ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News World Environ...

    World Environment Day 2025: ਜੇ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ’ਚ ਸਾਹ ਵੀ ਖਰੀਦਣੇ ਪੈਣਗੇ

    World Environment Day 2025
    World Environment Day 2025: ਜੇ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ’ਚ ਸਾਹ ਵੀ ਖਰੀਦਣੇ ਪੈਣਗੇ

    ਵਿਸ਼ਵ ਵਾਤਾਵਰਨ ਦਿਵਸ ’ਤੇ ਵਿਸ਼ੇਸ਼ | World Environment Day 2025

    World Environment Day 2025: ਹਵਾ ਵਿਚਲਾ ਪ੍ਰਦੂਸ਼ਣ ਮਾਪਣ ਵਾਲੇ ਯੰਤਰ ਦੱਸ ਰਹੇ ਹਨ ਕਿ ਕਿਹੜੇ-ਕਿਹੜੇ ਸ਼ਹਿਰਾਂ ਦੀ ਹਵਾ ਖ਼ਰਾਬ ਭਾਵ ਪ੍ਰਦੂਸ਼ਿਤ ਹੈ। ਇਹ ਖ਼ਰਾਬ ਹਵਾ ਬਹੁਤ ਫ਼ਿਕਰਮੰਦੀ ਦੀ ਹੱਦ ਤੱਕ ਪਹੁੰਚ ਚੁੱਕੀ ਹੈ। ਜੇਕਰ ਸੋਚਿਆ ਜਾਵੇ ਕਿ ਜਿਵੇਂ ਹੁਣ ਤੋਂ ਲਗਭਗ ਡੇਢ-ਦੋ ਦਹਾਕੇ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਸਾਨੂੰ ਪਾਣੀ ਨੂੰ ਸ਼ੁੱਧ ਕਰਨ ਲਈ ਆਰਓ (ਰਿਵਰਸ ਓਮੋਸਿਸ) ਦੀ ਜ਼ਰੂਰਤ ਪਵੇਗੀ ਤੇ ਉਸ ਦੀ ਏਨੀ ਵੱਡੀ ਮਾਰਕੀਟ ਬਣ ਜਾਵੇਗੀ, ਜੋ ਕਿ ਲੱਖਾਂ ਤੋਂ ਤੁਰ ਕੇ ਅਰਬਾਂ ਤੱਕ ਪਹੁੰਚ ਜਾਵੇਗੀ। ਉਸੇ ਹੀ ਤਰ੍ਹਾਂ ਹੁਣ ਹਵਾ ਨੂੰ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ ਏਪੀ (ਏਅਰ ਪਿਓਰੀਫਾਇਰ) ਦੀ ਇੱਕ ਵੱਡੀ ਮੰਡੀ ਤੁਹਾਡੀਆਂ ਬਰੂਹਾਂ ’ਤੇ ਦਸਤਕ ਦੇਣ ਲਈ ਆਣ ਖੜ੍ਹੀ ਹੋਈ ਹੈ, ਜੋ ਤੁਹਾਡੇ ਹੀ ਘਰ ਤੁਹਾਨੂੰ ਸਾਹ ਵੇਚੇਗੀ। ਸਾਡੇ ਦੇਸ਼ ਦੇ ਕੁਝ ਵੱਡੇ ਸ਼ਹਿਰਾਂ, ਜਿਨ੍ਹਾਂ ਵਿੱਚ ਹਵਾ ਜ਼ਿਆਦਾ ਹੀ ਪ੍ਰਦੂਸ਼ਿਤ ਹੈ ਉੱਥੇ ਕਈ ਲੋਕਾਂ ਵੱਲੋਂ ਆਪਣੇ ਘਰਾਂ ਵਿੱਚ ਇਹ ਮਸ਼ੀਨਾਂ ਲਵਾਈਆਂ ਵੀ ਹੋਈਆਂ ਹਨ ਅਜੋਕੇ ਸਮੇਂ ਹਵਾ ਪ੍ਰਦੂਸ਼ਣ ਦਾ ਮੁੱਦਾ ਬਹੁਤ ਜ਼ਿਆਦਾ ਗੰਭੀਰ ਹੈ। World Environment Day 2025

    ਇਹ ਖਬਰ ਵੀ ਪੜ੍ਹੋ : Central Jail: ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਏ.ਡੀ.ਜੀ.ਪੀ. ਜੇਲ੍ਹਾਂ ਵੱਲੋਂ ਕੇਂਦਰੀ ਜ਼ੇਲ੍ਹ ਦਾ ਨਿਰੀਖਣ

    ਪਰ ਇਹ ਇੱਕ ਤਲਖ਼ ਹਕੀਕਤ ਹੈ ਕਿ ਇਹ ਮੁੱਦਾ ਜਿੰਨਾ ਗੰਭੀਰ ਹੈ, ਉਨੀ ਤਵੱਜੋਂ ਇਸ ਪਾਸੇ ਨਹੀਂ ਦਿੱਤੀ ਜਾ ਰਹੀ। ਹਵਾ ਪ੍ਰਦੂਸ਼ਣ ਦਾ ਸਭ ਤੋਂ ਘਾਤਕ ਤੇ ਮਾਰੂ ਪ੍ਰਭਾਵ ਮਾਸੂਮ ਬੱਚਿਆਂ ਤੇ ਬਜ਼ੁਰਗਾਂ ’ਤੇ ਪੈਂਦਾ ਹੈ। ਅਸਲ ਵਿੱਚ ਹਵਾ ਪ੍ਰਦੂਸ਼ਣ ਦਾ ਭਾਵ ਹੁੰਦਾ ਹੈ ਕਿ ਹਵਾ ਵਿੱਚ ਧੂੜ ਅਤੇ ਕਾਰਬਨ ਦੇ ਬਰੀਕ ਕਣਾਂ ਦੀ ਇੱਕ ਨਿਸ਼ਚਿਤ ਪੱਧਰ ਤੋਂ ਵੱਧ ਮੌਜੂਦਗੀ ਤੇ ਨੁਕਸਾਨ ਪਹੁੰਚਾਉਣ ਵਾਲੀਆਂ ਗੈਸਾਂ ਦਾ ਇੱਕ ਤੈਅ ਸੀਮਾ ਤੋਂ ਵੱਧ ਹੋ ਜਾਣਾ। ਹਵਾ ਪ੍ਰਦੂਸ਼ਣ ਨਾਲ ਵੱਖ-ਵੱਖ ਤਰ੍ਹਾਂ ਦੀਆਂ ਐਲਰਜੀਆਂ, ਖੰਘ, ਅੱਖਾਂ ’ਚ ਪਾਣੀ ਆਉਣਾ, ਫੇਫੜਿਆਂ ਦੇ ਘਾਤਕ ਰੋਗ ਆਦਿ ਹੋ ਜਾਂਦੇ ਹਨ। ਵਿਸ਼ਵ ਸਿਹਤ ਸੰਸਥਾ ਦੀ ਇੱਕ ਰਿਪੋਰਟ ਅਨੁਸਾਰ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ 20 ਸ਼ਹਿਰਾਂ ’ਚੋਂ 13 ਸ਼ਹਿਰ ਭਾਰਤ ਦੇ ਹਨ। ਸਾਲ 2015 ਵਿੱਚ ਆਈ ਇੱਕ ਅੰਤਰਰਾਸ਼ਟਰੀ ਰਿਪੋਰਟ ਵਿਚ ਕਿਹਾ ਗਿਆ ਸੀ।

    ਕਿ ਹਵਾ ਦੀ ਗੁਣਵੱਤਾ ਵਿੱਚ ਜੇਕਰ ਬਿਹਤਰੀ ਲਿਆਂਦੀ ਜਾਵੇ ਤਾਂ ਹਰ ਸਾਲ 14 ਲੱਖ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾ ਸਕਦੇ ਹਾਂ। ਪੂਰੀ ਦੁਨੀਆ ’ਚ ਜਲਵਾਯੂ ਬਦਲਣ ਕਾਰਨ ਦਿਨੋ-ਦਿਨ ਵਾਤਾਵਰਨ ਖਰਾਬ ਹੁੰਦਾ ਜਾ ਰਿਹਾ ਹੈ। ਇਸ ਮੁੱਦੇ ’ਤੇ ਪੂਰੀ ਦੁਨੀਆ ’ਚ ਚਰਚਾ ਚੱਲ ਰਹੀ ਹੈ ਕਿ ਆਖਿਰ ਕਿਸ ਤਰ੍ਹਾਂ ਵਾਤਾਵਰਨ ਖ਼ਰਾਬ ਹੋਣ ਤੋਂ ਬਚਾਇਆ ਜਾਵੇ। ਵਾਤਾਵਰਨ ਖ਼ਰਾਬ ਹੋਣਾ ਧਰਤੀ ਵਾਸੀਆਂ ਲਈ ਬੇਹੱਦ ਖ਼ਤਰਨਾਕ ਹੈ, ਦੀਵਾਲੀ ਜਾਂ ਹੋਰ ਤਿਉਹਾਰਾਂ ’ਤੇ ਚਲਾਏ ਜਾਂਦੇ ਪਟਾਕਿਆਂ ਜਾਂ ਹੋਰ ਸਾਧਨਾਂ ਨਾਲ ਵਾਤਾਵਰਨ ਬਹੁਤ ਖ਼ਰਾਬ ਹੁੰਦਾ ਹੈ। ਕਾਰਨ ਤਾਂ ਹੋਰ ਵੀ ਬਹੁਤ ਹਨ, ਜਿਨ੍ਹਾਂ ਦਾ ਅੱਗੇ ਜ਼ਿਕਰ ਕਰਦੇ ਹਾਂ ਕੁਝ ਸਮਾਂ ਪਹਿਲਾਂ ਸਵਿਟਜ਼ਰਲੈਂਡ ਦੇ ਕਲਾਈਮੇਟ ਗਰੁੱਪ ਆਈਕਿਊ ਏਅਰ ਨੇ ਇੱਕ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਦੁਨੀਆਂ ਦੇ 10 ਸਭ ਤੋਂ ਖ਼ਰਾਬ, ਮਤਲਬ ਕਿ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਨੂੰ ਸ਼ੁਮਾਰ ਕੀਤਾ ਗਿਆ ਹੈ। ਇਸ ਸੂਚੀ ਵਿੱਚ ਸਭ ਤੋਂ ਪਹਿਲਾ ਸਥਾਨ ਦਿੱਲੀ ਦਾ ਹੈ। World Environment Day 2025

    ਇਸ ਸੂਚੀ ਵਿੱਚ ਸਿਰਫ ਦਿੱਲੀ ਹੀ ਨਹੀਂ ਬਲਕਿ ਭਾਰਤ ਦੇ ਦੋ ਹੋਰ ਸ਼ਹਿਰਾਂ ਕੋਲਕਾਤਾ ਤੇ ਮੁੰਬਈ ਦੇ ਨਾਂਅ ਵੀ ਸ਼ਾਮਿਲ ਹਨ, ਇਨ੍ਹਾਂ ਤਿੰਨ ਸ਼ਹਿਰਾਂ ਵਿਚ ਪੂਰੇ ਦੇਸ਼ ਵਿੱਚੋਂ ਸਭ ਤੋਂ ਵੱਧ ਖ਼ਰਾਬ ਹਵਾ ਹੈ। ਦਰਅਸਲ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਮੁੱਦਾ ਇਸ ਲਈ ਵੀ ਸੰਕਟ ਬਣ ਗਿਆ ਹੈ, ਕਿਉਂਕਿ ਕਿਸੇ ਵੀ ਸਰਕਾਰ ਨੇ ਗੰਭੀਰਤਾ ਨਹੀਂ ਵਿਖਾਈ ਦਿੱਲੀ ਪ੍ਰਦੂਸ਼ਣ ਦੇ ਹੱਲ ਲਈ ਨਾਕਾਮ ਰਹਿਣ ਲਈ ਸਰਕਾਰਾਂ ਆਪਣੀਆਂ ਨਾਕਾਮੀਆਂ ਲਈ ਪਿਛਲੀਆਂ ਸਰਕਾਰਾਂ ਅਤੇ ਗੁਆਂਢੀ ਸੂਬੇ ਪੰਜਾਬ ਤੇ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਉਂਦੀਆਂ ਰਹੀਆਂ ਹਨ। ਕਈ ਵਾਰ ਤਾਂ ਪ੍ਰਦੂਸ਼ਣ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਘਰਾਂ ’ਚੋਂ ਨਿੱਕਲਣਾ ਮੁਸ਼ਕਿਲ ਹੋ ਜਾਂਦਾ ਹੈ, ਖਾਸਕਰ ਦੀਵਾਲੀ ਜਾਂ ਹੋਰ ਤਿਉਹਾਰਾਂ ਵਾਲੇ ਦਿਨਾਂ ’ਚ ਜਦੋਂ ਪਟਾਕੇ ਵਗੈਰਾ ਚਲਾਏ ਜਾਂਦੇ ਹਨ, ਅੱਖਾਂ ਵਿੱਚ ਜਲਣ ਹੋਣ ਲੱਗਦੀ ਹੈ, ਦਮੇ ਆਦਿ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗਦੀ ਹੈ। World Environment Day 2025

    ਇਸ ਤੋਂ ਇਲਾਵਾ ਹੋਰ ਕਈ ਬਿਮਾਰੀਆਂ ਹਨ ਜੋ ਪ੍ਰਦੂਸ਼ਿਤ ਹਵਾ ਨਾਲ ਹੁੰਦੀਆਂ ਹਨ। ਵਾਤਾਵਰਨ ਖ਼ਰਾਬ ਹੋਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਦਿਨੋਂ-ਦਿਨ ਰੁੱਖਾਂ ਦੀ ਕਟਾਈ ਤਾਂ ਕਰੀ ਜਾ ਰਹੇ ਹਾਂ ਪਰ ਓਨੀ ਗਿਣਤੀ ਵਿੱਚ ਰੁੱਖ ਲਾਏ ਨਹੀਂ ਜਾ ਰਹੇ। ਸੜਕਾਂ ਨੂੰ ਫੋਰ-ਵੇ (ਚਾਰ ਪਾਸੀ) ਬਣਾਉਣ ਲਈ ਸੜਕ ਦੇ ਆਲੇ-ਦੁਆਲੇ ਦੇ ਰੁੱਖਾਂ ਦੀ ਦਿਨੋਂ-ਦਿਨ ਕਟਾਈ ਹੋ ਰਹੀ ਹੈ। ਰੁੱਖ ਜਿੱਥੇ ਹਵਾ ਨੂੰ ਸ਼ੁੱਧ ਕਰਦੇ ਹਨ, ਉੱਥੇ ਸਾਨੂੰ ਆਕਸੀਜ਼ਨ ਪ੍ਰਦਾਨ ਕਰਦੇ ਹਨ, ਸੋ ਵੱਧ ਤੋਂ ਵੱਧ ਰੁੱਖ਼ ਲਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਕਾਰਖਾਨਿਆਂ, ਭੱਠਿਆਂ, ਵਾਹਨਾਂ ਤੇ ਅਨੇਕਾਂ ਸਨਅਤੀ ਅਦਾਰਿਆਂ ’ਚੋਂ ਨਿੱਕਲਣ ਵਾਲਾ ਧੂੰਆਂ ਤੇ ਪ੍ਰਦੂਸ਼ਿਤ ਗੈਸਾਂ ਵਾਤਾਵਰਨ ਖ਼ਰਾਬ ਕਰ ਰਹੇ ਹਨ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਰਾਲੀ ਸਾੜਨਾ ਜਾਂ ਕਣਕ ਦਾ ਨਾੜ ਸਾੜਨ ਨਾਲ ਹਵਾ ਪ੍ਰਦੂਸ਼ਿਤ ਨਹੀਂ ਹੁੰਦੀ।

    ਇਸ ਨਾਲ ਵੀ ਹਵਾ ਪ੍ਰਦੂਸ਼ਿਤ ਹੁੰਦੀ ਹੈ ਪਰ ਇਸ ਦੀ ਦਰ ਹਵਾ ਵਿਚਲੇ ਪ੍ਰਦੂਸ਼ਣ ’ਚੋਂ 10 ਫੀਸਦੀ ਹੈ, ਬਾਕੀ ਪ੍ਰਦੂਸ਼ਣ ਦੇ ਹੋਰ ਬਹੁਤ ਸਾਰੇ ਕਾਰਨ ਹਨ, ਜੋ ਉੱਪਰ ਦਰਸਾਏ ਗਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਫਰਮਾਇਆ ਗਿਆ ਸੀ ਕਿ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਇਸ ਗੁਰਵਾਕ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ, ਕਿ ਜਗਤ ਵਿਚ ਪਵਣ ਅਰਥਾਤ ਹਵਾ ਇਉਂ ਹੈ, ਜਿਵੇਂ ਆਤਮਿਕ ਤੌਰ ’ਤੇ ਜਿੰਦਾ ਰਹਿਣ ਲਈ ਗੁਰੂ ਹੈ। ਕਿਉਂਕਿ ਜੀਵ ਅੰਦਰ ਚੱਲਣ ਵਾਲੇ ਪ੍ਰਾਣ ਪਵਣ ਦਾ ਹੀ ਇੱਕ ਰੂਪ ਹਨ, ਜਿਸ ਤੋਂ ਬਿਨਾਂ ਜਿਉਣਾ ਅਸੰਭਵ ਹੈ। ਸੋ ਗੁਰੂ ਸਾਹਿਬ ਦੇ ਇਸ ਗੁਰਵਾਕ ’ਤੇ ਅਮਲ ਕਰਨ ਦੀ ਲੋੜ ਹੈ। World Environment Day 2025

    ਹਵਾ ਪ੍ਰਦੂਸ਼ਣ ਤੋਂ ਬਚਣ ਲਈ ਕੁਝ ਬੁਨਿਆਦੀ ਨੁਕਤੇ ਸਾਨੂੰ ਖ਼ੁਦ ਵੀ ਅਪਨਾਉਣੇ ਪੈਣਗੇ, ਜਿਵੇਂ ਵੱਧ ਤੋਂ ਵੱਧ ਰੁੱਖ ਲਾਏ ਜਾਣ, ਡੀਜ਼ਲ ਦੀ ਵਰਤੋਂ ਘੱਟ ਕੀਤੀ ਜਾਵੇ, ਪੈਟਰੋਲ, ਗੈਸ ਤੇ ਹਵਾ, ਪਾਣੀ ਦੀ ਸ਼ਕਤੀ ਨੂੰ ਊਰਜਾ ਵਜੋਂ ਵਰਤਿਆ ਜਾਵੇ। ਸਨਅਤੀ ਅਦਾਰਿਆਂ ’ਚੋਂ ਨਿੱਕਲਣ ਵਾਲਾ ਪ੍ਰਦੂਸ਼ਿਤ ਧੂੰਆਂ, ਗੈਸਾਂ, ਲੋਕਾਂ ਨੂੰ ਨੁਕਸਾਨ ਨਾ ਪਹੁੰਚਾਉਣ ਇਸ ਲਈ ਸਰਕਾਰ ਨੂੰ ਵੀ ਅਜਿਹੇ ਪਲਾਂਟਾਂ, ਫੈਕਟਰੀਆਂ ਵਿਚ ਨਿਯਮ-ਕਾਨੂੰਨ ਪੂਰੀ ਤਰ੍ਹਾਂ ਸਖ਼ਤਾਈ ਨਾਲ ਲਾਗੂ ਕਰਨੇ ਚਾਹੀਦੇ ਹਨ। ਨਹੀਂ ਤਾਂ ਫਿਰ ਏਪੀ (ਏਅਰ ਪਿਓਰੀਫਾਇਰ) ਰਾਹੀਂ ਸਾਨੂੰ ਸਾਹ ਵੀ ਖ਼ਰੀਦਣੇ ਪਿਆ ਕਰਨਗੇ। World Environment Day 2025

    ਸਿਵੀਆਂ (ਬਠਿੰਡਾ) ਮੋ. 80547-57806
    ਹਰਮੀਤ ਸਿਵੀਆਂ