ਸ੍ਰੀਗੰਗਾਨਗਰ ’ਚ ਪੈਟਰੋਲ 108 ਰੁਪਏ ਪ੍ਰਤੀ ਲੀਟਰ ਦੇ ਨੇੜੇ

ਪੈਟਰੋਲ 29 ਪੈਸੇ, ਡੀਜ਼ਲ 31 ਪੈਸੇ ਤੱਕ ਮਹਿੰਗਾ

ਸੱਚ ਕਹੂੰ ਨਿਊਜ਼, ਸ੍ਰੀਗੰਗਾਨਗਰ। ਤੇਲ ਮਾਰਕੀਟਿੰਗ ਕੰਪਨੀਆਂ ਨੇ ਸੋਮਵਾਰ ਨੂੰ ਪੈਟਰੋਲ-ਡੀਜ਼ਲ ਦੇ ਰੇਟ ਇੱਕ ਫਿਰ ਵਧਾ ਦਿੱਤੇ ਇਸ ਤੋਂ ਪਹਿਲਾਂ ਐਤਵਾਰ ਨੂੰ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ ਕੀਮਤਾਂ ’ਚ ਸੋਮਵਾਰ ਤੋਂ ਵਾਧੇ ਨਾਲ ਪੈਟਰੋਲ ਅਤੇ ਡੀਜ਼ਲ ਮਹਿੰਗਾਈ ਦੇ ਨਵੇਂ ਸ਼ਿਖਰ ’ਤੇ ਪਹੁੰਚ ਗਏ ਹਨ ਦੇਸ਼ ਦੇ ਚਾਰ ਪ੍ਰਮੁੱਖ ਮਹਾਂਨਗਰਾਂ ’ਚ ਪੈਟਰੋਲ 29 ਪੈਸੇ ਤੱਕ ਅਤੇ ਡੀਜ਼ਲ 31 ਪੈਸੇ ਤੱਕ ਮਹਿੰਗਾ ਹੋਇਆ ਰਾਜਸਥਾਨ ਦੇ ਸ੍ਰੀਗੰਗਾਨਗਰ ’ਚ ਪੈਟਰੋਲ 107 ਰੁਪਏ 60 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 100 ਰੁਪਏ 29 ਪੈਸੇ ਪ੍ਰਤੀ ਲੀਟਰ ’ਤੇ ਪਹੁੰਚ ਗਿਆ।

ਮੋਹਰੀ ਤੇਲ ਤੇ ਮਾਰਕੀਟ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਦਿੱਲੀ ’ਚ ਪੈਟਰੋਲ 29 ਪੈਸੇ ਮਹਿੰਗਾ ਹੋ ਕੇ 96.41 ਰੁਪਏ ਤੇ ਡੀਜ਼ਲ 30 ਪੈਸੇ ਮਹਿੰਗਾ ਹੋ ਕੇ 87.28 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਕੀਮਤਾਂ ’ਚ ਮੌਜੂਦਾ ਵਾਧਾ 4 ਮਈ ਨੂੰ ਸ਼ੁਰੂ ਹੋਇਆ ਸੀ ਦਿੱਲੀ ’ਚ ਮਈ ਮਹੀਨੇ ਦੌਰਾਨ ਪੈਟਰੋਲ 3.83 ਰੁਪਏ ਅਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ ਸੀ ਜੂਨ ’ਚ ਹੁਣ ਤੱਕ ਪੈਟਰੋਲ ਦੀ ਕੀਮਤ 2.18 ਪੈਸੇ ਅਤੇ ਡੀਜ਼ਲ ਦੀ ਕੀਮਤ 2.13 ਰੁਪਏ ਵਧ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।