ਪੁਲਵਾਮਾ : ਮੁਕਾਬਲੇ ‘ਚ ਜੈਸ਼-ਏ-ਮੁਹੰਮਦ ਕਮਾਂਡਰ ਨੂਰ ਮੁਹੰਮਦ ਮਾਰਿਆ

Pulwama, Encounter, Indian Army, Jaish-e-Mohammad, Commander, Noor Muhammad, Killed

ਸ੍ਰੀਨਗਰ (ਏਜੰਸੀ)। ਸ੍ਰੀਨਗਰ ਪੁਲਵਾਮਾ ‘ਚ ਮੰਗਲਵਾਰ ਸਵੇਰੇ ਹੋਏ ਐਨਕਾਊਂਟਰ ‘ਚ ਫੌਜ ਅਤੇ ਸੁਰੱਖਿਆ ਫੋਰਸਾਂ ਨੇ ਜੈਸ਼-ਏ-ਮੁਹੰਮਦ ਦੇ ਟਾਪ ਕਮਾਂਡਰ ਨੂਰ ਮੁਹੰਮਦ ਤੰਤਰੀ ਨੂੰ ਮਾਰ ਸੁੱਟਿਆ ਹੈ ਨੂਰ ਮੁਹੰਮਦ ਘਾਟੀ ਦਾ ਮੋਸਟ ਵਾਂਟਡ ਅੱਤਵਾਦੀ ਸੀ ਅਤੇ ਉਸ ਨਾਲ ਇੱਕ ਹੋਰ ਅੱਤਵਾਦੀ ਨੂੰ ਮਾਰਿਆ ਗਿਆ ਹੈ। ਮੁਖਬਿਰ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਦਸਤੇ ਨੇ ਪੁਲਵਾਮਾ ਦੇ ਸੰਬੂਰਾ ਇਲਾਕੇ ‘ਚ ਇੱਕ ਇੱਕ ਮਕਾਨ ਨੂੰ ਘੇਰਿਆ। ਸੁਰੱਖਿਆ ਫੋਰਸਾਂ ਨੂੰ ਸ਼ੱਕ ਸੀ ਕਿ ਜੈਸ਼ ਦੇ ਦੋ ਅੱਤਵਾਦੀ ਇਸ ਮਕਾਨ ‘ਚ ਲੁਕੇ ਹੋਏ ਹਨ ਇਸ ਐਨਕਾਊਂਟਰ ‘ਚ ਇੱਕ ਜਵਾਨ ਦੇ ਜਖ਼ਮੀ ਹੋਣ ਦੀ ਵੀ ਜਾਣਕਾਰੀ ਹੈ। (Pulwama)

ਫੌਜ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮੁਕਾਬਲੇ ‘ਚ ਤੰਤਰੀ ਮਾਰਿਆ ਗਿਆ ਜਦੋਂਕਿ ਦੂਜੇ ਅੱਤਵਾਦੀ ਦੀ ਮੌਜ਼ੂਦਗੀ ਦੇ ਸਬੰਧ ‘ਚ ਕੋਈ ਸੂਚਨਾ ਨਹੀਂ ਹੈ ਤੰਤਰੀ ਸਾਲ 2015 ‘ਚ ਪੈਰੋਲ ‘ਤੇ ਸੀ ਉਹ ਇਸ ਸਾਲ ਦੇ ਸ਼ੁਰੂ ‘ਚ ਸ੍ਰੀਨਗਰ ਹਵਾਈ ਅੱਡੇ ‘ਤੇ ਹੋਏ ਇੱਕ ਆਤਮਘਾਤੀ ਹਮਲੇ ਦਾ ਮਾਸਟਰ ਮਾਈਂਡ ਸੀ। ਦੱਖਣੀ ਕਸ਼ਮੀਰ ਦੇ ਤ੍ਰਾਲ ਇਲਾਕੇ ਦੇ ਰਹਿਣ ਵਾਲੇ ਤੰਤਰੀ ਦੀ ਮੌਤ ਨੂੰ ਅੱਤਵਾਦੀ ਗੁੱਟ ਜੈਸ਼-ਏ-ਮੁਹੰਮਦ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। (Pulwama)

ਦੱਖਣੀ ਅਤੇ ਮੱਧ ਕਸ਼ਮੀਰ ‘ਚ ਜੈਸ਼-ਏ-ਮੁਹੰਮਦ ਨੂੰ ਮੁੜ ਜੀਵਤ ਕਰਨ ‘ਚ ਤੰਤਰੀ ਦੀ ਵੱਡੀ ਭੂਮਿਕਾ ਸੀ। ਗੋਲੀਬਾਰੀ ‘ਚ ਐਸਓਜੀ ਦਾ ਇੱਕ ਜਵਾਨ ਜਖ਼ਮੀ ਹੋ ਗਿਆ। ਜੰਮੂ-ਕਸ਼ਮੀਰ ਪੁਲਿਸ ਦੇ ਡੀਜੀਪੀ ਡਾ.ਐਸ ਪੀ ਵੈਦ ਨੇ ਟਵੀਟ ਕੀਤਾ, ਅਵੰਤੀਪੁਰਾ ‘ਚ ਬੀਤੀ ਰਾਤ ਤੋਂ ਮੁਕਾਬਲਾ ਜਾਰੀ ਹੈ। ਉਥੇ ਦੋ-ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਗੁਪਤ ਸੂਚਨਾ ਮਿਲੀ ਸੀ ਉਨ੍ਹਾਂ ਦੀ ਕਾਫਿਲੇ ‘ਤੇ ਹਮਲਾ ਕਰਨ ਦੀ ਯੋਜਨਾ ਸੀ ਹਾਲੇ ਤੱਕ ਇੱਕ ਅੱਤਵਾਦੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਤਲਾਸ਼ੀ ਅਭਿਆਨ ਜਾਰੀ ਹੈ। (Pulwama)