ਪੰਜਾਬ ਵਿੱਚ ਦੋ ਨਵੇਂ ਆਏ ਮਾਮਲੇ ਸਾਹਮਣੇ, ਕਰੋਨਾ ਪੀੜਤਾਂ ਦੀ ਕੁਲ ਗਿਣਤੀ ਹੋਈ 23

ਐਸ.ਬੀ.ਐਸ. ਨਗਰ ਅਤੇ ਐਸ.ਏ.ਐਸ. ਨਗਰ ਵਿਖੇ ਆਇਆ ਨਵਾਂ ਮਾਮਲਾ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ 2 ਨਵੇਂ ਕਰੋਨਾ ਪੀੜਤਾਂ ਦੇ ਮਾਮਲੇ ਸਾਹਮਣੇ ਆਏ ਹਨ ਇਸ ਤਰ੍ਹਾਂ ਕਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ ਹਾਲਾਂਕਿ ਇਹ ਜਿਆਦਾ ਖ਼ਤਰੇ ਵਾਲੀ ਗਲ ਨਹੀਂ ਹੈ, ਕਿਉਂਕਿ ਜਿਨ੍ਹਾਂ ਕਰੋਨਾ ਪੀੜਤਾਂ ਦਾ ਪਹਿਲਾਂ ਤੋਂ ਇਲਾਜ਼ ਚਲ ਰਿਹਾ ਸੀ ਅਤੇ ਉਨਾਂ ਦੇ ਹੀ ਪਰਿਵਾਰਕ ਮੈਂਬਰ ਅਤੇ ਉਨਾਂ ਨਾਲ ਸੰਪਰਕ ਵਿੱਚ ਆਉਣ ਵਾਲੇ ਇੱਕ ਵਿਅਕਤੀ ਨੂੰ ਹੀ ਕਰੋਨਾ ਪੀੜਤ ਪਾਇਆ ਗਿਆ ਹੈ। ਇਨਾਂ ਦੋਹਾਂ ਦੇ ਸੈਂਪਲ ਪਹਿਲਾਂ ਤੋਂ ਹੀ ਲੈ ਕੇ ਭੇਜੇ ਹੋਏ ਸਨ।

ਜਿਸ ਕਾਰਨ ਇਨਾਂ ਦੇ ਦਾਇਰੇ ਤੋਂ ਬਾਹਰ ਅਜੇ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਜਿਸ ਨਾਲ ਸਰਕਾਰ ਇਸ ਕਰਕੇ ਵੀ ਰਾਹਤ ਵਾਲੀ ਗੱਲ ਹੈ, ਕਿਉਂਕਿ ਸਮਾਜਿਕ ਮੇਲ ਮਿਲਾਪ ਟੁੱਟ ਜਾਣ ਕਾਰਨ ਹੁਣ ਹੋਰ ਜਿਆਦਾ ਮਾਮਲੇ ਆਉਣ ਤੋਂ ਰੋਕਣ ਵਿੱਚ ਕਾਫ਼ੀ ਹੱਦ ਤੱਕ ਕਾਮਯਾਬੀ ਨੂੰ ਹਾਸਲ ਕੀਤਾ ਜਾ ਰਿਹਾ ਹੈ।
ਸੋਮਵਾਰ ਨੂੰ ਨਵੇਂ 2 ਮਾਮਲਿਆਂ ਵਿੱਚ ਇੱਕ ਮਾਮਲਾ ਐਸ.ਬੀ.ਐਸ. ਨਗਰ ਵਿੱਚ ਕਰੋਨਾ ਪੀੜਤ ਦੇ ਪੋਤੇ ਵਿੱਚ ਕਰੋਨਾ ਪਾਜੀਟਿਵ ਪਾਇਆ ਗਿਆ ਹੈ, ਜਦੋਂ ਕਿ ਐਸ.ਏ.ਐਸ. ਨਗਰ ਮੁਹਾਲੀ ਵਿਖੇ ਕਿਸੇ ਨੇੜਲੇ ਸਾਥੀ ਦੇ ਸੰਪਰਕ ਵਿੱਚ ਆਉਣ ਦੇ ਕਾਰਨ ਇਸ ਮਹਿਲਾ ਵਿੱਚ ਕਰੋਨਾ ਪਾਜੀਟਿਵ ਪਾਇਆ ਗਿਆ ਹੈ।

ਹੁਣ ਸਰਕਾਰ ਲਈ ਸਭ ਤੋਂ ਜਿਆਦਾ ਡਰ ਉਨਾਂ 45 ਵਿਅਕਤੀਆਂ ਦਾ ਹੈ, ਜਿਨਾਂ ਦੇ ਸੈਂਪਲ ਟੈਸਟ ਲਈ ਭੇਜੇ ਹੋਏ ਹਨ ਅਤੇ ਇਨਾਂ ਦੀ ਰਿਪੋਰਟ ਅਜੇ ਆਉਣੀ ਹੈ। ਰਾਹਤ ਵਾਲੀ ਖ਼ਬਰ ਇਹ ਵੀ ਹੈ ਕਿ ਹੁਣ ਤੱਕ 251 ਸ਼ੱਕੀ ਮਾਮਲਿਆਂ ਰਿਪੋਰਟ ਵਿੱਚੋਂ 183 ਮਾਮਲੇ ਵਿੱਚ ਨੈਗਟਿਵ ਰਿਪੋਰਟ ਆਈ ਹੈ। ਜਿਸ ਕਾਰਨ ਉਮੀਦ ਕੀਤੀ ਜਾ ਰਹੀਂ ਹੈ ਕਿ ਲੈਬ ਰਿਪੋਰਟ ਦੇ ਇੰਤਜ਼ਾਰ ਵਿੱਚ 45 ਸਕੀ ਪੀੜਤਾਂ ਦੀ ਰਿਪੋਰਟ ਨੈਗਟਿਵ ਹੀ ਆਏ।

ਕਰੋਨਾ ਪੀੜਤਾਂ ਦੇ ਵੇਰਵੇ

ਜਿਲਾ     ਕਰੋਨਾ ਪੀੜਤ

ਐਸ.ਬੀ.ਐਸ. ਨਗਰ   15
ਐਸ.ਏ.ਐਸ. ਨਗਰ    5
ਹੁਸ਼ਿਆਰਪੁਰ    2
ਅੰਮ੍ਰਿਤਸਰ    1
ਕੁਲ       23

ਪੰਜਾਬ ‘ਚ ਕਰੋਨਾ ਵਾਇਰਸ ਨੂੰ ਲੈ ਕੇ ਹੁਣ ਤੱਕ ਦੀ ਸਥਿਤੀ

ਪੰਜਾਬ ‘ਚ ਕੁਲ ਸਕੀ ਮਰੀਜ਼  (ਹੁਣ ਤੱਕ)  251
ਜਿਨਾਂ ਦੇ ਜਾਂਚ ਲਈ ਸੈਂਪਲ ਭੇਜੇ ਗਏ   251
ਸਕੀ ਮਰੀਜ਼ ‘ਚ ਨੈਗਟਿਵ ਕੇਸ ਦੀ ਗਿਣਤੀ  183
ਸਕੀ ਮਰੀਜ਼ ਦੀ ਜਾਂਚ ਰਿਪੋਰਟ ਆਉਣੀ ਬਾਕੀ   45
ਹੁਣ ਤੱਕ ਕਰੋਨਾ ਪੀੜਤ ਪਾਏ ਗਏ    23
ਮੌਤ ਦਾ ਸ਼ਿਕਾਰ ਹੋਏ ਕਰੋਨਾ ਪੀੜਤ    01

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।