ਹਵਾਈ ਅੱਡੇ ’ਤੇ ਖ਼ਰੀਦੇ ਸਮੋਸੇ ’ਚੋਂ ਨਿਕਲਿਆ ‘ਕਾਕਰੋਚ’

Cockroach Samosa
ਹਵਾਈ ਅੱਡੇ ’ਤੇ ਖ਼ਰੀਦੇ ਸਮੋਸੇ ’ਚੋਂ ਨਿਕਲਿਆ ‘ਕਾਕਰੋਚ’

ਦੁਕਾਨਦਾਰ ਤੋਂ 48 ਘੰਟੇ ’ਚ ਮੰਗਿਆ ਜਵਾਬ 

(ਐੱਮ ਕੇ ਸਾਇਨਾ) ਮੋਹਾਲੀ। ਮਾੜਾ ਭੋਜਨ ਪਰੋਸਣ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਮੁਹਾਲੀ ਦੇ ਉਡੀਕ ਘਰ ਵਿਚ ਇਕ ਦੁਕਾਨ ਤੋਂ ਆਈ.ਏ.ਐਸ ਅਧਿਕਾਰੀ ਦੀ ਸੱਸ ਦੁਆਰਾ ਖਰੀਦੇ ਸਮੋਸੇ ’ਚੋਂ ਇਕ ਕਾਕਰੋਚ ਨਿਕਲਿਆ। ਆਈਏਐਸ ਅਧਿਕਾਰੀ ਕਮਲ ਕੁਮਾਰ ਗਰਗ ਦੀ ਸੱਸ ਲੀਜ਼ਾ ਨੇ ਜਹਾਜ਼ ’ਚ ਸਵਾਰ ਹੋਣ ਤੋਂ ਪਹਿਲਾਂ ਅਹਿਮਦਾਬਾਦ ਜਾਂਦੇ ਸਮੇਂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਡੀਕ ਘਰ ਵਿਚ ਇਕ ਦੁਕਾਨ ਤੋਂ ਸਮੋਸਾ ਖਰੀਦਿਆ ਸੀ। ਉਥੇ ਹੀ ਏਅਰਪੋਰਟ ਅਥਾਰਟੀ ਨੂੰ ਸੂਚਿਤ ਕੀਤਾ ਗਿਆ ਅਤੇ ਫਿਰ ਨੁਮਾਇੰਦੇ ਨੇ ਮੌਕੇ ’ਤੇ ਪਹੁੰਚ ਕੇ ਮੁਆਇਨਾ ਕੀਤਾ। ਲੀਜ਼ਾ ਦੀ ਧੀ ਸ਼ਿਵਾਂਗੀ ਗਰਗ ਨੇ ਟਵੀਟ ਕਰਕੇ ਉਕਤ ਦੁਕਾਨ ਦੇ ਮਾਲਕ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। (Cockroach Samosa)

ਇਹ ਵੀ ਪੜ੍ਹੋ : ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਔਰਤ ਗੰਭੀਰ ਜਖ਼ਮੀ

ਸ਼ਿਵਾਂਗੀ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਅੱਜ ਮੇਰੀ ਮਾਂ ਲੀਜ਼ਾ ਚੰਡੀਗੜ੍ਹ ਤੋਂ ਅਹਿਮਦਾਬਾਦ ਜਾ ਰਹੀ ਹੈ। ਉਸ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਇਕ ਦੁਕਾਨ ਤੋਂ ਸਮੋਸਾ ਖਰੀਦਿਆ ਸੀ, ਜਿਸ ਵਿਚ ਇਕ ਕਾਕਰੋਚ ਪਾਇਆ। ਇਸ ਸਬੰਧੀ ਜਦੋਂ ਏਅਰਪੋਰਟ ਅਥੋਰਟੀ ਦੇ ਸੀਈਓ ਰਾਕੇਸ਼ ਰੰਜਨ ਸਹਾਏ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੁਕਾਨ ਮਾਲਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਕਰਾਰਨਾਮੇ ਅਨੁਸਾਰ ਇਸ ਮਾਮਲੇ ’ਚ ਅਗਲੀ ਕਾਰਵਾਈ ਕੀਤੀ ਜਾਵੇਗੀ।