ਲੈਣ, ਉਹ ਤਿਆਰ ਹਨ, ਉਨ੍ਹਾਂ ਨੂੂੰ ਰੋਕਿਆ ਕਿਸ ਨੇ ਹੈ। ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਰਵਨੀਤ ਬਿੱਟੂ ਨੂੰ ਵੰਗਾਰਦਿਆਂ ਆਖਿਆ ਕਿ ਜਿਸ ਦਿਨ ਮਰਜ਼ੀ ਸਾਡੀ ਜਾਂਚ ਕਰ ਲਓ, ਸਾਨੂੰ ਮਾਸਾ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਤੁਸੀਂ ਚੋਣਾਂ ’ਚ ਹੀ ਜਾਂਚ ਕਰਵਾ ਲਓ।

ਇਹ ਵੀ ਪੜ੍ਹੋ: Lion Viral News: ਸ਼ੇਰ ਆਉਣ ਦੀ ਅਫਵਾਹ ਨੇ ਡਰਾਏ ਭਦੌੜ ਵਾਸੀ

ਉਨ੍ਹਾਂ ਕਿਹਾ ਕਿ ਡੀਏਪੀ ਦੀ ਘਾਟ ਕਾਰਨ ਕਿਸਾਨ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ। ਇਸ ਮਸਲੇ ’ਚ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ 83,238 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਤੁਸੀਂ ਘਟਾ ਦਿੱਤੀ। ਤੁਹਾਡੇ ਗੁਦਾਮਾਂ ਵਿੱਚ 15 ਲੱਖ ਐਮਟੀ ਦਾ ਕੋਟਾ ਸੀ ਅਤੇ ਉਹ ਖਤਮ ਹੋ ਗਿਆ, ਬਾਹਰੋਂ ਤੁਸੀਂ ਮੰਗਵਾਈ ਨਹੀਂ ਹੈ, ਜਿਸ ਕਾਰਨ ਕਿਸਾਨਾਂ ਨੂੰ ਦਰ-ਦਰ ਭਟਕਣਾ ਪੈ ਰਿਹਾ ਹੈ। ਇਸ ਵਾਰ ਤੁਸੀਂ ਦੋ ਸਾਲਾਂ ਤੋਂ ਪੰਜਾਬ ਦੇ ਚੌਲ ਨਹੀਂ ਚੁੱਕੇ ਅਤੇ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਹੋ। Statement Of Ravneet Bittu

ਪੰਧੇਰ ਨੇ ਕਿਹਾ ਕਿ ਅੱਜ ਸੈਲਰ ਐਸੋਸੀਏਸ਼ਨ ਦਾ ਬਿਆਨ ਛਪਿਆ ਹੈ ਕਿ ਜਦੋਂ ਚੌਲ ਭੇਜਦੇ ਹਾਂ, ਚਾਰ ਵਾਰ ਸੈਂਪਲਿੰਗ ਹੁੰਦੀ ਹੈ। ਬਾਹਰਲੇ ਸੂਬਿਆਂ ’ਚ ਜਾ ਕੇ ਸਾਡੇ ਚੌਲਾਂ ’ਤੇ ਸੈਂਪਲ ਫੇਲ੍ਹ ਦੱਸ ਰਹੇ ਹੋ ਕਿਉਂਕਿ ਤੁਸੀਂ ਸਾਜਿਸ਼ ਤਹਿਤ ਪੰਜਾਬ ਨੂੰ ਮਾਰਨਾ ਚਾਹੁੰਦੇ ਹੋ। ਪਰਾਲੀ ਦੇ ਮਾਮਲੇ ’ਤੇ ਇਕੱਲਾ ਕਿਸਾਨ ਨੂੰ ਹੀ ਦੋਸ਼ੀ ਮੰਨਦੇ ਹੋ ਜਦੋਂਕਿ 51 ਫੀਸਦੀ ਇੰਡਸਟਰੀ ’ਤੇ ਕਿਉਂ ਨਹੀਂ ਕਾਰਵਾਈ ਕਰਦੇ।

ਇਸ ਤੋਂ ਇਲਾਵਾ ਵਾਹਨ ਪ੍ਰਦੂਸ਼ਣ ਫੈਲਾ ਰਹੇ ਹਨ। ਉਨ੍ਹਾਂ ਆਖਿਆ ਕਿ ਬਿੱਟੂ ਸਾਹਿਬ ਅੱਜ ਤੋਂ ਛੇ ਮਹੀਨੇ ਪਹਿਲਾਂ ਕਾਂਗਰਸ ’ਚ ਹੁੰਦੇ ਹੋਏ ਤੁਸੀਂ ਕਿਸਾਨਾਂ ਦੇ ਹੱਕ ’ਚ ਬੋਲਦੇ ਸੀ, ਅੱਜ ਤੁਹਾਡੀ ਬੋਲੀ ਬਦਲ ਗਈ। ਕਿਸਾਨਾਂ ਨੇ ਚੋਣਾਂ ਵਾਲੇ ਹਲਕਿਆਂ ਵਿੱਚ ਜਾ ਰਹੀ ਖਾਦ ਦਾ ਵਿਰੋਧ ਕੀਤਾ, ਤੁਸੀਂ ਕਿਸਾਨਾਂ ਨੂੰ ਤਾਲਿਬਾਨ ਦੱਸ ਰਹੇ ਹੋ। ਇਸ ਬਿਆਨ ਲਈ ਤੁਸੀ ਕਿਸਾਨਾਂ ਤੋਂ ਮੁਆਫ਼ੀ ਮੰਗੋਂ।