ਸਾਡੇ ਨਾਲ ਸ਼ਾਮਲ

Follow us

12.4 C
Chandigarh
Sunday, February 15, 2026
More
    Home ਵਿਚਾਰ ਪ੍ਰੇਰਨਾ ਅਗਿਆਨਤਾ ਅਤੇ ਬ...

    ਅਗਿਆਨਤਾ ਅਤੇ ਬੁੱਧੀ

    Children Education

    ਅਗਿਆਨਤਾ ਅਤੇ ਬੁੱਧੀ

    ਦੁੱਖ-ਸੁਖ ਜੀਵਨ ਦੀਆਂ ਅਵਸਥਾਵਾਂ ਹਨ ਜੀਵਨ ’ਚ ਸੁਖ-ਦੁੱਖ ਆਉਂਦੇ-ਜਾਂਦੇ ਰਹਿੰਦੇ ਹਨ ਕੋਈ ਨਹੀਂ ਚਾਹੁੰਦਾ ਕਿ ਕਦੇ ਦੁੱਖ ਆਵੇ ਆਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਦਾਨ ਨਾਲ ਗਰੀਬੀ ਦਾ ਨਾਸ਼ ਹੁੰਦਾ ਹੈ ਸ਼ਾਲੀਨਤਾ ਦੁੱਖਾਂ ਨੂੰ ਦੂਰ ਕਰਦੀ ਹੈ ਬੁੱਧੀ ਅਗਿਆਨਤਾ ਨੂੰ ਨਸ਼ਟ ਕਰ ਦਿੰਦੀ ਹੈ ਸਾਡੇ ਵਿਚਾਰ ਸਾਰੇ ਤਰ੍ਹਾਂ ਦੇ ਭੈਅ ਤੋਂ ਮੁਕਤੀ ਦਿਵਾਉਂਦੇ ਹਨ ਵਿਅਕਤੀ ਜੋ ਵੀ ਕਮਾਉਂਦਾ ਹੈ, ਜੋ ਵੀ ਧਨ ਪ੍ਰਾਪਤ ਕਰਦਾ ਹੈ ਉਸ ’ਚੋਂ ਕੁਝ ਹਿੱਸਾ ਜ਼ਰੂਰਤਮੰਦ ਲੋਕਾਂ ਦੀ ਮੱਦਦ ’ਚ ਲਾਉਣਾ ਚਾਹੀਦਾ ਹੈ, ਧਾਰਮਿਕ ਕੰਮ ਕਰਨੇ ਚਾਹੀਦੇ ਹਨ ਅਜਿਹਾ ਕਰਨ ਨਾਲ ਸਾਡੇ ਪੁੰਨ ਕਰਮਾਂ ’ਚ ਵਾਧਾ ਹੁੰਦਾ ਹੈ ਤੇ ਪਰਮਾਤਮਾ ਦੀ ਕਿਰਪਾ ਸਦਾ ਸਾਡੇ ’ਤੇ ਬਣੀ ਰਹਿੰਦੀ ਹੈ

    ਇਨਸਾਨ ਦੇ ਜੀਵਨ ’ਚ ਦੁੱਖਾਂ ਦੇ ਕਾਫ਼ੀ ਕਾਰਨ ਉਸ ਦੇ ਮਾੜੇ ਸੁਭਾਅ ਨਾਲ ਸਬੰਧਤ ਹੀ ਹੁੰਦੇ ਹਨ ਚੰਗੇ ਗੁਣ ਤੇ ਨਿਮਰ ਵਿਹਾਰ ਰੱਖਣ ਨਾਲ ਸਾਰੇ ਲੋਕਾਂ ਤੋਂ ਸੁਖ ਮਿਲਦਾ ਹੈ ਤੇ ਦੁੱਖ ਜਾਂ ਕਸ਼ਟ ਸਾਡੇ ਤੋਂ ਦੂਰ ਹੀ ਰਹਿੰਦੇ ਹਨ ਜੋ ਲੋਕ ਲਗਾਤਾਰ ਭਗਤੀ ’ਚ ਲੱਗੇ ਰਹਿੰਦੇ ਹਨ, ਉਹ ਗਿਆਨੀ ਹੋ ਜਾਂਦੇ ਹਨ ਉਨ੍ਹਾਂ ਲੋਕਾਂ ਦੀ ਅਗਿਆਨਤਾ ਖ਼ਤਮ ਹੋ ਜਾਂਦੀ ਹੈ ਨਾਲ ਹੀ ਇਨ੍ਹਾਂ ਕੰਮਾਂ ਨਾਲ ਸਾਡੇ ਵਿਚਾਰ ਵੀ ਸ਼ੁੱਧ ਹੁੰਦੇ ਹਨ ਤੇ ਜਿੰਦਗੀ-ਮੌਤ, ਸੁਖ-ਦੁੱਖ ਦੇ ਸਾਰੇ ਭੈਅ ਦੂਰ ਹੋ ਜਾਂਦੇ ਹਨ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ