ਨੋਇਡਾ ‘ਚ ਦਰੱਖਤ ਨਾਲ ਲਮਕਦੀਆਂ ਮਿਲੀਆਂ ਦੋ ਲੜਕੀਆਂ ਦੀਆਂ ਲਾਸ਼ਾਂ
ਏਜੰਸੀ
ਨੋਇਡਾ, 26 ਦਸੰਬਰ
ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ ‘ਚ ਨੋਇਡਾ ਦੇ ਥਾਣਾ ਸੈਕਟਰ 49 ਇਲਾਕੇ ਦੇ ਬਰੌਲਾ ਪਿੰਡ ‘ਚ ਮੰਗਲਵਾਰ ਸਵੇਰੇ ਪਿੰਡ ਦੇ ਬਾਹਰ ਦਰੱਖਤ ਨਾਲ ਲਮਕੀਆਂ ਹੋਈਆਂ ਦੋ ਸਕੀਆਂ ਭੈਣਾਂ ਦੀਆਂ ਲਾਸ਼ਾਂ ਮਿਲੀਆਂ ਹਨ ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਲਕਸ਼ਮੀ (18) ਅਤੇ ਨਿਸ਼ਾ (13) ਦੇ ਰੂਪ ‘ਚ ਹੋਈ ਹੈ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀਆਂ ਲੜਕੀਆਂ ਨੂੰ ਉਨ੍ਹਾਂ ਦੇ ਸਾਰੇ ਰਿਸ਼ਤੇਦਾਰ ਹਮੇਸ਼ਾ ਪ੍ਰੇਸ਼ਾਨ ਕਰਦੇ ਸਨ
ਉਨ੍ਹਾਂ ਨੇ ਲੋਕਾਂ ਨੇ ਉਨ੍ਹਾਂ ਦਾ ਕਤਲ ਕੀਤਾ ਹੈ ਪੁਲਿਸ ਅਧਿਕਾਰੀ ਆਕਾਸ਼ ਤੋਮਰ ਨੇ ਦੱਸਿਆ ਕਿ ਸਵੇਰੇ ਥਾਣਾ ਸੈਕਟਰ 49 ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਰੌਲਾ ਪਿੰਡ ਦੇ ਬਾਹਰ ਦੋ ਲੜਕੀਆਂ ਦੀਆਂ ਲਾਸ਼ਾਂ ਲਮਕੀਆਂ ਹੋਈਆਂ ਹਨ ਸੂਚਨਾ ਦੇ ਆਧਾਰ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਦਰੱਖਤ ਤੋਂ ਉਤਾਰ ਲਿਆ ਅਤੇ ਦੋਵਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਲੜਕੀਆਂ ਦੀ ਮਾਂ ਦਾ ਦੋਸ਼ ਲਾਇਆ ਹੈ, ਉਨ੍ਹਾਂ ਦੇ ਹੀ ਸਗੇ ਰਿਸ਼ਤੇਦਾਰ ਉਨ੍ਹਾਂ ਦੀਆਂ ਲੜਕੀਆਂ ਨੂੰ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਕਰ ਰਹੇ ਸਨ ਉਨ੍ਹਾਂ ਨੇ ਹੀ ਦੋਵਾਂ ਲੜਕੀਆਂ ਦਾ ਕਤਲ ਕਰਕੇ ਲਾਸ਼ ਨੂੰ ਰਿਸ਼ਤੇਦਾਰ ਨਣਦੋਈ ਅਤੇ ਉਨ੍ਹਾਂ ਦੇ ਭਤੀਜਿਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ
ਮ੍ਰਿਤਕ ਲੜਕੀਆਂ ਦੀ ਮਾਂ ਰਾਜਿੰਦਰ ਦੇਵੀ ਦਾ ਕਹਿਣਾ ਹੈ ਕਿ ਉਸਦੇ ਰਿਸ਼ਤੇਦਾਰ ਰਿਸ਼ੀ , ਬਬਲੂ, ਰਵੀ ਅਤੇ ਰੋਹਿਤ ਉਨ੍ਹਾਂ ਦੇ ਘਰ ਰਾਤ ਨੂੰ ਆਉਂਦੇ ਸਨ ਅਤੇ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਦੇ ਚੁੱਕੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਸੀ ਕਿ ਉਹ ਅਸਲ ‘ਚ ਸਾਡੀ ਧੀਆਂ ਦਾ ਕਤਲ ਕਰ ਦੇਣਗੇ, ਪਰ ਜਦੋਂ ਸਵੇਰੇ ਪੁਲਿਸ ਨੇ ਸਾਡੇ ਘਰ ਦਾ ਬੂਹਾ ਖੜਕਾਇਆ ਅਤੇ ਘਟਨਾ ਬਾਰੇ ਦੱਸਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਫਿਲਹਾਲ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।