ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਭੰਡਾਰਾ ਮੰਗਲਵਾਰ ਸ਼ਾਮ ਨੂੰ ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਜੀ ਨਾਲ ਕਰੋੜਾਂ ਸ਼ਰਧਾਲੂਆਂ ਨੇ ਇਸ ਉਤਸ਼ਾਹ ਨਾਲ ਮਨਾਇਆ ਕਿ ਸਮੁੱਚੀ ਕਾਇਨਾਤ ਝੂਮ ਉਠੀ। ਜਿੱਥੇ ਵਿਸ਼ਵ ਭਰ ਵਿੱਚ ਪ੍ਰਸਿੱਧ ਭਾਰਤੀ ਸੱਭਿਆਚਾਰ ਨਾਲ ਭਰਪੂਰ ਪ੍ਰੋਗਰਾਮਾਂ ਨੇ ਜਿੱਥੇ ਹਰ ਵਿਅਕਤੀ ਨੂੰ ਆਪਣੀ ਪਰੰਪਰਾ ਅਤੇ ਸੱਭਿਆਚਾਰ ਦੀ ਯਾਦ ਦਿਵਾ ਦਿੱਤੀ ਉੱਥੇ ਹੀ ਕਲਾਕਾਰਾਂ ਦੀਆਂ ਖੂਬਸੂਰਤ ਪੇਸ਼ਕਾਰੀਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਕਰੋੜਾਂ ਸ਼ਰਧਾਲੂਆਂ ਦਾ ਦਿਲ ਵੀ ਜਿੱਤ ਲਿਆ।
ਇਹ ਵੀ ਪੜ੍ਹੋ :ਪਵਿੱਤਰ ਭੰਡਾਰੇ ਦੀ ਪਵਿੱਤਰ ਪ੍ਰੇਰਨਾ ਤੋਂ ਪ੍ਰਭਾਵਿਤ ਹੋ ਕੇ ਨਸ਼ਾ ਵੇਚਣਾ ਛੱਡਿਆ
ਡੇਰਾ ਸ਼ਰਧਾਲੂਆਂ ਨੇ ਸਤਿਗੁਰੂ ਦੇ ਪ੍ਰਤੀ ਆਪਣੇ ਪਿਆਰ ਨੂੰ ਦਰਸ਼ਾਉਂਦੇ ਆਪਣੇ ਮੁਰਸ਼ੀਦ-ਏ-ਕਾਮਿਲ ਨੂੰ ਸਜਦਾ ਕਰਦੇ ਹੋਏ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਕਲਾਕਾਰਾਂ ਨੇ ਆਪਣੀ ਵਿਰਾਸਤ, ਪੁਰਾਤਨ ਪਰੰਪਰਾ, ਪਹਿਰਾਵੇ, ਭੋਜਨ, ਪੁਰਾਤਨ ਸੰਗੀਤ ਅਤੇ ਲੋਕ ਨਾਚ ਨੂੰ ਦਰਸਾਉਂਦੀਆਂ ਸਟੇਜ ‘ਤੇ ਅਜਿਹੀ ਪੇਸ਼ਕਾਰੀ ਦਿੱਤੀ, ਜਿਸ ਨੂੰ ਦੇਖ ਕੇ ਕਰੋੜਾਂ ਸ਼ਰਧਾਲੂ ਆਪਣੇ ਆਪ ਨੂੰ ਨੱਚਣ ਤੋਂ ਰੋਕ ਨਹੀਂ ਸਕੇ।
ਇਸ ਦੌਰਾਨ ਜਦੋਂ ਮੰਚ ਤੋਂ ਪੰਜਾਬ ਅਤੇ ਹਰਿਆਣਾ ਦੇ ਕਲਾਕਾਰਾਂ ਨੇ ਪੂਜਨੀਕ ਗੁਰੂ ਜੀ ਨੂੰ ਸੈਲਫੀ ਲੈਣ ਲਈ ਕਿਹਾ ਤਾਂ ਪੂਜਨੀਕ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਤੁਰੰਤ ਫੋਨ ਮੰਗਿਆ ਅਤੇ ਕਲਾਕਾਰਾਂ ਅਤੇ ਸ਼ਰਧਾਲੂਆਂ ਨਾਲ ਉਸੇ ਤਰ੍ਹਾਂ ਸੈਲਫੀ ਖਿੱਚੀ ਜਿਸ ਤਰ੍ਹਾਂ ਕਦੇ ਰੂ-ਬੂ-ਰੂ ਨਾਈਟ ਜਾਂ ਸੇਵਾਦਾਰ ਦੀ ਮੀਟਿੰਗ ਦੌਰਾਨ ਪੂਜਨੀਕ ਗੁਰੂ ਜੀ ਸੈਲਫੀ ਲੈਂਦੇ ਸਨ। ਪੂਜਨੀਕ ਗੁਰੂ ਜੀ ਦਾ ਇਹ ਅਲੌਕਿਕ ਅੰਦਾਜ਼ ਦੇ ਕੇ ਸਾਧ-ਸੰਗਤ ਨੇ ਤਾੜੀਆਂ ਅਤੇ ਸੀਟੀਆਂ ਵਜਾ ਕੇ ਸੱਚ ਦਾਤਾ ਰਹਿਬਰ ਪ੍ਰਤੀ ਆਪਣਾ ਪਿਆਰ ਦਰਸਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ