IND Vs SA : ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ

IND Vs SA

ਸ਼੍ਰੇਅਸ ਅਤੇ ਸੁਦਰਸ਼ਨ ਦੇ ਅਰਧ ਸੈਂਕੜੇ

  • ਭਾਰਤ ਤਿੰਨ ਮੈਚਾਂ ਦੀ ਲਡ਼ੀ 1-0 ਨਾਲ ਅੱਗੇ

ਜੋਹਾਨਸਬਰਗ। IND Vs SA ਭਾਰਤ ਨੇ ਪਹਿਲੇ ਵਨਡੇ ਮੈਚ ‘ਚ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਇਸਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਲਡ਼ੀ ’ਚ 1-0 ਦਾ ਵਾਧਾ ਬਣਾ ਲਿਆ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ 27.3 ਓਵਰਾਂ ਵਿੱਚ 116 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਅਰਸ਼ਦੀਪ ਨੇ 5 ਅਤੇ ਅਵੇਸ਼ ਨੇ 4 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ 117 ਦੌੜਾਂ ਦਾ ਟੀਚਾ ਸਿਰਫ਼ 16.4 ਓਵਰਾਂ ਵਿੱਚ ਹਾਸਲ ਕਰ ਲਿਆ। ਡੈਬਿਊ ਕਰਨ ਵਾਲੇ ਸਾਈ ਸੁਦਰਸ਼ਨ ਨੇ ਅਰਧ ਸੈਂਕੜਾ (55) ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਭਾਰਤ ਵੱਲੋਂ ਸ਼੍ਰੇਅਸ ਅਈਅਰ ਨੇ ਵੀ 52 ਦੌੜਾਂ ਬਣਾਈਆਂ। ਸੁਦਰਸ਼ਨ 55 ਦੌੜਾਂ ਅਤੇ ਤਿਲਕ ਵਰਮਾ (1 ਦੌੜਾਂ) ਬਣਾ ਕੇ ਨਾਬਾਦ ਰਹੇ। ਦੱਖਣੀ ਅਫ਼ਰੀਕਾ ਵੱਲੋਂ ਐਂਡੀਲੇ ਫੇਲੁਕਾਯੋ ਅਤੇ ਨੰਦਰੇ ਬਰਗਰ ਨੂੰ 1-1 ਵਿਕਟ ਮਿਲੀ।

ਭਾਰਤ ਦੀ ਚੰਗੀ ਸ਼ੁਰੂਆਤ IND Vs SA

117 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਰਹੀ। ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਨੇ ਡੈਬਿਊ ਕਰਨ ਵਾਲੇ ਸਾਈ ਸੁਦਰਸ਼ਨ ਨਾਲ ਮਿਲ ਕੇ 3 ਓਵਰਾਂ ‘ਚ 17 ਦੌੜਾਂ ਜੋੜੀਆਂ। ਗਾਇਕਵਾੜ ਚੌਥੇ ਓਵਰ ‘ਚ 5 ਦੌੜਾਂ ਬਣਾ ਕੇ ਆਊਟ ਹੋ ਗਏ, ਉਨ੍ਹਾਂ ਨੂੰ ਵੇਨ ਮਲਡਰ ਨੇ ਐੱਲ.ਬੀ.ਡਬਲਯੂ. ਟੀਮ ਨੇ 23 ਦੌੜਾਂ ਦੇ ਸਕੋਰ ‘ਤੇ ਪਹਿਲਾ ਵਿਕਟ ਗੁਆ ਦਿੱਤਾ। ਨੰਬਰ-3 ‘ਤੇ ਆਏ ਸ਼੍ਰੇਅਸ ਅਈਅਰ ਨੇ ਸੁਦਰਸ਼ਨ ਦੇ ਨਾਲ ਪਾਰੀ ਨੂੰ ਸੰਭਾਲਿਆ ਅਤੇ ਹੋਰ ਕੋਈ ਵਿਕਟ ਨਹੀਂ ਡਿੱਗਣ ਦਿੱਤੀ। ਟੀਮ ਨੇ ਪਹਿਲੇ 10 ਓਵਰਾਂ ਵਿੱਚ 61 ਦੌੜਾਂ ਬਣਾਈਆਂ।

IND Vs SA IND Vs SA

ਸ਼੍ਰੇਅਸ-ਸੁਦਰਸ਼ਨ ਨੇ 88 ਦੌੜਾਂ ਦੀ ਸਾਂਝੇਦਾਰੀ ਕੀਤੀ

ਚੌਥੇ ਓਵਰ ਵਿੱਚ ਪਹਿਲੀ ਵਿਕਟ ਡਿੱਗਣ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਸਾਈ ਸੁਦਰਸ਼ਨ ਨੇ ਭਾਰਤ ਦੀ ਪਾਰੀ ਨੂੰ ਸੰਭਾਲ ਲਿਆ। ਦੋਵਾਂ ਨੇ 88 ਦੌਡ਼ਾਂ ਦੀ ਸਾਂਝੇਦਾਰੀ ਕੀਤੀ।

ਦੋਵੇਂ ਟੀਮਾਂ ਇਸ ਪ੍ਰਕਾਰ ਹਨ (IND Vs SA )

ਭਾਰਤ: ਕੇਐਲ ਰਾਹੁਲ (ਕਪਤਾਨ), ਰੁਤੁਰਾਜ ਗਾਇਕਵਾੜ, ਸਾਈ ਸੁਦਰਸ਼ਨ, ਸ਼੍ਰੇਅਸ ਅਈਅਰ, ਤਿਲਕ ਵਰਮਾ, ਸੰਜੂ ਸੈਮਸਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ।

ਦੱਖਣੀ ਅਫਰੀਕਾ: ਏਡਨ ਮਾਰਕਰਮ (ਕਪਤਾਨ), ਟੋਨੀ ਡੀਜਾਰਜ, ਰੀਜ਼ਾ ਹੈਂਡਰਿਕਸ, ਰਾਸੀ ਵੈਨ ਡੇਰ ਡੁਸਨ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਵੇਨ ਮੁਲਡਰ, ਐਂਡੀਲੇ ਫੇਲੁਕਵਾਯੋ, ਕੇਸ਼ਵ ਮਹਾਰਾਜ, ਤਬਰੇਜ਼ ਸ਼ਮਸੀ, ਨੰਦਰੇ ਬਰਗਰ।