ਗੁਰਦਾਸਪੁਰ ’ਚ ਪਾਕਿਸਤਾਨ ਤੋਂ ਆਇਆ ਪੀਲੇ ਰੰਗ ਦਾ ਕਬੂਤਰ ਫੜਿਆ

Yellow Pigeon

ਪੈਰਾਂ ’ਚ ਸੀ ਨੰਬਰ ਲਿਖੀ ਹੋਈ ਅੰਗੂਠੀ

(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ ’ਚ ਡੇਰਾ ਬਾਬਾ ਨਾਨਕ ਸਰਹੱਦ ’ਤੇ ਪਿੰਡ ਮੇਤਲਾ ਤੋਂ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਨੇ ਇੱਕ ਪੀਲੇ ਰੰਗ ਦਾ ਕਬੂਤਰ ਫੜਿਆ ਹੈ। ਜਦੋਂ ਬੀਐਸਐਮ ਦੇ ਜਵਾਨਾਂ ਨੇ ਇਸ ਕਬੂਤਰ ਨੂੰ ਦੇਖਿਆ ਤਾਂ ਉਸ ਦਾ ਰੰਗ ਅਜੀਬ ਜਿਹਾ ਲੱਗਿਆ। ਕਬੂਤਰ ਦੇ ਪੈਰਾਂ ’ਚ ਇੱਕ ਅੰਗੂਠੀ ਵੀ ਸੀ। ਕਬੂਤਰ ਦਾ ਰੰਗ ਪੀਲਾ ਹੋਣ ਕਾਰਨ ਹੀ ਜਵਾਨਾਂ ਦੀ ਨਜ਼ਰ ਉਸ ’ਤੇ ਪਈ ਤੇ ਆਕਰਸ਼ਿਤ ਹੋ ਕੇ ਉਸ ਨੂੰ ਫੜ ਲਿਆ ਹੈ ਪਰ ਜਦੋਂ ਉਸ ਦੇ ਪੈਰਾਂ ’ਚ ਅੰਗੂਠੀ ਵੇਖੀ ਤਾਂ ਸ਼ੱਕ ਹੋਇਆ। ਕਬੂਤਰ ਦੇ ਪੈਰਾਂ ’ਚ ਲਾਲ ਰੰਗ ਦਾ ਛੱਲਾ ਸੀ ਜਿਸ ’ਤੇ 318-4692885 ਨੰਬਰ ਲਿਖਿਆ ਹੋਇਆ ਸੀ। ਜਵਾਨਾਂ ਨੇ ਇਸ ਦੀ ਸੂਚਨਾ ਤੁਰੰਤ ਸੀਨੀਅਰ ਅਫਸਰਾਂ ਨੂੰ ਦਿੱਤੀ ਗਈ। ਅਧਿਕਾਰੀਆਂ ਨੇ ਇਸ ਛੱਲੇ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਾਕਿਸਤਾਨ ਕਬੂਤਰਾਂ ਰਾਹੀਂ ਕਰਦਾ ਹੈ ਜਾਸੂਸੀ

ਪਾਕਿਸਤਾਨ ਇਸ ਤੋਂ ਪਹਿਲਾਂ ਵੀ ਕਬੂਤਰਾਂ ਰਾਹੀਂ ਜਾਸੂਸੀ ਕਰਦਾ ਆ ਰਿਹਾ ਹੈ। ਪਾਕਿਸਤਾਨ ਕਬੂਤਰਾਂ ਦਾ ਇਸਤੇਮਾਲ ਜਾਸੂਸੀ ਤੇ ਤਸ਼ਕਰੀ ਲਈ ਕਰਦਾ ਆ ਰਿਹਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਡਰੋਨ ਰਾਹੀਂ ਹੀ ਵੀ ਜਾਸੂਸੀ ਤੇ ਤਸ਼ਕਰੀ ਕਰ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ