IND Vs AUS : ਆਸਟ੍ਰੇਲੀਆ ਨੇ ਜਿੱਤਿਆ ਟਾਸ, ਭਾਰਤ ਕਰੇਗਾ ਪਹਿਲਾਂ ਬੱਲੇਬਾਜ਼ੀ

IND Vs AUS

ਭਾਰਤੀ ਟੀਮ ਨੇ ਕੀਤੇ 4 ਬਦਲਾਅ, ਸ਼੍ਰੇਅਸ ਅਈਅਰ ਟੀਮ ’ਚ ਸ਼ਾਮਲ

ਰਾਏਪੁਰ। IND Vs AUS ਭਾਰਤ-ਆਸਟ੍ਰੇਲੀਆ ਟੀ-20 ਸੀਰੀਜ਼ ਦਾ ਚੌਥਾ ਮੈਚ ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਪਹਿਲਾਂ ਬੱਲੇਬਾਜ਼ੀ ਕਰੇਗਾ। ਭਾਰਤੀ ਟੀਮ ’ਚ 4 ਬਦਲਾਅ ਕੀਤੇ ਗਏ ਹਨ। ਪ੍ਰਸਿਧ ਕ੍ਰਿਸ਼ਨ ਦੀ ਜਗ੍ਹਾ ਮੁਕੇਸ਼ ਕੁਮਾਰ, ਅਰਸ਼ਦੀਪ ਸਿੰਘ ਦੀ ਜਗ੍ਹਾ ਦੀਪਕ ਚਾਹਰ, ਤਿਲਕ ਵਰਮਾ ਦੀ ਜਗ੍ਹਾ ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ ਦੀ ਜਗ੍ਹਾ ਜਿਤੇਸ਼ ਸ਼ਰਮਾ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਨੋਖੇ ਢੰਗ ਨਾਲ ਕੇਕ ਬਣਾ ਕੇ ਗਊਆਂ ਨਾਲ ਮਨਾਇਆ ਜਨਮ ਦਿਨ

ਦੂਜੇ ਪਾਸੇ ਆਸਟ੍ਰੇਲੀਆਈ ਟੀਮ ’ਚ ਵੀ 5 ਬਦਲਾਅ ਕੀਤੇ ਗਏ ਹਨ। ਬੇਨ ਡਵਾਰਸ਼ੁਸ, ਬੇਨ ਮੈਕਡਰਮੋਟ, ਕ੍ਰਿਸ ਗ੍ਰੀਨ, ਜੋਸ਼ ਫਿਲਿਪ ਅਤੇ ਮੈਥਿਊ ਸ਼ਾਰਟ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ। ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਕੇਨ ਰਿਚਰਡਸਨ, ਜੋਸ਼ ਇੰਗਲਿਸ ਅਤੇ ਨਾਥਨ ਐਲਿਸ ਡਗਆਊਟ ਵਿਚ ਬੈਠੇ ਹਨ। IND Vs AUS

ਭਾਰਤੀ ਟੀਮ ਇਸ ਪ੍ਰਕਾਰ ਹੈ

ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜੈਸਵਾਲ, ਰੁਤੂਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਜਿਤੇਸ਼ ਸ਼ਰਮਾ (ਵਿਕਟਕੀਪਰ), ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਦੀਪਕ ਚਾਹਰ, ਮੁਕੇਸ਼ ਕੁਮਾਰ ਅਤੇ ਅਵੇਸ਼ ਖਾਨ।