14 ਅਕਤੂਬਰ ਨੂੰ ਸੂਬਾ ਪੱਧਰੀ ਮੀਟਿੰਗ ‘ਚ ਐਕਸ਼ਨਾਂ ਸਬੰਧੀ ਲਏ ਜਾਣਗੇ ਅਹਿਮ ਫੈਸਲੇ

Meeting

ਸਰਕਾਰ ਮੁਲਾਜ਼ਮਾਂ ਨਾਲ ਪਿਛਲੀ ਦਿਵਾਲੀ ਤੇ ਕੀਤਾ ਵਾਅਦਾ ਵਾਅਦਾ ਕਰੇ ਪੂਰਾ | Meeting

ਫਾਜ਼ਿਲਕਾ (ਰਜਨੀਸ਼ ਰਵੀ) ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੀ ਮੀਟਿੰਗ ਹੋਈ ਦੀ ਪ੍ਰਧਾਨਗੀ ਸਰਪ੍ਰਸਤ ਧਰਮਿੰਦਰ ਗੁਪਤਾ ਅਤੇ ਪ੍ਰਧਾਨ ਸ੍ਰ. ਬਲਵਿੰਦਰ ਸਿੰਘ ਤੇ ਜ਼ਿਲ੍ਹਾ ਜਨਰਲ ਸਕੱਤਰ ਦਲਜੀਤ ਸਿੰਘ ਸੱਬਰਵਾਲ ਨੇ ਕੀਤੀ ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਵਿਭਾਗ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਜਾਇਜ਼ ਮੰਗਾਂ ਨੂੰ ਹਲ ਕਰਨ ਵਾਸਤੇ ਸਰਕਾਰ ਲੰਮੇ ਸਮੇਂ ਤੋ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਅਤੇ ਇਹਨਾਂ ਮੰਗਾ ਨੂੰ ਹਲ ਕਰਨ ਵਾਸਤੇ ਸੰਜੀਦਾ ਨਹੀਂ ਹੈ ਹਾਲਾਂਕਿ ਸਿੱਖਿਆ ਮੰਤਰੀ ਨਾਲ ਅਧਿਆਪਕ ਸੰਬੰਧਤ ਮੰਗਾਂ ਸੰਬੰਧੀ ਕਾਫੀ ਸਮੇਂ ਪਹਿਲਾਂ ਕਈ ਡੰਗ ਟਪਾਉ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਇਹ ਮੀਟਿੰਗਾਂ ਡੰਗ ਟਪਾਉ ਮੀਟਿੰਗ ਹੀ ਸਾਬਤ ਹੋਇਆ। (Meeting)

ਆਗੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਵੀ ਮਾਸਟਰ ਕੇਡਰ ਯੂਨੀਅਨ ਦੀਆਂ ਮੰਗਾਂ ਜਿਵੇਂ 24 ਕੈਟਾਗਿਰੀ ਵਿੱਚ ਆਉਂਦੇ ਮੁਲਾਜ਼ਮਾਂ ਨੂੰ ਪੇ-ਕਮਿਸ਼ਨ ਦੀ ਸ਼ਿਫਾਰਸਾ ਅਨੁਸਾਰ 2•59 ਦਾ ਗੁਣਾਕ ਦੇਣ ਸੰਬੰਧੀ, ਰੋਕਿਆਾ ਹੋਇਆ ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਤੁਰੰਤ ਬਹਾਲ ਕਰਵਾਉਣ ਸੰਬੰਧੀ,ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਸੰਬੰਧੀ, ਏ ਸੀ ਪੀ ਦੇਣ ਸੰਬੰਧੀ, ਪੁਰਾਣੀ ਪੈਨਸ਼ਨ ਲਾਗੂ ਕਰਨ ਸੰਬੰਧੀ, ਮਾਸਟਰ ਕੇਡਰ ਤੋਂ ਮੁੱਖ ਅਧਿਆਪਕ ਦੀਆਂ ਪਰਮੋਸ਼ਨਾ, ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਪ੍ਰਮੋਸ਼ਨਾ, ੳ ਡੀ ਐਲ ਨਾਲ ਸੰਬੰਧਤ ਅਧਿਆਪਕਾ ਦੀਆਂ ਪਰਮੋਸ਼ਨਾ ਕਰਨ ਸੰਬੰਧੀ,

ਈ ਟੀ ਟੀ ਤੋ ਮਾਸਟਰ ਕੇਡਰ ਅਤੇ ਪੀ ਟੀ ਆਈ ਤੋ ਡੀ ਪੀ ਈ ਦੀਆਂ ਪਰਮੋਸ਼ਨਾ ਕਰਨ ਸੰਬੰਧੀ,ਐਸ ਐਸ ਏ ਰਮਸਾ ਅਧਿਆਪਕਾ ਦਾ ਪਿਛਲੀ ਸਰਵਿਸ ਅਨੁਸਾਰ ਛੁੱਟੀਆਂ ਦਾ ਲਾਭ ਦੇਣ ਸੰਬੰਧੀ, ਅਧਿਆਪਕਾਂ ਨੂੰ ਬੇਲੋੜੀਆਂ ਡਾਕਾ ਅਤੇ ਗਤੀਵਿਧੀਆਂ ਵਿੱਚ ਉਲਝਾਉਣ ਸੰਬੰਧੀ ਮੰਗਾਂ ਨੂੰ ਹਲ ਕਰਨ ਵਾਸਤੇ ਕੋਈ ਸੰਜੀਦਗੀ ਨਹੀਂ ਦਿਖਾਈ ਜਿਸ ਕਾਰਨ ਜਥੇਬੰਦੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਦੇ ਵਿਰੋਧ ਵਿੱਚ ਜਥੇਬੰਦੀ ਵਲੋਂ 14 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਸੰਬੰਧੀ ਰੂਪ ਰੇਖਾ ਤਿਆਰ ਕਰਕੇ ਐਕਸ਼ਨਾ ਦਾ ਐਲਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Hair Care : ਜੇਕਰ ਤੁਸੀਂ ਵੀ ਆਪਣੇ ਗੋਡਿਆਂ ਤੱਕ ਵਾਲ ਵਧਾਉਣਾ ਚਾਹੁੰਦੇ ਹੋ ਤਾਂ ਪਿਆਜ਼ ਦੇ ਰਸ ‘ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਲਗਾਓ

ਇਸ ਸਮੇਂ ਹੋਰਨਾ ਤੋਂ ਇਲਾਵਾ ਮਾਸਟਰ ਕੇਡਰ ਸੁਰਿੰਦਰ ਕੰਬੋਜ ਸਟੇਟ ਕਮੇਟੀ ਮੈਂਬਰ ,ਵਾਇਸ ਪ੍ਰਧਾਨ ਮੋਹਨ ਲਾਲ ,ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੰਬੋਜ, ਰਜੇਸ਼ ਤਨੇਜਾ ਪਰਮਜੀਤ ਕੈਸੀਅਰ, ਰਜੇਸ ਸ਼ਰਮਾ ਨਵਦੀਪ ਮੈਨੀ, ਵਿਜੇ ਨਰੂਲਾ, ਸਨੀ ਕੁਮਾਰ, ਰਾਹੁਲ, ਸਵੇਨ ਕਾਲਰਾ ਕਰਨਪਾਲ ਸਰ ਅਲਿਆਣਾ ,ਸੁਮਿਤ ਕੁਮਾਰ, ਸੁਖਮੰਦਰ ਸਿੰਘ, ਕ੍ਰਾਤੀ ਕਿਮਾਰ, ਵਿਕਾਸ ਕੰਬੋਜ, ਲਕਸ਼ਮੀ ਨਾਰਾਇਣ ਸ਼ਤੋਸ਼ ਸਿੰਘ ਹਰਨੇਕ ਸਿੰਘ, ਰੌਕਸੀ, ਬਸਿਸਰ ਸਿੰਘ, ਅਮਰਜੀਤ ਸਿੰਘ, ਪਵਨ ਕੁਮਾਰ ਰੋਹਿਤ ਸ਼ਰਮਾ, ਵਰਿੰਦਰ ਕੁਮਾਰ ਪਰਮਪਾਲ ਪ੍ਰਧਾਨ ਅਰਨੀ ਵਾਲਾ, ਦਿਨੇਸ਼ ਸ਼ਰਮਾ ,ਲਵਲੀ ਸ਼ਰਮਾ ਤੇ ਅਗਜੀਕਿਉਟਵ ਮੈਂਬਰ ਤੇ ਹੋਰ ਸਾਥੀ ਹਾਜ਼ਰ ਸਨ ।