ਐੱਚ-1ਬੀ ਵੀਜ਼ਾ ‘ਤੇ ਅਮਰੀਕਾ ‘ਚ ਹੋਵੇਗਾ ਇਹ ਨਿਯਮ

Preparing, Introduce, H1-B, Visa, Trump Government, America

ਭਾਰਤੀ ਇੰਜੀਨੀਅਰਾਂ ਦੀ ਵਧ ਸਕਦੀਆਂ ਹਨ ਮੁਸ਼ਕਲਾਂ | America

ਅਮਰੀਕਾ (ਏਜੰਸੀ)। ਅਮਰੀਕਾ ਵੱਲੋਂ ਐਚ1-ਬੀ ਵੀਜਾ ‘ਚ ਇੱਕ ਵਾਰ ਫਿਰ ਬਦਲਾਅ ਲਈ ਕਦਮ ਚੁੱਕੇ ਜਾ ਸਕਦੇ ਹਨ ਇਹ ਨਵਾਂ ਬਦਲਾਅ ਕਈ ਭਾਰਤੀ ਇੰਜੀਨੀਅਰਾਂ ਦੇ ਵਿਦੇਸ਼ ‘ਚ ਕੰਮ ਕਰਨ ‘ਤੇ ਮੁਸ਼ਕਲਾਂ ਖੜ੍ਹੀ ਕਰ ਸਕਦਾ ਹੈ ਆਨਲਾਈਨ ਮੀਡੀਆ ਖਬਰਾਂ ਮੁਤਾਬਕ ਟਰੰਪ ਪ੍ਰਸ਼ਾਸਨ 2011 ਦੇ ਉਸ ਨਿਯਮ ‘ਚ ਬਦਲਾਅ ਕਰਨ ਜਾ ਰਿਹਾ ਹੈ ਜਿਸ ‘ਚ ਐਚ1-ਬੀ ਵੀਜਾ ਤਹਿਤ ਆਉਣ ਵਾਲੇ ਵਿਦੇਸ਼ ਕਰਮੀਆਂ ਦਾ ਪਹਿਲਾ ਪ੍ਰੀ ਰਜਿਸਟ੍ਰੇਸ਼ਨ ਕੀਤਾ ਜਾਂਦਾ ਹੈ। (America)

ਦੱਸਿਆ ਜਾ ਰਿਹਾ ਹੈ ਕਿ ਇਹ ਨਵਾਂ ਨਿਯਮ ਫਰਵਰੀ ਤੋਂ ਲਾਗੂ ਹੋ ਸਕਦਾ ਹੈ, ਜਿਸ ਮੁਤਾਬਕ ਅਮਰੀਕਾ ‘ਚ ਸਥਿਤ ਵੱਡੀਆਂ ਕੰਪਨੀਆਂ ਨੂੰ ਵਿਦੇਸ਼ ਕਰਮੀਆਂ ਦੀ ਨਿਯੁਕਤੀ ਤੋਂ ਪਹਿਲਾਂ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ ਨਾਲ ਹੀ ਇਹ ਕੰਪਨੀਆਂ ਸਾਲਾਨਾ 85000 ਅਤੇ 65000  ਦੂਜੇ ਦੇਸ਼ਾਂ ਤੋਂ ਕਰਮੀਆਂ ਦਾ ਪ੍ਰੀ ਰਜਿਸਟ੍ਰੇਸ਼ਨ ਕਰ ਸਕਦੀ ਹੈ, ਜਦੋਂਕਿ ਯੂਐਸ ਯੂਨੀਵਰਸਿਟੀਆਂ ਅਤੇ ਕਾਲਜ ‘ਚ ਐਡਵਾਂਸ ਡਿਗਰੀ ਹਾਸਲ ਕਰਨ ਵਾਲੇ ਲਗਭਗ 20000 ਹਜ਼ਾਰ ਵਿਦੇਸ਼ੀ ਕਰਮੀ ਨਿਯੁਕਤ ਕਰ ਸਕਦੇ ਹਨ। ਇਸ ਬਦਲਾਅ ਦਾ ਸਭ ਤੋਂ ਜ਼ਿਆਦਾ ਅਸਰ ਭਾਰਤੀਆਂ ‘ਤੇ ਹੋਣ ਵਾਲਾ ਹੈ, ਕਿਉਂਕਿ ਲਗਭਗ 70 ਫੀਸਦੀ ਭਾਰਤੀ ਐਚ1 ਬੀ ਵੀਜਾ ‘ਤੇ ਨਿਰਭਰ ਹੋ ਕੇ ਅਮਰੀਕਾ ‘ਚ ਨੌਕਰੀ ਕਰ ਰਹੇ ਹਨ ਹਾਲਾਂਕਿ ਇਹ ਹਾਲੇ ਸਾਫ ਨਹੀਂ ਹੈ ਕਿ ਇਹ ਕਰਮੀਆਂ ‘ਤੇ ਕੀ ਅਸਰ ਪਾਵੇਗਾ, ਪਰ ਇੰਫੋਸਿਸ, ਟੀਐਸ ਅਤੇ ਵੀਪਰਾਂ ‘ਚ ਕੰਮ ਕਰਨ ਵਾਲਿਆਂ ‘ਤੇ ਇਸ ਬਦਲਾਅ ਦਾ ਅਸਰ ਜ਼ਰੂਰ ਦਿਸੇਗਾ। (America)