ਇਮਰਾਨ ਦਾ ‘ਜੰਗੀ ਡਰਾਮਾ’

Imran, WarDrama

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਮਾਮਲੇ ’ਚ ਭਾਰਤ ਨੂੰ ਅਸਿੱਧੇ ਤੌਰ ’ਤੇ ਪਰਮਾਣੂ ਬੰਬ ਦੀ ਧਮਕੀ ਦੇ ਕੇ ਆਪਣੇ ਡਰਾਮੇ ਦੀ ਹੱਦ ਕਰ ਦਿੱਤੀ ਹੈ ਕੌਮਾਂਤਰੀ ਪੱਧਰ ’ਤੇ ਕੋਈ ਹਮਾਇਤ ਨਾ ਮਿਲਣ ’ਤੇ ਖਾਨ ਕਹਿ ਰਹੇ ਹਨ ਕਿ ਕਸ਼ਮੀਰ ਲਈ ਪਾਕਿਸਤਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਇਮਰਾਨ ਇਹ ਭੁੱਲ ਰਹੇ ਹਨ ਕਿ ਅੰਤਰਰਾਸ਼ਟਰੀ ਸਥਿਤੀਆਂ ਪਾਕਿਸਤਾਨ ਦੇ ਉਲਟ ਹਨ ਉਹ ਕਸ਼ਮੀਰ ਲਈ ਜਿਸ ਸੰਯੁਕਤ ਰਾਸ਼ਟਰ ’ਚ ਜਾਣ ਦੀ ਗੱਲ ਕਰ ਰਹੇ ਹਨ ਉਹ ਸੰਯੁਕਤ ਰਾਸ਼ਟਰ ਹੀ ਪਰਮਾਣੂ ਹਥਿਆਰਾਂ ਤੇ ਪਰਮਾਣੂ ਜੰਗ ਦੇ ਖਿਲਾਫ਼ ਹੈ ਕੋਈ ਵੀ ਮੁਲਕ ਪਰਮਾਣੂ ਜੰਗ ਨੂੰ ਹਕੀਕਤ ਹੀ ਨਹੀਂ ਮੰਨ ਰਿਹਾ ਹੈ।

ਖੁਦ ਪਾਕਿਸਤਾਨ ਦੇ ਹੁਕਮਰਾਨ ਮੰਨਦੇ ਆਏ ਹਨ ਕਿ ਭਾਰਤ ਪਾਕਿ ਦਰਮਿਆਨ ਜੰਗ ਮੂਰਖਤਾ ਹੋਵੇਗੀ ਫੌਜੀ ਤਾਕਤ ਦੀ ਤੁਲਨਾ ਕਰੀਏ ਤਾਂ ਪਾਕਿ ਬਹੁਤ ਪਿੱਛੇ ਹੈ ਅਸਲ ’ਚ ਇਮਰਾਨ  ਖਾਨ ਲੀਹੋਂ ਲੱਥੀ ਆਪਣੀ ਅਰਥਵਿਵਸਥਾ ਨੂੰ ਸੰਭਾਲਣ ’ਚ ਨਕਾਮ ਨਜ਼ਰ ਆ ਰਹੇ ਹਨ ਜਿਸ ਦੇਸ਼ ਦੀ ਅਰਥਵਿਵਸਥਾ ਨੂੰ ਪਿਛਲੇ 50 ਸਾਲਾਂ ਤੋਂ ਉਸ ਦੇ ਸ਼ਾਸਕਾਂ ਨੇ ਹੀ ਖਰਾਬ ਕੀਤਾ ਹੋਵੇ ਉਸ ਨੂੰ ਇਮਰਾਨ ਇੱਕ ਚੁਟਕੀ ਨਾਲ ਠੀਕ ਨਹੀਂ ਕਰ ਸਕਦੇ ਕਸ਼ਮੀਰ ਦੇ ਰਾਗ ’ਚ ਪਾਕਿਸਤਾਨ ਨੇ ਅਪਾਣੀ ਆਰਥਿਕਤਾ ਤੇ ਅਮਨ-ਚੈਨ ਗੁਆ ਲਿਆ ਪਰ ਹਕੀਕਤ ਨੂੰ ਪਛਾਣਨ ਦਾ ਯਤਨ ਨਹੀਂ ਕੀਤਾ ਭਾਰਤ ’ਚ ਕੇਂਦਰ ’ਚ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਜਾਂ ਭਾਜਪਾ ਦੀ ਦੋਵੇਂ ਪਾਰਟੀਆਂ ਹੀ ਕਸ਼ਮੀਰ ਨੂੰ ਭਾਰਤ ਦਾ ਅਟੁੱਟ ਅੰਗ ਮੰਨਦੀਆਂ ਹਨ ਜਿੱਥੋਂ ਤੱਕ ਕਸ਼ਮੀਰ ’ਚ ਪਾਕਿ ਤੋਂ ਸਪਲਾਈ ਹੋ ਰਹੇ ਅੱਤਵਾਦ ਦਾ ਸਬੰਧ ਹੈ ਪੂਰੀ ਦੁਨੀਆ ਅੱਤਵਾਦ ਦੇ ਖਿਲਾਫ਼ ਹੈ ਮਸਲਾ ਅਮਨ-ਅਮਾਨ ਤੇ ਗੱਲਬਾਤ ਨਾਲ ਹੀ ਸੁਲਝਣਾ ਹੈ ਭਾਰਤ ਵੱਲੋਂ ਗੱਲਬਾਤ ਤੋਂ ਪਹਿਲਾਂ ਅਮਨ ਦੀ ਸ਼ਰਤ ਰੱਖੀ ਗਈ ਹੈ ਜਿਸ ਨੂੰ ਪਾਕਿ ਵੱਲੋਂ ਯਕੀਨੀ ਨਹੀਂ ਬਣਾਇਆ ਗਿਆ ਪਾਕਿਸਤਾਨ ਅੰਦਰ ਚੁਣਾਵੀਂ ਰਾਜਨੀਤੀ ਭਾਰੂ ਹੈ ਇਮਰਾਨ ਦੀਆਂ ਨਾਕਾਮੀਆਂ ਕਾਰਨ ਉੱਥੋਂ ਦੀਆਂ ਵਿਰੋਧੀ ਪਾਰਟੀਆਂ ਖਾਸ ਕਰ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਉਭਾਰ ’ਚ ਹੈ ਤੇ ਕਸ਼ਮੀਰ ਮਾਮਲਾ ਪੀਪੀਪੀ ਲਈ ਪੈਰਾਂ ਹੇਠ ਬਟੇਰਾ ਆਉਣ ਵਾਲੀ ਗੱਲ ਹੈ।

ਦਰਅਸਲ ਇਮਰਾਨ ਭਾਰਤ ਨੂੰ ਟੱਕਰ ਦੇਣ ਦੀ ਬਜਾਇ ਬਿਲਾਵਲ ਭੁੱਟੋ ਨੂੰ ਵਾਇਆ ਕਸ਼ਮੀਰ ਟੱਕਰ ਦੇ ਰਹੇ ਹਨ ਜਿਹੜਾ ਪ੍ਰਧਾਨ ਮੰਤਰੀ ਪੱਤਰਕਾਰਾਂ ਨੂੰ ਗੁੱਸੇ ’ਚ ਆ ਕੇ ਆਖਦਾ ਹੈ ਕਿ ਕੀ ਹੁਣ ਉਹ ਭਾਰਤ ’ਤੇ ਹਮਲਾ ਕਰ ਦੇਵੇ (ਭਾਵ ਉਹ ਹਮਲੇ ਦੇ ਹੱਕ ’ਚ ਨਹੀਂ) ਉਹੀ ਪ੍ਰਧਾਨ ਮੰਤਰੀ ਕਸ਼ਮੀਰ ਲਈ ਪਰਮਾਣੂ ਹਮਲੇ ਦੀ ਧਮਕੀ ਦੇਵੇ ਵਿਸ਼ਵਾਸ ਨਹੀਂ  ਆਉਂਦਾ ਤੇ ਇਹ ਡਰਾਮੇ ਵਾਂਗ ਨਜ਼ਰ ਆਉਂਦਾ ਹੈ ਪਰਮਾਣੂ ਜੰਗ ਦਾ ਹਸ਼ਰ ਕੀ ਹੋਵੇਗਾ ਹਮਲਾਵਰ ਬਚੇਗਾ ਜਾਂ ਨਿਸ਼ਾਨਾ ਬਚੇਗਾ, ਇਸ ਦਾ ਅੰਦਾਜਾ ਖੁਦ ਇਮਰਾਨ ਖਾਨ ਨਹੀਂ ਲਾ ਸਕਦੇ ਪਾਕਿਸਤਾਨ ਨੂੰ ਕਸ਼ਮੀਰ ਲਈ ਆਪਣੀ ਹੋਂਦ ਦਾਅ ’ਤੇ ਲਾਉਣ ਦੀ ਬਜਾਇ ਮਸਲੇ ਦਾ ਸ਼ਾਂਤਮਈ ਹੱਲ ਕੱਢਣ ਲਈ ਕੰਮ ਕਰਨਾ ਚਾਹੀਦਾ ਹੈ ਇਮਰਾਨ ਮਾਮਲੇ ਨੂੰ ਇਸ ਤਰ੍ਹ੍ਹਾਂ ਨਾ ਪੇਸ਼ ਕਰਨ ਕਿ ਭਾਰਤ ਨੇ ਧਾਰਾ 370 ਤੋੜ ਕੇ ਪਾਕਿ ਖਿਲਾਫ਼ ਜੰਗ ਦਾ ਐਲਾਨ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।