ਸੂਈ ਲਿਆਉਂਦਾ ਤਾਂ …

ਸੂਈ ਲਿਆਉਂਦਾ ਤਾਂ …

ਇੱਕ ਸ਼ਰਧਾਲੂ ਦਾ ਕੋਈ ਵਿਗੜਿਆ ਕੰਮ ਸੰਵਰ ਗਿਆ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਉਸ ਨੂੰ ਅਪਾਰ ਧਨ ਮਿਲਿਆ ਸੀ ਇਸ ਕਾਰਜ ਸਿੱਧੀ ਨੇ ਤਾਂ ਉਸ ਦੇ ਅਪਾਰ ਧਨ ਨੂੰ ਹੋਰ ਵੀ ਵੱਧ ਕਰ ਦਿੱਤਾ ਉਸ ਨੇ ਆਪਣੇ ਗੁਰੂ ਸ਼ੇਖ ਫਰੀਦ ਨੂੰ ਇੱਕ ਵੱਡੀ ਭੇਂਟ ਦੇਣ ਦਾ ਨਿਸ਼ਚਾ ਕੀਤਾ ਬਹੁਤ ਸੋਚ-ਵਿਚਾਰ ਪਿੱਛੋਂ ਸੋਨੇ ਦੀ ਕੈਂਚੀ ਬਣਵਾਈ ਉਸ ’ਚ ਹੀਰੇ-ਜਵਾਹਰਾਤ ਵੀ ਜੜਵਾ ਦਿੱਤੇ ਰੰਗ, ਰੂਪ, ਆਕਾਰ ਅਤੇ ਮੁੱਲ ’ਚ ਇਹ ਅਨੋਖੀ ਚੀਜ਼ ਬਣੀ ਸ਼ਰਧਾਲੂ ਨੇ ਇਸ ਨੂੰ ਇੱਕ ਥੈਲੀ ’ਚ ਰੱਖਿਆ ਉੱਪਰ ਕੀਮਤੀ ਰੁਮਾਲ ਪਾਇਆ ਅਤੇ ਸ਼ੇਖ ਫਰੀਦ ਕੋਲ ਪਹੁੰਚ ਗਿਆ ‘ਬਾਬਾ ਜੀ! ਮੈਂ ਤੁਹਾਡੇ ਲਈ ਤੋਹਫ਼ਾ ਲਿਆਇਆ ਹਾਂ’ ‘ਵਿਖਾਓ, ਕੀ ਲਿਆਏ ਹੋ?’ ਸ਼ਰਧਾਲੂ ਨੇ ਥਾਲੀ ਅੱਗੇ ਕੀਤੀ ਸ਼ੇਖ ਫਰੀਦ ਨੇ ਥਾਲੀ ਤੋਂ ਰੁਮਾਲ ਚੁੱਕਿਆ

ਕੈਂਚੀ ਨੂੰ ਵੇਖਦਿਆਂ ਹੀ ਫ਼ਰੀਦ ਜੀ ਨੇ ਕਿਹਾ, ‘ਹਟਾਓ ਇਸ ਨੂੰ ਅਸੀਂ ਨਹੀਂ ਲਵਾਂਗੇ’ ‘ਕਿਉਂ ਬਾਬਾ! ਬਹੁਤ ਕੀਮਤੀ ਹੈ, ਇਹ ਸੋਨਾ, ਹੀਰੇ, ਜਵਾਹਰਾਤ ਸਭ ਲੱਗੇ ਹਨ, ਇਸ ’ਚ ਮੈਂ ਇਸ ਨੂੰ ਬੜੀ ਸ਼ਰਧਾ ਤੇ ਪ੍ਰੇਮ ਨਾਲ ਬਣਵਾਇਆ ਹੈ, ਇਹ ਰੱਖ ਲਓ ਤੁਹਾਡੇ ਕੰਮ ਆਵੇਗੀ ਮੇਰਾ ਮਨ ਖੁਸ਼ ਹੋ ਜਾਵੇਗਾ ਇਹ ਸਭ ਤੁਹਾਡੇ ਹੀ ਅਸ਼ੀਰਵਾਦ ਦਾ ਹੀ ਫਲ ਹੈ ਮੇਰਾ ਕੰਮ ਬਣਿਆ, ਧੰਨਵਾਦ ਵਜੋਂ ਇਸ ਨੂੰ ਲਿਆਇਆ ਹਾਂ
ਕਬੂਲ ਕਰੋ ਸ਼ਰਧਾਲੂ ਤਰਲੇ ਕਰ ਰਿਹਾ ਸੀ’ ਫਰੀਦ ਜੀ ਜੋ ਉਸ ਕੈਂਚੀ ਵੱਲੋਂ ਮੂੰਹ ਮੋੜੀ ਬੈਠੇ ਸਨ ਅਤੇ ਹੌਲੀ ਜਿਹੇ ਬੋਲੇ, ‘ਬੇਟਾ! ਮੈਂ ਤੇਰੀ ਭਾਵਨਾ ਨੂੰ ਸਮਝਦਾ ਹਾਂ ਪਰ ਇਹ ਮੇਰੇ ਕਿਸੇ ਕੰਮ ਦੀ ਨਹੀਂ ਕੈਂਚੀ ਹੈ ਨਾ! ਕੱਟਣ ਦੇ ਕੰਮ ਆਵੇਗੀ ਪਰ ਸਾਡਾ ਕੰਮ ਤਾਂ ਜੋੜਨ ਦਾ ਹੈ ਸੂਈ ਲਿਆਉਂਦਾ ਤਾਂ ਚੰਗਾ ਸੀ’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ