ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ‘ਚ ਖਰੜ ਕੋਰਟ ਨੇ ਚਾਰੇ ਮੁਲਜ਼ਮਾਂ ਨੂੰ ਰਿਮਾਂਡ ’ਤੇ ਭੇਜਿਆ

ਸੰਜੀਵ ਨੂੰ ਅਰੁਣਾਚਰਲ ਪ੍ਰਦੇਸ਼ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਸੀ

  • ਚਾਰੇ ਮੁਲਜ਼ਮਾਂ ਨੂੰ 5 ਦਿਨਾਂ ਦੇ ਰਿਮਾਂਡ ’ਤੇ ਭੇਜਿਆ
  • ਸਾਰੇ ਮੁਲਜ਼ਮਾਂ ਨੂੰ ਆਹੋਮ ਸਾਹਮਣੇ ਬਿਠਾ ਕੇ ਪੁਛਗਿਛ ਕਰੇਗੀ ਪੁਲਿਸ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ‘ਚ ਅਰੁਣਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਫੌਜੀ ਨੂੰ ਖਰੜ ਕੋਰਟ ‘ਚ ਪੇਸ਼ ਕੀਤਾ। ਇਸ ਮਾਮਲੇ ‘ਚ ਪਹਿਲਾਂ ਫੜੇ ਗਏ ਦੋਸ਼ੀ ਵਿਦਿਆਰਥਣ ਵਿਦਿਆਰਥਣ, ਉਸ ਦੇ ਬੁਆਏਫ੍ਰੈਂਡ ਸੰਨੀ ਮਹਿਤਾ ਅਤੇ ਰੰਕਜ ਵਰਮਾ ਨੂੰ ਵੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਕੇਸ ਦੀ ਮਾਮਲਾ ਦੀ ਸੁਣਵਾਈ ਕਰਦਿਆਂ ਇਨ੍ਹਾਂ ਚਾਰੇ ਮੁਲਜ਼ਮਾਂ ਨੂੰ   5 ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਇਨ੍ਹਾਂ ਚਾਰੇ ਮੁਲਜ਼ਮਾਂ ਤੋਂ ਪੁਛਗਿਛ ਕਰੇਗੀ।

ਇਨਾਂ ਸਾਰੇ ਮੁਲਜ਼ਮਾਂ ਨੂੰ ਆਹਮੋ-ਸਾਹਮਣੋ ਬਿਠਾ ਕੇ ਪੁਲਿਸ ਪੁਛਗਿਛ ਕਰੇਗੀ। ਇਸ ਤੋਂ ਬਾਅਦ ਇਸ ਮਾਮਲੇ ’ਚ ਕਈ ਹੋਰ ਰਾਜ ਸਾਹਮਣੇ ਆਉਣਗੇ। ਇਸ ਤੋਂ ਪਹਿਲਾਂ ਸੰਜੀਵ ਫੌਜੀ ਨੂੰ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਸੀ। ਫੌਜੀ ਸੰਜੀਵ ਸਿੰਘ ਨੇ ਪੁਲਿਸ ਮੁਢਲੀ ਪੁੱਛਗਿੱਛ ‘ਚ ਦੱਸਿਆ ਕਿ ਉਸ ਦੀ ਸੋਸ਼ਲ ਮੀਡੀਆ ‘ਤੇ ਮੁਲਜ਼ਮ ਵਿਦਿਆਰਥੀ ਨਾਲ ਦੋਸਤੀ ਹੋਈ ਸੀ। 7 ਮਹੀਨੇ ਪਹਿਲਾਂ ਜਾਣ-ਪਛਾਣ ਤੋਂ ਬਾਅਦ ਉਨ੍ਹਾਂ ਦੇ ਨੰਬਰ ਬਦਲੇ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਕਾਲਿੰਗ ਰਾਹੀਂ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਫੌਜੀ ਸੰਜੀਵ ਦੀ ਉਮਰ 31 ਸਾਲ ਹੈ। ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ। ਉਹ ਜੰਮੂ ਦਾ ਰਹਿਣ ਵਾਲਾ ਹੈ। ਹਾਲਾਂਕਿ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਮੁਲਜ਼ਮ ਵਿਦਿਆਰਥੀ ਨੂੰ ਹੀ ਜਾਣਦਾ ਸੀ। ਉਹ ਆਪਣੇ ਸਾਥੀਆਂ ਸੰਨੀ ਮਹਿਤਾ ਅਤੇ ਰੰਕਜ ਵਰਮਾ ਬਾਰੇ ਨਹੀਂ ਜਾਣਦਾ। ਉਸ ਨੇ ਪੁੱਛਗਿੱਛ ਦੌਰਾਨ ਲੜਕੀ ਦਾ ਨੰਬਰ ਵੀ ਦੱਸਿਆ।

ਪੁਲਿਸ ਨੇ ਫੌਜ ਦੇ 2 ਮੋਬਾਈਲ ਕੀਤੇ ਜ਼ਬਤ

ਪੁਲਿਸ ਨੇ ਫੌਜੀ ਦੇ ਦੋ ਮੋਬਾਈਲ ਫ਼ੋਨ ਜ਼ਬਤ ਕਰ ਲਏ ਹਨ। ਉਨ੍ਹਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਕਰੇਗੀ ਕਿ ਇਨ੍ਹਾਂ ਮੋਬਾਈਲਾਂ ਰਾਹੀਂ ਇੱਕ ਦੂਜੇ ਨੂੰ ਕਿਸ ਦੀ ਵੀਡੀਓ ਭੇਜੀ ਗਈ ਸੀ। ਦੋਸ਼ੀ ਵਿਦਿਆਰਥੀ ਨੇ ਸਿਰਫ ਉਸ ਦੀ ਵੀਡੀਓ ਭੇਜੀ ਜਾਂ ਹੋਰ ਵਿਦਿਆਰਥਣਾਂ ਦੇ ਨਹਾਉਣ ਦੀ ਵੀਡੀਓ ਵੀ ਫੌਜੀ ਨੂੰ ਭੇਜੀ ਗਈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਅਮਰੀਕਾ ਫਰਾਰ ਹੋਇਆ ਗੈਂਗਸਟਰ ਗੋਲਡੀ ਬਰਾੜ

ਜਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ‘ਚ ਲੜਕੀ ਦੇ ਨਹਾਉਣ ਦੀ ਅਸ਼ਲੀਲ ਵੀਡਿਓ ਵਾਇਰਲ ਹੋਣ ਤੋਂ ਬਾਅਦ ਯੂਨੀਵਰਸਿਟੀ ’ਚ ਹੰਗਾਮਾ ਮੱਚ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਐਕਸ਼ਨ ਲੈਂਦਿਆਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਇਨ੍ਹਾਂ ਤੋਂ ਪੁਛਗਿਛ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ