ਇਹ ਫਿਲਮੀ ਮਹਾਂਰਥੀ ਹੁਣ ਅਜ਼ਮਾਏਗਾ ਸਿਆਸਤ ‘ਚ ਕਿਸਮਤ

Rajinikanth, Action Hero, Decision, Politics

ਰਜਨੀਕਾਂਤ ਦਾ ਸਿਆਸਤ ‘ਚ ਉੱਤਰਣਾ ਤੈਅ
ਕਿਹਾ, 31 ਦਸੰਬਰ ਨੂੰ ਕਰਨਗੇ ਵੱਡਾ ਐਲਾਨ

ਏਜੰਸੀ
ਨਵੀਂ ਦਿੱਲੀ, 26 ਦਸੰਬਰ

ਇੱਕ ਵਾਰ ਫਿਰ ਸੁਪਰ ਸਟਾਰ ਰਜਨੀਕਾਂਤ ਦੇ ਸਿਆਸਤ ‘ਚ ਕਦਮ ਰੱਖਣ ਦੀਆਂ ਅਟਕਲਾਂ ਸਪੱਸ਼ਟ ਹੁੰਦੀਆਂ ਨਜ਼ਰ ਆ ਰਹੀਆਂ ਹਨ ਸਿਆਸਤ ਦੇ ਮੈਦਾਨ ‘ਚ ਉਤਰਣ ਦੇ ਇਸ਼ਾਰੇ ਖੁਦ ਰਜਨਤੀਕਾਂਤ ਨੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਿਆਸਤ ‘ਚ ਨਵੇਂ ਨਹੀਂ ਹਨ, ਹਾਂ ਐਲਾਨ ‘ਚ ਲੇਟ ਹੋ ਗਿਆ ਹੈ, ਪਰ ਉਨ੍ਹਾਂ ਦਾ ਖੁੱਲ੍ਹੇ ਤੌਰ ‘ਤ ਸਾਹਮਣੇ ਆਉਣਾ ਇੱਕ ਜਿੱਤ ਵਾਂਗ ਹੋਵੇਗਾ।

ਰਜਨੀਕਾਂਤ ਨੇ ਕਿਹਾ ਕਿ ਉਹ 31 ਦਸੰਬਰ ਨੂੰ ਵੱਡਾ ਐਲਾਨ ਕਰਨਗੇ। ਦਰਅਸਲ ਰਜਨੀਕਾਂਤ ਇਸ ਤੋਂ ਪਹਿਲਾਂ ਕਈ ਵਾਰ ਸਿਆਸਤ ‘ਚ ਆਉਣ ਦੇ ਸੰਕੇਤ ਦੇ ਚੁੱਕੇ ਹਨ ਹਾਲ ‘ਚ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਇਸ ਸਾਲ ਸਤੰਬਰ-ਅਕਤੂਬਰ ‘ਚ ਆਪਣੇ ਸਮਰਥਕਾਂ ਨਾਲ ਮੁਲਾਕਾਤ ਕਰਾਂਗਾ ਅਤੇ ਜਦੋਂ ਵੀ ਮੈਂ ਸਿਆਸਤ ‘ਚ ਸ਼ਾਮਲ ਹੋਣ ਦਾ ਫੈਸਲਾ ਲਵਾਂਗਾ, ਉਦੋਂ ਸਾਰੇ ਸਵਾਲਾਂ ਦਾ ਜਵਾਬ ਦੇ ਦੇਵਾਂਗਾ ਇਸ ‘ਚ ਕੋਈ ਦੋ ਰਾਇ ਨਹੀਂ ਹੈ ਕਿ ਰਜਨੀਕਾਂਤ ਤਾਮਿਲਨਾਡੂ ਲਈ ਕਰਿਸ਼ਮਾਈ ਵਿਕਅਤੀਤੱਵ ਹਨ।

ਇੰਜ ਕਹੀਏ ਤਾਂ ਰਜਨੀਕਾਂਤ ਤਮਿਲ ਲੋਕਾਂ ਦਾ ‘ਥਲਾਈਵਾ’ ਹਨ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਜਨੀਕਾਂਤ ਨੇ ਚੇਨੱਈ ‘ਚ ਸਮਰਥਕਾਂ ਦੀ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਸਿਆਸਤ ‘ਚ ਚੰਗੇ ਆਗੂ ਮੌਜ਼ੂਦ ਹਨ, ਪਰ ਵਿਵਸਥਾ ‘ਚ ਭ੍ਰਿਸ਼ਟਾਚਾਰ ਹੈ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਇਹ ਉਨ੍ਹਾਂ ਦੇ ਸਿਆਸਤ ‘ਚ ਆਉਣ ਦਾ ਸਹੀ ਸਮਾਂ ਨਹੀਂ ਹੈ ਉਹ ਇਹ ਵੀ ਕਹਿ ਚੁੱਕੇ ਹਨ ਕਿ ਜੇਕਰ ਪਰਮਾਤਮਾ ਦੀ ਮਰਜ਼ੀ ਹੋਵੇਗੀ ਤਾਂ ਮੈਂ ਸਿਆਸਤ ‘ਚ ਆਵਾਂਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।