ਚਾਰ ਜਣੇ ਗੰਭੀਰ ਜਖਮੀ
ਰਾਮ ਸਰੂਪ ਪੰਜੋਲਾ
ਸਨੌਰ, 26 ਦਸੰਬਰ।
ਪਟਿਆਲਾ-ਚੀਕਾ ਮੁੱਖ ਮਾਰਗ ‘ਤੇ ਪਿੰਡ ਸੁਨਿਆਰਹੇੜੀ ਕੋਲ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਵਾਪਰੇ ਭਿਆਨਕ ਹਾਦਸੇ ‘ਚ 4 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ, ਜਦੋਕਿ ਚਾਰ ਗੰਭੀਰ ਜਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕੈਂਟਰ ਨੰ: ਪੀ.ਬੀ. 13 ਐਕਸ 9335 ਅਤੇ ਇਨੋਵਾ ਗੱਡੀ ਨੰ. ਐਚ.ਆਰ. 55 ਐਨ-4461 ਵਿਚਕਾਰ ਸਵੇਰੇ 8 ਵਜੇ ਦੇ ਕਰੀਬ ਵਾਪਰਿਆ। ਹਾਦਸੇ ਧੁੰਦ ਕਾਰਨ ਵਾਪਰਿਆ, ਜਿੱਥੇ ਕੈਂਟਰ ਤੇ ਇਨੋਵਾ ਵਿਚਕਾਰ ਸਿੱਧੀ ਟੱਕਰ ਹੋ ਗਈ। ਟੱਕਰ ਏਨੀ ਭਿਆਨਕ ਸੀ ਕਿ ਦੋਵਾਂ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ ਮਰਨ ਵਾਲੇ ਸੁਖਪਾਲ ਸਿੰਘ (60), ਹਰਭਜਨ ਸਿੰਘ (55), ਗੁਰਮੀਤ ਸਿੰਘ (55) ਅਤੇ ਇਲੋਵਾ ਦਾ ਡਰਾਇਵਰ ਰਣਜੀਤ ਸਿੰਘ (25) ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ, ਜਦਕਿ ਚਾਰ ਹੋਰ ਸਵਾਰੀਆਂ ਜਿਨ੍ਹਾਂ ‘ਚ ਇੱਕ 12 ਸਾਲ ਦਾ ਬੱਚਾ ਵੀ ਸ਼ਾਮਲ ਹੈ, ਜਿਨਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਅਕਤੀ ਇਨੋਵਾ ਗੱਡੀ ਵਿੱਚ ਹਰਿਆਣਾ ਦੇ ਜਿਲਾ ਕੈਥਲ ਦੇ ਪਿੰਡ ਹਾਬੜੀ ਤੋਂ ਨਵਾਂ ਸ਼ਹਿਰ ਲਈ ਇੱਕ ਵਿਆਹ ਦੇ ਸਮਾਗਮ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਜਦੋ ਇਹ ਪਿੰਡ ਸੁਨਿਆਰਹੇੜੀ ਬੱਸ ਸਟੈਡ ਕੋਲ ਪਹੁੰਚੇ ਤਾਂ ਅੱਗੇ ਤੋਂ ਸੇਬਾਂ ਦਾ ਭਰਿਆ ਕੈਂਟਰ ਪਟਿਆਲਾ ਤੋਂ ਚੀਕਾ ਵੱਲ ਨੂੰ ਜਾ ਰਿਹਾ ਸੀ ਅਤੇ ਇਨ੍ਹਾਂ ਦੀ ਆਹਮੋ ਸਾਹਮਣੀ ਭਿਆਨਕ ਟੱਕਰ ਹੋ ਗਈ।
ਇਸ ਹਾਦਸੇ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਦੀ ਖਬਰ ਸੁਣਦੇ ਹੀ ਥਾਣਾ ਸਦਰ ਦੇ ਮੁਖੀ ਇੰਸ: ਜਸਵਿੰਦਰ ਸਿੰਘ ਟਿਵਾਨਾ, ਹੌਲਦਾਰ ਜਸਮੇਰ ਸਿੰਘ ਤੇ ਹੋਰ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚ ਗਏ। ਜਿਨ੍ਹਾਂ ਨੇ ਮ੍ਰਿਤਕ ਵਿਅਕਤੀਆਂ ਅਤੇ ਫੱਟੜ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਪਹੁੰਚਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।