ਸੁਸ਼ਾਂਤ ਮਾਮਲੇ ‘ਚ ਰੀਆ ਚੱਕਰਵਰਤੀ ਉਸਦੇ ਪਰਿਵਾਰ ਦੇ ਛੇ ਮੈਂਬਰਾਂ ਸਮੇਤ ਸੱਤ ਨਾਮਜ਼ਦ

‘ਰੀਆ ਦਾ ਸੁਸ਼ਾਂਤ ਨਾਲ ਜੁੜਨ ਦਾ ਇੱਕ ਇੱਕੋ ਮਕਸਦ ਉਨ੍ਹਾਂ ਦੀ ਜਾਇਦਾਦ ਹੜੱਪਣਾ’
ਸੁਸ਼ਾਂਤ ਮਾਮਲੇ ‘ਚ ਰੀਆ ਚੱਕਰਵਰਤੀ ਉਸਦੇ ਪਰਿਵਾਰ ਦੇ ਛੇ ਮੈਂਬਰਾਂ ਸਮੇਤ ਸੱਤ ਨਾਮਜ਼ਦ

ਨਵੀਂ ਦਿੱਲੀ। ਬਿਹਾਰ ਪੁਲਿਸ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਖੁਦਕੁਸ਼ੀ ਮਾਮਲੇ ‘ਚ ਸੁਪਰੀਮ ਕੋਰਟ ‘ਚ ਦਾਖਲ ਹਲਫ਼ਨਾਮੇ ‘ਚ ਕਿਹਾ ਕਿ ਮੁੱਖ ਮੁਲਜ਼ਮ ਰੀਆ ਚੱਕਰਵਰਤੀ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਅਦਾਕਾਰ ਦੇ ਨਾਲ ਜੁੜਨ ਦਾ ਇੱਕੋ-ਇੱਕ ਮਕਸਦ ਉਨ੍ਹਾਂ ਦੀ ਜਾਇਦਾਦ ਹੜੱਪਣਾ ਸੀ।

ਪੁਲਿਸ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ‘ਚ ਦਾਖਲ ਹਲਫਨਾਮੇ ‘ਚ ਇਹ ਵੀ ਕਿਹਾ ਕਿ ਬਾਅਦ ‘ਚ ਰੀਆ ਤੇ ਉਨ੍ਹਾਂ ਦੇ ਪਰਿਵਾਰ ਨੇ ਸੁਸ਼ਾਂਤ ਦੀ ਮਾਨਸਿਕ ਬਿਮਾਰੀ ਦੀ ਝੂਠੀ ਕਹਾਣੀ ਘੜੀ। ਹਲਫਨਾਮਾ ਬਿਹਾਰ ਪੁਲਿਸ ਦੇ ਸੀਨੀਅਰ ਅਧਿਕਾਰੀ ਵੱਲੋਂ ਦਿੱਤਾ ਗਿਆ। ਇਸ ‘ਚ ਕਿਹਾ ਗਿਆ ਹੈ ਕਿ ਸੁਸ਼ਾਂਤ ਨੂੰ ਰੀਆ ਆਪਣੇ ਘਰ ਲੈ ਗਈ ਸੀ ਤੇ ਉੱਥੇ ਅਦਾਕਾਰ ਨੂੰ ਵਧੇਰੇ ਮਾਤਰਾ ‘ਚ ਦਵਾਈਆਂ ਦੇਣੀ ਸ਼ੁਰੂ ਕਰ ਦਿੱਤੀਆਂ ਗਈਆਂ। ਸੁਸ਼ਾਂਤ ਦੇ ਪਿਤਾ ਕੇ. ਕੇ. ਸਿੰਘ ਨੇ ਰੀਆ ‘ਤੇ ਇਹ ਦੋਸ਼ ਲਾਏ ਹਨ।

ਬਿਹਾਰ ਪੁਲਿਸ ਨੇ ਇਹ ਵੀ ਦੱਸਿਆ ਕਿ ਮੁੰਬਈ ਪੁਲਿਸ ਤੋਂ ਕਿਸੇ ਤਰ੍ਹਾ ਦੀ ਮੱਦਦ ਨਾ ਮਿਲਣ ਦੇ ਬਾਵਜ਼ੂਦ ਉਸ ਨੂੰ ਇਸ ਮਾਮਲੇ ‘ਚ ਕਈ ਗੱਲਾਂ ਦੀ ਜਾਣਕਾਰੀ ਮਿਲੀ ਹੈ ਜਿਨ੍ਹਾਂ ‘ਤੇ ਜਾਂਚ ਕੀਤੀ ਜਾ ਸਕਦੀ ਹੈ। ਹਲਫਨਾਮੇ ‘ਚ ਕਿਹਾ ਗਿਆ ਹੈ ਕਿ ਸੁਸ਼ਾਂਤ ਦੀ ਮਾਨਸਿਕ ਬਿਮਾਰੀ ਦੀ ਝੂਠੀ ਕਹਾਣੀ ਘੜੀ ਗਈ। ਸੁਸ਼ਾਂਤ ਦੀ ਕਥਿਤ ਖੁਦਕੁਸ਼ੀ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਕਰ ਰਹੀ ਹੈ ਤੇ ਉਸਨੇ ਆਪਣੀਆਂ ਐਫਆਈਆਰ ‘ਚ ਰੀਆ ਚੱਕਰਵਰਤੀ ਉਸਦੇ ਪਰਿਵਾਰ ਦੇ ਹੋਰ ਛੇ ਮੈਂਬਰਾਂ ਸਮੇਤ ਸੱਤ ਨੂੰ ਨਾਮਜ਼ਦ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ