ਮੋਹਾਲੀ ’ਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਪੋਸਟਰਾਂ ’ਤੇ ਮਲੀ ਕਾਲਖ

Navjot Sidhu Sachkahoon

ਮੋਹਾਲੀ ’ਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਪੋਸਟਰਾਂ ’ਤੇ ਮਲੀ ਕਾਲਖ

ਕੁਲਵੰਤ ਕੋਟਲੀ, ਮੋਹਾਲੀ । ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪੋਸਟਰਾਂ ’ਤੇ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਕਾਲਖ ਮਲ ਦਿੱਤੀ ਹੈ। ਸਿੱਧੂ ਤੋਂ ਇਲਾਵਾ ਜੋ ਦੂਜੇ ਕਾਂਗਰਸੀ ਆਗੂਆਂ ਦੇ ਪੋਸਟਰ ਲਾਏ ਗਏ ਸਨ, ਉਨ੍ਹਾਂ ਨੂੰ ਵੀ ਨਿਸ਼ਾਨੇ ਬਣਾਉਂਦੇ ਹੋਏ ਕਾਲਖ ਮਲ ਦਿੱਤੀ। ਜ਼ੀਰਕਪੁਰ-ਪਟਿਆਲਾ ਰੋਡ ਉਤੇ ਸਥਿੱਤ ਛੱਤ ਏਅਰਪੋਰਟ ਲਾਈਟਾਂ ’ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਉਤੇ ਨਵਜੋਤ ਸਿੰਘ ਸਿੱਧੂ ਨੂੰ ਵਧਾਈਆਂ ਦੇਣ ਲਈ ਕਾਂਗਰਸੀਆਂ ਆਗੂਆਂ ਵੱਲੋਂ ਹੋਰਡਿੰਗ ਲਾਏ ਗਏ ਸਨ। ਇਨ੍ਹਾਂ ਹੋਰਡਿੰਗਾਂ ’ਤੇ ਬੀਤੇ ਦਿਨੀਂ ਕਿਸੇ ਸ਼ਰਾਰਤੀ ਆਨਸਰ ਨੇ ਕਾਲਖ ਮਲ ਦਿੱਤੀ।

ਇਹ ਵੀ ਵਰਨਣਯੋਗ ਹੈ ਕਿ ਇਨ੍ਹਾਂ ਲਾਇਟਾਂ ਉਤੇ ਹਰ ਸਮੇਂ ਪੁਲਿਸ ਪਹਿਰਾ ਹੁੰਦਾ ਹੈ ਜਿੱਥੇ ਕਿ ਬਕਾਇਦਾ ਪੁਲਿਸ ਪੋਸਟ ਤੱਕ ਬਣਾਈ ਗਈ ਹੈ। ਪਰ ਇਸ ਘਟਨਾ ਤੋਂ ਬਾਅਦ ਪੁਲਿਸ ਦੇ ਸੁਰੱਖਿਆ ਦੇ ਕੀਤੇ ਜਾਂਦੇ ਦਾਅਵਿਆਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਘਟਨਾ ਦਾ ਪਤਾ ਬੁੱਧਵਾਰ ਸਵੇਰੇ ਲੱਗਾ ਜਿਸ ਤੋਂ ਬਾਅਦ ਖ਼ੁਫ਼ੀਆ ਤੰਤਰ ਵੀ ਸਰਗਰਮ ਹੋ ਗਿਆ। ਜਿਨ੍ਹਾਂ ਨੇ ਮਾਮਲੇ ਦੀ ਜਾਂਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਕਾਲਖ ਨਾਲ ਮੱਲੇ ਇਨ੍ਹਾਂ ਪੋਸਟਰਾਂ ਨੂੰ ਉਤਾਰ ਦਿੱਤਾ ਗਿਆ।

ਇਸ ਸਬੰਧੀ ਜਸਪਾਲ ਸਿੰਘ ਸਰਪੰਚ ਜਿਨ੍ਹਾਂ ਵੱਲੋਂ ਇਸ ਚੌਂਕ ਤੇ ਸਿੱਧੂ ਦੇ ਪੋਸਟਰ ਲਗਾਏ ਗਏ ਸਨ ਨੇ ਕਿਹਾ ਕਿ ਜੇਕਰ ਕਿਸੇ ਦੇ ਦਿਲ ਵਿਚ ਸਰਕਾਰ ਖਿਲਾਫ ਵਿਰੋਧ ਹੈ ਤਾਂ ਵਿਰੋਧ ਜ਼ਾਹਰ ਕਰਨ ਦਾ ਇਹ ਤਰੀਕਾ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਇਹ ਹਰਕਤ ਕੀਤੀ ਹੈ ਉਹ ਮਾੜੀ ਹੈ, ਉਨ੍ਹਾਂ ਕਿਹਾ ਕਿ ਵਿਰੋਧ ਵੋਟਾਂ ਨਾਲ ਜਿਤਾਇਆਂ ਜਾ ਸਕਦਾ ਹੈ। ਇਸ ਤਰਾ ਦੀਆਂ ਸ਼ਰਾਰਤਾ ਬੁਝਦਿਲ ਕਰ ਦੇ ਹਨ ਜਿਨਾ ਨੂੰ ਆਪਣੀ ਹਾਰ ਸਾਹਮਣੇ ਦਿਖਾਈ ਦੇ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ