ਬਿਨਾ ਦੇਰੀ ਕੀਤੇ ਲਓ ਡਾਕਟਰ ਦੀ ਸਲਾਹ | Clogged Arteries
ਅੱਜ-ਕੱਲ੍ਹ ਦੇ ਗਲਤ ਰਹਿਣ-ਸਹਿਣ ਤੇ ਗਲਤ ਖਾਣ-ਪੀਣ ਕਾਰਨ ਲੋਕ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦੇ ਸ਼ਿਕਾਰ ਹੋ ਰਹੇ ਹਨ, ਇਨ੍ਹਾਂ ’ਚੋਂ ਇੱਕ ਹੈ ਨਾੜੀਆਂ ’ਚ ਬਲਾਕੇਜ਼ ਦੀ ਸਮੱਸਿਆ। ਦਰਅਸਲ ਨਾੜੀਆਂ ਦਾ ਕੰਮ ਸਰੀਰ ਦੇ ਸਾਰੇ ਅੰਗਾਂ ਤੱਕ ਖੂਨ ਤੇ ਜ਼ਰੂਰੀ ਪੌਸ਼ਟਿਕ ਤੱਤ ਪਹੁੰਚਾਉਣਾ ਹੁੰਦਾ ਹੈ, ਅਜਿਹੇ ’ਚ ਜੇਕਰ ਨਾੜੀਆਂ ’ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆ ਜਾਵੇ, ਤਾਂ ਸਰੀਰ ਦੇ ਕਈ ਅੰਗ ਪ੍ਰਭਾਵਿਤ ਹੋ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਖਰਾਬ ਖਾਣ-ਪੀਣ, ਸਰੀਰ ’ਚ ਪੌਸ਼ਟਿਕ ਤੱਤਾਂ ਦੀ ਕਮੀ। (Clogged Arteries)
ਕਸਰਤ ਨਾ ਕਰਨ ਤੇ ਸਿਗਰਟਨੋਸ਼ੀ ਕਾਰਨ ਨਾੜੀਆਂ ਦੇ ਬਲਾਕ ਹੋਣ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਨਾਲ ਹੀ ਕੰਮਕਾਜ਼ ’ਚ ਰੂਕਾਵਟ ਆਉਣ ਕਾਰਨ ਸਰੀਰ ’ਚ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਤੇ ਇਸ ਕਾਰਨ ਹਾਰਟ ਅਟੈਕ ਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਨਾੜੀਆਂ ’ਚ ਬਲਾਕੇਜ਼ ਹੋਣ ’ਤੇ ਸਰੀਰ ’ਚ ਕਈ ਤਰ੍ਹਾਂ ਦੇ ਲੱਛਣ ਵੇਖਣ ਨੂੰ ਮਿਲ ਸਕਦੇ ਹਨ, ਜੇਕਰ ਸਹੀ ਸਮੇਂ ’ਤੇ ਇਨ੍ਹਾਂ ਲੱਛਣਾਂ ਨੂੰ ਪਛਾਣ ਕੇ ਇਲਾਜ਼ ਸ਼ੁਰੂ ਕਰ ਦਿੱਤਾ ਜਾਵੇ ਤਾਂ ਖਤਰੇ ਨੂੰ ਟਾਲਿਆ ਜਾ ਸਕਦਾ ਹੈ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਰਾਹੀਂ ਕੁਝ ਅਜਿਹੇ ਲੱਛਣਾਂ ਬਾਰੇ ਦੱਸਾਂਗੇ ਜੋ ਇਸ ਗੱਲ ਦਾ ਸੰਕੇਤ ਹੋ ਸਕਦੇ ਹਨ ਕਿ ਤੁਹਾਡੀਆਂ ਨਾੜੀਆਂ ਬਲਾਕ ਹੋ ਗਈਆਂ ਹਨ। (Clogged Arteries)
ਨਾੜੀਆਂ ਬਲਾਕ ਹੋਣ ਦੇ ਲੱਛਣ | Clogged Arteries
ਛਾਤੀ ’ਚ ਦਰਦ ਦੀ ਸਮੱਸਿਆ : ਜੇਕਰ ਤੁਹਾਨੂੰ ਅਕਸਰ ਛਾਤੀ ’ਚ ਦਰਦ ਜਾਂ ਭਾਰ ਮਹਿਸੂਸ ਹੁੰਦਾ ਹੈ, ਤਾਂ ਇਹ ਨਾੜੀਆਂ ’ਚ ਬਲਾਕੇਜ਼ ਦਾ ਸੰਕੇਤ ਹੋ ਸਕਦਾ ਹੈ, ਇਹ ਦਰਦ ਨੂੰ ਆਰਾਮ ਕਰਨ ’ਚ ਘੱਟ ਹੋ ਸਕਦਾ ਹੈ, ਪਰ ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਅਜਿਹੀ ਸਥਿਤੀ ’ਚ ਤੁਹਾਨੂੰ ਤੁਰੰਤ ਡਾਕਟਰ ਤੋਂ ਸਲਾਹ ਲੈਣ ਦੀ ਜ਼ਰੂਰਤ ਹੈ।
ਥਕਾਵਟ ਮਹਿਸੂਸ ਹੋਣਾ : ਜੇਕਰ ਸਹੀ ਖਾਣ-ਪੀਣ ਅਤੇ ਢੁੱਕਵਾਂ ਆਰਾਮ ਤੋਂ ਬਾਅਦ ਵੀ ਤੁਹਾਨੂੰ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ, ਤਾਂ ਇਹ ਨਾੜੀਆਂ ਬਲਾਕ ਹੋਣ ਦਾ ਸੰਕੇਤ ਹੋ ਸਕਦਾ ਹੈ। ਜੇਕਰ ਤੁਸੀਂ ਥੋੜਾ ਜਿਹਾ ਕੰਮ ਕਰਕੇ ਹੀ ਥੱਕ ਜਾਂਦੇ ਹਨ ਜਾਂ ਫਿਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ, ਤਾਂ ਤੁਹਾਨੂੰ ਇੱਕ ਵਾਰ ਡਾਕਟਰ ਨਾਲ ਮਿਲ ਕੇ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : RBSE 10th Result 2024: ਰਾਜਸਥਾਨ ਬੋਰਡ ਵੱਲੋਂ 10ਵੀਂ ਦੇ ਨਤੀਜੇ ਜਾਰੀ, ਧੀਆਂ ਨੇ ਮਾਰੀ ਬਾਜ਼ੀ
ਸਾਹ ਲੈਣ ’ਚ ਹੁੰਦੀ ਹੈ ਮੁਸ਼ਕਲ : ਨਾੜੀਆਂ ’ਚ ਰੁਕਾਵਟ ਹੋਣ ’ਤੇ ਅਕਸਰ ਸਾਹ ਲੈਣ ’ਚ ਮੁਸ਼ਕਲ ਮਹਿਸੂਸ ਹੁੰਦੀ ਰਹਿੰਦੀ ਹੈ, ਜਦੋਂ ਖੂਨ ਦਾ ਪ੍ਰਵਾਹ ਠੀਕ ਤਰ੍ਹਾਂ ਨਹੀਂ ਹੁੰਦਾ, ਤਾਂ ਸਰੀਰ ’ਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਇਸ ਕਾਰਨ ਸਾਹ ਲੈਣ ’ਚ ਮੁਸ਼ਕਲ ਹੁੰਦੀ ਹੈ, ਇਸ ਤਰ੍ਹਾਂ ਦੀ ਪਰੇਸ਼ਾਨੀ ਮਹਿਸੂਸ ਹੋਣ ’ਤੇ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਹੱਥ-ਪੈਰ ਠੰਢੇ ਹੋਣਾ : ਸਰਦੀਆਂ ’ਚ ਹੱਥ-ਪੈਰ ਠੰਢੇ ਹੋਣਾ ਇੱਕ ਆਮ ਗੱਲ ਹੈ, ਪਰ ਜੇਕਰ ਤੁਹਾਡੇ ਹੱਥ-ਪੈਰ ਹਮੇਸ਼ਾ ਠੰਢੇ ਰਹਿੰਦੇ ਹਨ, ਤਾਂ ਇਹ ਨਾੜੀਆਂ ’ਚ ਬਲਾਕੇਜ਼ ਹੋਣ ਦਾ ਲੱਛਣ ਹੋ ਸਕਦਾ ਹੈ, ਕਈ ਲੋਕਾਂ ਦੀਆਂ ਨਾੜੀਆਂ ’ਚ ਬਲਾਕੇਜ਼ ਕਾਰਨ ਹੱਥਾਂ-ਪੈਰਾਂ ’ਚ ਦਰਦ ਤੇ ਸੋਜ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਤੁਹਾਨੂੰ ਵੀ ਅਜਿਹੇ ਹੀ ਕੋਈ ਵੀ ਲੱਛਣ ਨਜ਼ਰ ਆਉਂਦੇ ਹਨ, ਤਾਂ ਤੁਰੰਤ ਡਾਕਟਰ ਨਾਲ ਮਿਲ ਕੇ ਜਾਂਚ ਕਰਵਾ ਲੈਣੀ ਚਾਹੀਦੀ ਹੈ।
ਚੱਕਰ ਆਉਣ ਦੀ ਸਮੱਸਿਆ : ਵਾਰ-ਵਾਰ ਚੱਕਰ ਆਉਣਾ ਵੀ ਨਾੜੀਆਂ ਦੇ ਬਲਾਕ ਹੋਣ ਦੇ ਲੱਛਣ ਹੋ ਸਕਦੇ ਹਨ, ਇਸ ਦੇ ਨਾਲ ਹੀ ਜੇਕਰ ਚੱਕਰ ਨਾਲ ਬੇਹੋਸ਼ੀ ਵੀ ਆਉਂਦੀ ਹੈ, ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ, ਇਹ ਤੁਹਾਡੇ ਦਿਲ ਲਈ ਚੰਗਾ ਸੰਕੇਤ ਨਹੀਂ ਹੈ। (Clogged Arteries)
ਬੇਦਾਅਵਾ : ਲੇਖ ’ਚ ਦਿੱਤੀ ਜਾਣਕਾਰੀ ਤੁਹਾਡੀ ਆਮ ਜਾਣਕਾਰੀ ਲਈ ਦਿੱਤੀ ਗਈ ਹੈ। ‘ਸੱਚ ਕਹੂੰ’ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।