ਦਿੱਲੀ ‘ਚ ਸਿੱਕਮ ਪੁਲਿਸ ਦੇ ਜਵਾਨ ਨੇ ਸਾਥੀਆਂ ‘ਤੇ ਚਲਾਈਆਂ ਗੋਲੀਆਂ, 3 ਦੀ ਮੌਤ

Violence

ਆਪਸੀ ਝਗੜੇ ਕਾਰਨ ਚਲਾਈਆਂ ਗੋਲੀਆਂ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਸਿੱਕਮ ਪੁਲਿਸ ਦੇ ਇੱਕ ਜਵਾਨ ਨੇ ਕਥਿਤ ਤੌਰ ’ਤੇ ਆਪਣੇ ਤਿੰਨ ਸਾਥੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ’ਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਇੱਕ ਜਵਾਨ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਹੋ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਰੋਹਿਣੀ ਸਥਿਤ ਹੈਦਰਪੁਰ ਵਾਟਰ ਪਲਾਂਟ ’ਚ ਤਾਇਨਾਤ ਸਿੱਕਮ ਪੁਲਿਸ ਦੇ ਇੱਕ ਜਵਾਨ ਨੇ ਬੈਰਕ ’ਚ ਆਪਸੀ ਝਗੜੇ ਦੌਰਾਨ ਆਪਣੇ ਤਿੰਨ ਸਾਥੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੁਪਹਿਰ ਸਮੇਂ ਹੈਦਰਪੁਰ ਵਾਟਰ ਪਲਾਂਟ ’ਚ ਫਾਈਰਿੰਗ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪਲਾਂਟ ਦੇ ਕਰਮਚਾਰੀ ਜਦੋਂ ਉੱਥੇ ਪਹੁੰਤੇ ਤਾਂ ਤਿੰਨ ਪੁਲਿਸ ਕਰਮੀ ਖੂਨ ਨਾਲ ਲੱਥਪਥ ਗੰਭੀਰ ਹਾਲਤ ’ਚ ਪਏ ਸਨ।

ਮ੍ਰਿਤਕਾਂ ਦੀ ਪਛਾਣ ਕਮਾਂਡਰ ਪਿੰਟੋ ਨਾਮਗਿਆਲ ਭੂਟੀਆ, ਕਾਂਸਟੇਬਲ ਧਨਹੰਗ ਸੂਬਾ ਤੇ ਕਾਂਸਟੇਬਲ ਇੰਦਰ ਲਾਲ ਛੇਤਰੀ ਵਜੋਂ ਹੋਈ ਹੈ। ਗੋਲੀ ਲੱਗਣ ਤੋਂ ਬਆਦ ਪਿੰਟ ਨਾਗਗਿਆਲ ਭੂਟੀਆ ਤੇ ਕਾਂਸਟੇਬਲ ਇੰਦਰ ਲਾਲ ਛੇਤਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦੋਂਕਿ ਕਾਂਸਟੇਬਲ ਸੁਬਾ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਇਸ ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਪ੍ਰਵੀਨ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਝਗੜੇ ਦਾ ਹਾਲੇ ਅਸਲ ਕਾਰਨ ਨਹੀਂ ਪਤਾ ਚੱਲ ਸਕਿਆ ਇਹ ਤਾਂ ਪੁਲਿਸ ਜਾਂਚ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਝਗੜੇ ਦਾ ਕਾਰਨ ਕੀ ਸੀ। ਪੁਲਿਸ ਨੇ ਤਿੰਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ