IPL : ਰੋਮਾਂਚਕ ਮੈਚ ’ਚ ਪੰਜਾਬ ਨੇ ਚੇੱਨਈ ਨੂੰ 4 ਵਿਕਟਾਂ ਨਾਲ ਹਰਾਇਆ

IPL

ਰੋਮਾਂਚਕ ਮੈਚ ’ਚ ਪੰਜਾਬ ਨੇ ਚੇੱਨਈ ਨੂੰ 4 ਵਿਕਟਾਂ ਨਾਲ ਹਰਾਇਆ IPL 

(ਸੱਚ ਕਹੂੰ ਨਿਊਜ਼) ਆਈਪੀਐਲ ’ਚ ਅੱਜ ਰੋਮਾਂਚਕ ਮੈਚ ’ਚ ਪੰਜਾਬ ਨੇ ਚੇੱਨਈ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਇਹ ਮੁਕਾਬਲਾ ਸਾਹ ਰੋਕ ਦੇਣ ਵਾਲਾ ਸੀ। ਜਿੱਤ ਹਾਰ ਦਾ ਫੈਸਲਾ ਆਖਰੀ ਗੇਂਦ ’ਤੇ ਹੋਇਆ। ਪੰਜਾਬ ਨੇ ਆਖਰੀ ਗੇਂਦ ‘ਤੇ 3 ਦੌੜਾਂ ਬਣਾ ਕੇ ਇਹ ਮੈਚ 4 ਵਿਕਟਾਂ ਨਾਲ ਆਪਣੀ ਝੋਲੀ ਪਾਇਆ। ਇਸ ਬੇਹੱਦ ਰੋਮਾਂਚਕ ਮੈਚ ਦੀ ਆਖਰੀ ਗੇਂਦ ‘ਤੇ ਅਜਿਹਾ ਲੱਗ ਰਿਹਾ ਸੀ ਕਿ ਮੈਚ ਸੁਪਰ ਓਵਰ ‘ਚ ਚਲਾ ਜਾਵੇਗਾ ਪਰ ਜਿੱਤ ਆਖਰੀ ਗੇਂਦ ‘ਤੇ ਮਿਲੀ। ਇਸ ਦੇ ਨਾਲ ਹੀ ਮੌਜੂਦਾ ਸੀਜ਼ਨ ’ਚ ਪੰਜਾਬ ਦੀ ਇਹ 5ਵੀਂ ਜਿੱਤ ਹੈ ਅਤੇ ਟੀਮ 5ਵੇਂ ਨੰਬਰ ‘ਤੇ ਪਹੁੰਚ ਗਈ ਹੈ। IPL

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 200 ਦੌੜਾਂ ਦਾ ਮਜ਼ਬੂਤ ਟੀਚਾ ਰੱਖਿਆ ਸੀ। ਪਰ 201 ਦੌੜਾਂ ਦੇ ਟੀਚੇ ਨੂੰ ਪੰਜਾਬ ਦੇ ਬੱਲੇਬਾਜ਼ਾਂ ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਚੇਨਈ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 200 ਦੌੜਾਂ ਬਣਾਈਆਂ।

IPL

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 200 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਨੇ 92 ਦੌੜਾਂ ਬਣਾਈਆਂ ਜਦਕਿ ਰਿਤੂਰਾਜ ਗਾਇਕਵਾੜ 31 ਗੇਂਦਾਂ ‘ਤੇ 37 ਦੌੜਾਂ ਬਣਾ ਕੇ ਆਊਟ ਹੋਏ ਅਤੇ ਸ਼ਿਵਮ ਦੂਬੇ ਨੇ 17 ਗੇਂਦਾਂ ‘ਤੇ 28 ਦੌੜਾਂ ਬਣਾਈਆਂ। ਅੰਤ ‘ਚ ਕਪਤਾਨ ਮਹਿੰਰਦ ਸਿੰਘ ਧੋਨੀ ਨੇ ਲਗਾਤਾਰ ਦੋ ਛੱਕੇ ਲਗਾ ਕੇ ਸਕੋਰ ਨੂੰ 200 ਤੱਕ ਪਹੁੰਚਾਇਆ।ਪੰਜਾਬ ਲਈ ਅਰਸ਼ਦੀਪ ਸਿੰਘ, ਸਿਕੰਦਰ ਰਜ਼ਾ, ਰਾਹੁਲ ਚਾਹਰ ਅਤੇ ਸੈਮ ਕਰਨ ਨੇ ਇੱਕ-ਇੱਕ ਵਿਕਟ ਲਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।