IND Vs BAN : ਵਿਰਾਟ ਕੋਹਲੀ ਦਾ ਦਮਦਾਰ ਸੈਂਕੜਾ Virat Kohli
ਪੂਨੇ (ਸੱਚ ਕਹੂੰ ਨਿਊਜ਼)। ਵਿਸ਼ਵ ਕੱਪ ’ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਆਪਣਾ ਸੈਮੀਫਾਈਨਲ ’ਚ ਪਹੁੰਚਣ ਦਾ ਰਸਤਾ ਸਾਫ ਕਰ ਲਿਆ ਹੈ। ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਵਿਰਾਟ ਕੋਹਲੀ (Virat Kohli) ਨੇ ਛੱਕਾ ਮਾਰ ਕੇ ਭਾਰਤ ਨੂੰ ਜਿੱਤਿਆ ਅਤੇ ਛੱਕੇ ਦੇ ਨਾਲ ਹੀ ਵਿਰਾਟ ਨੇ ਆਪਣਾ ਸੈਂਕੜਾ ਪੂਰਾ ਕੀਤਾ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ’ਚ 8 ਵਿਕਟਾਂ ਗੁਆ ਕੇ 256 ਦੌੜਾਂ ਬਣਾਈਆਂ। ਭਾਰਤ ਨੇ ਇਹ ਟੀਚਾ ਆਸਾਨੀ ਨਾਲ 41.3.ਓਵਰਾਂ ’ਚ 3 ਵਿਕਟਾਂ ਗੁਆ ਕੇ ਪ੍ਰਾਪਤ ਕਰ ਲਿਆ। Virat Kohli
ਭਾਰਤ ਵੱਲੋਂ ਓਪਨਰ ਬੱਲੇਬਾਜ਼ ਤੇ ਰੋਹਿਤ ਸ਼ਰਮਾ ਤੇ ਸੁਭਮਨ ਗਿੱਲ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦੁਆਈ। ਦੋਵਾਂ ਬੱਲੇਬਾਜ਼ਾਂ ਨੇ ਆਉਂਦੇ ਸਾਰ ਹੀ ਬੰਗਲਾਦੇਸ਼ ਦੇ ਗੇਂਦਬਾਜ਼ਾਂ ਦੀ ਧੁਨਾਈ ਸ਼ੁਰੂ ਕਰ ਦਿੱਤੀ। ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 88 ਦੌੜਾਂ ਦੀ ਸਾਂਝੀਦਾਰੀ ਕੀਤੀ। ਰੋਹਿਤ ਸ਼ਰਮਾ (48) ਦੌੜਾਂ ਬਣਾ ਕੇ ਆਊਟ ਹੋਇਆ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਵੀ ਗਿੱਲ ਵੀ ਜਿਆਦਾ ਦੇਰ ਕਰੀਜ ’ਤੇ ਨਹੀਂ ਟਿਕ ਸਕੇ ਤੇ ਉਹ (53) ਦੌੜਾਂ ਬਣਾ ਕੇ ਆਊਟ ਹੋ ਗਿਆ।
ਇਸ ਤੋਂ ਬਾਅਦ ਵਿਰਾਟ ਕੋਹਲੀ ਮੈਦਾਨ ’ਤੇ ਆਏ ਤੇ ਉਸ ਨੇ ਸ੍ਰੇਅਸ ਅਈਅਰ ਨਾਲ ਪਾਰੀ ਨੂੰ ਅੱਗੇ ਵਧਾਇਆ। ਹਾਲਾਂਕਿ ਸ੍ਰੇਅਸ ਅਈਅਰ ਲੰਮੀ ਪਾਰੀ ਨਹੀ ਖੇਡ ਸਕੇ ਉਹ ਸਿਰਫ 19 ਦੌੜਾਂ ਬਣਾ ਕੇ ਆਊਟ ਹੋ ਗਿਆ। ਸ੍ਰੇਅਸ ਅਈਅਰ ਦੇ ਆਊਟ ਹੋਣ ਤੋਂ ਬਾਅਦ ਕੈਐਲ ਰਾਹੁਲ ਨੇ ਵਿਰਾਟ ਕੋਹਲੀ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ ਇਨਾਂ ਦੋਵਾਂ ਬੱਲੇਬਾਜ਼ਾਂ ਨੇ ਆਖਰ ਟੀਮ ਜਿੱਤ ਦਿਵਾ ਕੇ ਸਾਹ ਲਿਆ। ਵਿਰਾਟ ਕੋਹਲੀ (103) ਅਤੇ ਕੈਐਲ ਰਾਹੁਲ (34) ਦੌੜਾਂ ਬਣਾ ਕੇ ਨਾਬਾਦ ਰਹੇ।
ਬੰਗਲਾਦੇਸ਼ ਨੇ ਦਿੱਤਾ 257 ਦੌੜਾਂ ਦਾ ਟੀਚਾ
ਬੰਗਲਾਦੇਸ਼ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਬੰਗਲਾਦੇਸ਼ ਦੀ ਟੀਮ ਨੇ ਆਪਣੇ 50 ਓਵਰਾਂ ’ਚ 8 ਵਿਕਟਾਂ ਗੁਆ ਕੇ 256 ਦੌੜਾਂ ਬਣਾਈਆਂ ਹਨ। ਬੰਗਲਾਦੇਸ਼ ਵੱਲੋਂ ਓਪਨਰ ਲਿਟਨ ਦਾਸ ਅਤੇ ਤੰਜ਼ਿਦ ਹਸਨ ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਤੰਜਿਦ ਨੇ 51 ਦੌੜਾਂ ਬਣਾਈਆਂ ਅਤੇ ਲਿਟਨ ਦਾਸ ਨੇ 66 ਦੌੜਾਂ ਦਾ ਯੋਗਦਾਨ ਦਿੱਤਾ।