ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ (EPFO Latest News) ਯੋਜਨਾ ਦੇ ਤਹਿਤ ਅੰਸ਼ਦਾਤਾਵਾਂ ਦੇ ਜਮ੍ਹਾਂ ’ਤੇ ਸਾਲ 2022-23 ਲਈ 8.15 ਪ੍ਰਤੀਸ਼ਤ ਵਿਆਜ ਦਰ ਨੂੰ ਮਨਜ਼ਰੀ ਦਿੱਤੀ ਹੈ। ਕਿਰਤ ਮੰਤਰਾਲੇ ਦੇ ਤਹਿਤ ਕੰਮ ਕਰਦੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਦੇ ਸੋਮਵਾਰ ਨੂੰ ਜਾਰੀ ਇੱਕ ਪੱਤਰ ’ਚ ਕਿਹਾ ਗਿਆ ਹੈ ਕਿ ਸੇਵਾ ਮੁਕਤੀ ਨਿਧੀ ਪ੍ਰਬੰਧਕ, ਈਪੀਐੱਫ਼ਓ ਨੇ ਆਪਣੇ ਖੇਤਰੀ ਦਫ਼ਤਰਾਂ ਨੂੰ ਮੈਂਬਰਾਂ ਦੇ ਖਾਤਿਆਂ ’ਚ ਅਨੁਮੋਦਿਤ ਵਿਆਜ ਦਰ (PF) ਜਮ੍ਹਾ ਕਰਨ ਦਾ ਨਿਦਰੇਸ਼ ਜਾਰੀ ਕਰ ਦਿੱਤਾ ਹੈ।
ਈਪੀਐੱਫ਼ਓ ਨੇ ਜੋਨਲ ਅਤੇ ਖੇਤਰੀ ਦਫ਼ਤਰਾਂ ਨੂੰ ਅੱਜ ਜਾਰੀ ਪੱਤਰ ’ਚ ਕਿਹਾ ਕਿ ਕਿਰਤ ਤੇ ਰੁਜ਼ਗਾਰ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ ਯੋਜਨਾ 1952 ਦੇ ਪੈਰਾ 60 (1) ਦੇ ਤਹਿਤ ਈਪੀਸੀ ਯੋਜਨਾ, 1962 ਦੇ ਪੈਰਾ 60 ਦੀਆਂ ਤਜਵੀਜਾਂ ਦੇ ਅਨੁਸਾਰ ਈਪੀਐੱਫ ਯੋਜਨਾ ਦੇ ਹਰੇਕ ਮੈਂਬਰ ਦੇ ਖਾਤੇ ’ਚ ਵਿੱਤੀ ਵਰ੍ਹੇ 2022-23 ਲਈ 8.15 ਪ੍ਰਤੀਸ਼ਤ ਤੱਕ ਦੀ ਦਰ ਨਾਲ ਵਿਆਜ ਜਮ੍ਹਾ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। (EPFO Latest News)
ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਕੇਂਦਰੀ ਕਿਰਤ ਮੰਤਰੀ ਭੁਪਿੰਦਰ ਯਾਦਵ ਦੀ ਪ੍ਰਧਾਨਗੀ ’ਚ ਈਪੀਐੱਫ਼ ਜਮ੍ਹਾ ਖਾਤਿਆਂ ’ਤੇ 8.15 ਪ੍ਰਤੀਸ਼ਤ ਸਾਲਾਨਾ ਵਿਆਜ ’ਤੇ ਜਮ੍ਹਾ ਕਰਨ ਦੀ ਸਿਫਾਰਿਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਈਪੀਐੱਫ਼ਓ ਕਿਰਤ ਮੰਤਰਾਲੇ ਦੇ ਪ੍ਰਸ਼ਾਸਨਿਕ ਕੰਟਰੋਲ ਦੇ ਤਹਿਤ ਕੰਮ ਕਰਦਾ ਹੈ ਪਰ ਈਪੀਐੱਫ਼ ਦੇ ਕਰੀਬ ਛੇ ਕਰੋੜ ਅੰਸ਼ਧਾਰਕਾਂ ਨੂੰ ਵਿਆਜ ਜਾਰੀ ਕਰਨ ਤੋਂ ਪਹਿਲਾਂ ਉਸ ਨੂੰ ਵਿੱਤ ਮੰਤਰਾਲੇ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ।













