ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ’ਚ ਸਾਧ-ਸੰਗਤ ਨੇ 400 ਬੂਟੇ ਲਾਏ

tree

ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ’ਚ ਸਾਧ-ਸੰਗਤ ਨੇ 400 ਬੂਟੇ ਲਾਏ

(ਵਿੱਕੀ ਕੁਮਾਰ) ਮੋਗਾ। ਬਲਾਕ ਮੋਗਾ ਦੀ ਸਾਧ-ਸੰਗਤ ਨੇ ਪਵਿੱਤਰ ਪਰਉਪਕਾਰ ਮਹੀਨੇ ਦੀ ਖੁਸ਼ੀ ’ਚ 400 ਦੇ ਕਰੀਬ ਬੂਟੇ ਲਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫਾ ਦਿੱਤਾ ਸਾਧ-ਸੰਗਤ ਨੇ ਇਹ ਬੂਟੇ ਮੋਗਾ ਦੇ ਨੇੜਲੇ ਪਿੰਡ ਮੱਲੀਆਂ ਵਾਲਾ ਦੇ ਬਾਬਾ ਰੋਡੂ ਸ਼ਾਹ ਪਬਲਿਕ ਹਾਈ ਸਕੂਲ ’ਚ ਲਾਏ। ਬੂਟੇ ਲਾਉਣ ਦੀ ਸ਼ੁਰੂਆਤ ਕਰਨ ਵੇਲੇ ਮੁੱਖ ਮਹਿਮਾਨ ਵਜੋਂ ਪੁੱਜੇ ਪ੍ਰਿੰਸੀਪਲ ਚੇਤ ਰਾਮ, ਵਾਈਸ ਪ੍ਰਿੰਸੀਪਲ ਸੁਖਪਾਲ ਕੌਰ, ਸਗਵੀਰ ਕੌਰ, ਮਨਦੀਪ ਕੌਰ, ਕਰਮਜੀਤ ਸਿੰਘ ਤੇ ਰਾਜੂ ਸ਼ਾਹ ਨੇ ਕੀਤੀ ਇਸ ਮੌਕੇ ਉਨ੍ਹਾਂ ਡੇਰਾ ਸੱਚਾ ਸੌਦਾ ਦੇ ਇਸ ਵੱਡੇ ਕਾਰਜ ਦੀ ਭਰਪੂਰ ਪ੍ਰਸੰਸਾ ਕੀਤੀ ਤੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਹਰ ਕਾਰਜ ਸਮੁੱਚੀ ਮਾਨਵਤਾ ਲਈ ਹੁੰਦਾ ਹੈ।

ਮੋਗਾ: ਬੂਟੇ ਲਾਉਣ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮਹਿਮਾਨ ਪ੍ਰਿੰਸੀਪਲ ਚੇਤ ਰਾਮ ਅਤੇ ਹੋਰ।

ਇਸ ਮੌਕੇ ਜ਼ਿੰਮੇਵਾਰ ਮਾਸਟਰ ਭਗਵਾਨ ਦਾਸ ਨੇ ਦੱਸਿਆ ਕਿ ਅਗਸਤ ਮਹੀਨੇ ’ਚ ਵੀ ਮੋਗਾ ’ਚ ਵੱਖ-ਵੱਖ ਥਾਵਾਂ ਤੇ ਪਿੰਡਾਂ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਹਜ਼ਾਰਾਂ ਦੀ ਗਿਣਤੀ ’ਚ ਬੂਟੇ ਲਾਏ ਹਨ ਉਨ੍ਹਾਂ ਅੱਗੇ ਕਿਹਾ ਕਿ ਜੋ ਬੂਟੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਲਾਏ ਜਾਂਦੇ ਹਨ ਉਨ੍ਹਾਂ ਦਾ ਪਾਲਣ ਪੋਸ਼ਣ ਜਦੋਂ ਤੱਕ ਉਹ ਵੱਡੇ ਨਹੀਂ ਹੋ ਜਾਂਦੇ ਉਨ੍ਹਾਂ ਦੀ ਦੇਖ-ਰੇਖ ਦਾ ਸਾਰਾ ਬੀੜਾ ਸਾਧ-ਸੰਗਤ ਚੁੱਕਦੀ ਹੈ।

ਇਹ ਵੀ ਪੜ੍ਹੋ : ਹੁਣ ਅਸੀਂ ਜਵਾਨ ਬਣ ਕੇ ਆਏ ਹਾਂ, ਇਸ ਬਾਡੀ ‘ਚ ਅਸੀਂ ਖੁਦ ਕੰਮ ਕਰਾਂਗੇ

ਅੱਜ ਇਹ ਮਾਨਵਤਾ ਭਲਾਈ ਦਾ ਕਾਰਜ ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਪੂਰਾ ਕਰ ਦਿੱਤਾ ਇਸ ਮੌਕੇ ਬੂਟਾ ਸਿੰਘ 25 ਮੈਂਬਰ, ਮੱਖਣ ਸਿੰਘ, ਸੇਵਕ ਸਿੰਘ, ਮਿੰਟੂ ਇੰਸਾਂ, ਅਜੈ ਸਿੰਘ, ਹਰਸ਼ ਇੰਸਾਂ, ਗੋਰਾ ਲਾਲ, ਬਿੱਟੂ ਇੰਸਾਂ, ਲੱਕੀ ਗਿੱਲ, ਬੱਬਲੀ ਇੰਸਾਂ, ਕਪੂਰ ਇੰਸਾਂ, ਰਾਜਾ ਧਾਲੀਵਾਲ ਪੱਤਰਕਾਰ, ਲੱਕੀ ਇੰਸਾਂ, ਰਾਣਾ ਇੰਸਾਂ ਆਦਿ ਤੋਂ ਇਲਾਵਾ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ