ਆਈਸੀਸੀ ਟੇਸਟ ਰੈਕਿੰਗ;ਰਿਸ਼ਭ-ਪ੍ਰਿਥਵੀ ਉੱਪਰ ਉੱਠੇ

ਕੋਹਲੀ ਟਾੱਪ ‘ਤੇ ਬਰਕਰਾਰ

ਨਵੀਂ ਦਿੱਲੀ, 15 ਅਕਤੂਬਰ

 

ਭਾਰਤ ਦੇ ਨੌਜਵਾਨ ਸਟਾਰ ਪ੍ਰਿਥਵੀ ਸ਼ਾੱ ਅਤੇ ਰਿਸ਼ਭ ਪੰਤ ਨੇ ਭਾਰਤ ਅਤੇ ਵੈਸਟਇੰਡੀਜ਼ ਵਿਰੁੱਧ ਦੋ ਟੈਸਟਾਂ ਦੀ ਲੜੀ ਤੋਂ ਬਾਅਦ ਜਾਰੀ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ‘ਚ ਜ਼ਬਰਦਸਤ ਛਾਲ ਲਾਈ ਹੈ ਜਦੋਂਕਿ ਕਰੀਅਰ ‘ਚ ਪਹਿਲੀ ਵਾਰ 10 ਵਿਕਟਾਂ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਨ ਵਾਲੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਵੀ ਗੇਂਦਬਾਜ਼ੀ ਰੈਂਕਿੰਗ ‘ਚ ਫਾਇਦਾ ਮਿਲਿਆ ਹੈ ਵਿੰੰਡੀਜ਼ ਵਿਰੁੱਧ ਲੜੀ ‘ਚ ਮੈਨ ਆਫ਼ ਦ ਸੀਰੀਜ਼ ਬਣੇ ਪ੍ਰਿਥਵੀ ਅਤੇ ਆਪਣੀ ਕਪਤਾਨੀ ‘ਚ ਨਿਊਜ਼ੀਲੈਂਡ ‘ਚ ਹੋਏ ਆਈਸੀਸੀ ਅੰਡਰ 19 ਕ੍ਰਿਕਟ ਵਿਸ਼ਵ ਕੱਪ ‘ਚ ਭਾਰਤ ਨੂੰ ਜਿੱਤ ਦਿਵਾਉਣ ਵਾਲੇ ਪ੍ਰਿਥਵੀ ਦਾ ਵੈਸਟਇੰਡੀਜ਼ ਵਿਰੁੱਧ ਲੜੀ ਜਿੱਤਣ ‘ਚ ਅਹਿਮ ਯੋਗਦਾਨ ਰਿਹਾ ਸੀ ਉਹਨਾਂ ਰਾਜਕੋਟ’ਚ ਆਪਣੇ ਪਹਿਲੇ ਟੈਸਟ’ਚ ਸੈਂਕੜਾ ਜੜ ਕੇ 73ਵੇਂ ਸਥਾਨ ‘ਤੇ ਪ੍ਰਵੇਸ਼ ਕੀਤਾ ਸੀ ਅਤੇ ਦੂਸਰੇ ਮੈਚ ‘ਚ 70 ਅਤੇ ਨਾਬਾਦ 33 ਦੌੜਾਂ ਦੀਆਂ ਪਾਰੀਆਂ ਨਾਲ ਉਹਨਾਂ 13 ਸਥ੍ਰਾਨ ਦਾ ਸੁਧਾਰ ਕੀਤਾ ਅਤੇ ਹੁਣ ਉਹ ਬੱਲੇਬਾਜ਼ੀ ਰੈਂਕਿੰਗ ‘ਚ 60ਵੇਂ ਨੰਬਰ ‘ਤੇ ਪਹੁੰਚ ਗਏ ਹਨ

 

ਰਿਸ਼ਭ, ਪ੍ਰਿਥਵੀ ਤੋਂ ਇਲਾਵਾ ਰਹਾਣੇ ਨੂੰ ਵੀ ਹੋਇਆ ਫਾਇਦਾ

ਪ੍ਰਿਥਵੀ ਤੋਂ ਇਲਾਵਾ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੀ ਆਪਣੇ ਪ੍ਰਦਰਸ਼ਨ ਨਾਲ ਰੈਂਕਿੰਗ ‘ਚ ਸੁਧਾਰ ਕੀਤਾ ਹੈ ਉਹਨਾਂ ਦੋਵਾਂ ਮੈਚਾਂ ‘ਚ 92, 92 ਦੌੜਾਂ ਦੀਆਂ ਵੱਡੀਆਂ ਪਾਰੀਆਂ ਖੇਡੀਆਂ ਅਤੇ 23 ਸਥਾਨ ਉੱਪਰ ਉੱਠ ਕੇ 62ਵੇਂ ਨੰਬਰ ‘ਤੇ ਪਹੁੰਚ ਗਏ ਹਨ ਦਿੱਲੀ ਦੇ ਬੱਲੇਬਾਜ਼ ਨੇ ਲੜੀ ਦੀ ਸ਼ੁਰੂਆਤ 111ਵੀਂ ਰੈਂਕਿੰਗ ਨਾਲ ਕੀਤੀ ਸੀ

ਭਾਰਤੀ ਟੈਸਟ ਉਪ ਕਪਤਾਨ ਅਜਿੰਕੇ ਰਹਾਣੇ ਚਾਰ ਸਥਾਨ ਦੇ ਸੁਧਾਰ ਨਾਲ 18ਵੇਂ ਨੰਬਰ ‘ਤੇ ਪਹੁੰਚ ਗਏ ਹਨ ਦੂਸਰੇ ਪਾਸੇ ਗੇਂਦਬਾਜ਼ੀ ਰੈਂਕਿੰਗ ‘ਚ ਉਮੇਸ਼ ਯਾਦਵ ਨੂੰ ਚਾਰ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ ਵੀ 25ਵੇਂ ਨੰਬਰ ‘ਤੇ ਪਹੁੰਚ ਗਏ ਹਨ ਉਮੇਸ਼ ਭਾਰਤ ਦੇ ਸਿਰਫ਼ ਤੀਸਰੇ ਤੇਜ਼ ਗੇਂਦਬਾਜ਼ ਹਨ ਜਿੰਨ੍ਹਾਂ ਘਰੇਲੂ ਮੈਦਾਨ ‘ਤੇ ਟੈਸਟ ਮੈਚਾਂ ‘ਚ 10 ਵਿਕਟਾਂ ਲਈਆਂ ਹਨ
ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਵੀ ਲੜੀ ‘ਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਸੀ ਅਤੇ ਉਹ ਟੈਸਟ ਬੱਲੇਬਾਜ਼ਾਂ ‘ਚ ਆਪਣੇ ਅੱਵਲ ਸਥਾਨ ‘ਤੇ ਬਣੇ ਹੋਏ ਹਨ ਅੱਵਲ 10 ਟੈਸਟ ਬੱਲੇਬਾਜ਼ਾਂ ‘ਚ ਦੂਸਰੇ ਭਾਰਤੀ ਚੇਤੇਸ਼ਵਰ ਪੁਜਾਰਾ ਛੇਵੇਂ ਨੰਬਰ ‘ਤੇ ਹਨ ਜਦੋਂਕਿ ਖ਼ਰਾਬ ਲੈਅ ‘ਚ ਚੱਲ ਰਹੇ ਲੋਕੇਸ਼ ਰਾਹੁਲ ਦੀ ਰੈਂਕਿੰਗ ‘ਚ ਗਿਰਾਵਟ ਆਈ ਹੈ ਅਤੇ ਉਹ 23ਵੇਂ ਨੰਬਰ ‘ਤੇ ਖ਼ਿਸਕ ਗਏ ਹਨ
ਟੈਸਟ ਗੇਂਦਬਾਜ਼ੀ ਰੈਂਕਿੰਗ ‘ਚ ਹਰਫ਼ਨਮੌਲਾ ਰਵਿੰਦਰ ਜਡੇਜਾ ਆਪਣੇ ਚੌਥੇ ਅਤੇ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਆਪਣੇ ਅੱਠਵੇਂ ਸਥਾਨ ‘ਤੇ ਬਰਕਰਾਰ ਹਨ ਉੱਥੇ ਉਮੇਸ਼ ਯਾਦਵ ਦੀ ਰੈਂਕਿੰਗ ‘ਚ ਸੁਧਾਰ ਹੋਇਆ ਹੈ ਜੋ 25ਵੇਂ ਨੰਬਰ ‘ਤੇ ਪਹੁੰਚ ਗਏ ਹਨ ਅੱਵਲ ਨੰਬਰ ‘ਤੇ ਇੰਗਲੈਂਡ ਦੇ ਜੇਮਸ ਐਂਡਰਸਨ ਆਪਣੇ ਸਥਾਨ ‘ਤੇ ਬਰਕਰਾਰ ਹਨ
ਟੈਸਟ ਹਰਫ਼ਨਮੌਲਾ ਖਿਡਾਰੀਆਂ ‘ਚ ਵੀ ਜਡੇਜਾ ਆਪਣੇ ਦੂਸਰੇ ਅਤੇ ਅਸ਼ਵਿਨ ਆਪਣੇ ਪੰਜਵੇਂ ਸਥਾਨ ‘ਤੇ ਬਰਕਰਾਰ ਹਨ
ਵਿਰੋਧੀ ਟੀਮ ਵੈਸਟਇੰਡੀਜ਼ ਦੇ ਲਈ ਕਪਤਾਨ ਜੇਸਨ ਹੋਲਡਰ ਨੂੰ ਉਹਨਾਂ ਦੀ ਹਰਫਨਮੌਲਾ ਖੇਡ ਲਈ ਰੈਂਕਿੰਗ ‘ਚ ਫਾਇਦਾ ਹੋਇਆ ਹੈ ਉਹਨਾਂ ਦੂਸਰੇ ਮੈਚ ‘ਚ 56 ਦੌੜਾਂ ‘ਤੇ ਭਾਰਤ ਦੀਆਂ ਪੰਜ ਵਿਕਟਾਂ ਲਈਆਂ ਸਨ ਜਿਸ ਨਾਲ ਉਹ ਗੇਂਦਬਾਜ਼ੀ ‘ਚ ਕਰੀਅਰ ਦੀ ਸਰਵਸ੍ਰੇਸ਼ਠ 9ਵੀਂ ਰੈਂਕਿੰਗ ‘ਤੇ ਪਹੁੰਚ ਗਏ ਹਨ ਉਹਨਾਂ ਨੂੰ ਚਾਰ ਸਥਾਨਾਂ ਦਾ ਫਾਇਦਾ ਹੋਇਆ ਹੈ ਜਦੋਂਕਿ ਆਪਣੀ ਸੈਂਕੜੇ ਵਾਲੀ ਪਾਰੀ ਨਾਲ ਉਹਨਾਂ ਨੂੰ ਬੱਲੇਬਾਜ਼ੀ ਅਤੇ ਹਰਫਨਮੌਲਾ ਰੈਂਕਿੰਗ ‘ਚ ਵੀ ਸੁਧਾਰ ਮਿਲਿਆ ਹੈ ਹੋਲਡਰ ਬੱਲੇਬਾਜ਼ੀ ਰੈਂਕਿੰਗ ‘ਚ 53ਵੇਂ ਨੰਬਰ ‘ਤੇ ਪਹੁੰਚ ਗਏ ਹਨ ਜਦੋਂਕਿ ਹਰਫਨਮੌਲਾ ਖਿਡਾਰੀਆਂ ‘ਚ ਉਹ ਦੱਖਣੀ ਅਫ਼ਰੀਕਾ ਦੇ ਵੇਰਨੋਨ ਫਿਲੇਂਡਰ ਨੂੰ ਪਛਾੜ ਕੇ ਤੀਸਰੇ ਨੰਬਰ ‘ਤੇ ਪਹੁੰਚ ਗਏ ਹਨ
ਭਾਰਤ ਨੂੰ ਲੜੀ ‘ਚ 2-0 ਦੀ ਜਿੱਤ ਨਾਲ 1 ਅੰਕ ਮਿਲਿਆ ਹੈ ਜਦੋਂਕਿ ਵੈਸਟਇੰਡੀਜ਼ ਨੂੰ ਇੱਕ ਅੰਕ ਦਾ ਨੁਕਸਾਨ ਹੋਇਆ ਹੈ ਟੀਮ ਰੈਂਕਿੰਗ ‘ਚ ਹਾਲਾਂਕਿ ਕੋਈ ਬਦਲਾਅ ਨਹੀਂ ਹੋਇਆ ਹੈ

 

ਪ੍ਰਿਥਵੀ ਨੇ ਪਹਿਲੀ ਹੀ ਲੜੀ ‘ਚ ਕੀਤੀ ਗਾਂਗੁਲੀ ਦੀ ਬਰਾਬਰੀ
ਭਾਰਤ-ਵੈਸਟਇੰਡੀਜ਼ ਟੈਸਟ ਲੜੀ ‘ਚ ਭਾਰਤੀ ਟੀਮ ਦੇ ਉੱਭਰਦੇ ਨੌਜਵਾਨ ਓਪਨਰ ਪ੍ਰਿਥਵੀ ਸ਼ਾ ਨੂੰ ਆਪਣੀ ਪਹਿਲੀ ਹੀ ਲੜੀ ‘ਚ ਮੈਨ ਆਫ ਦ ਸੀਰੀਜ਼ ਚੁਣਿਆ ਗਿਆ ਇਸ ਦੇ ਨਾਲ ਹੀ ਉਹ ਇਹ ਮੁਕਾਮ ਹਾਸਲ ਕਰਨ ਵਾਲੇ ਤੀਸਰੇ ਬੱਲੇਬਾਜ਼ ਬਣ ਗਏ ਹਨ ਉਹਨਾਂ ਤੋਂ ਪਹਿਲਾਂ ਸਾਬਕਾ ਕਪਤਾਨ ਸੌਰਵ ਗਾਂਗੁਲੀ (1996 ਇੰਗਲੈਂਡ ਵਿਰੁੱਧ ਇੰਗਲੈਂਡ ‘ਚ) ਅਤੇ ਰੋਹਿਤ ਸ਼ਰਮਾ (2013 ਵੈਸਟਇੰਡੀਜ਼ ਵਿਰੁੱਧ ਭਾਰਤ ‘ਚ) ਨੂੰ ਆਪਣੀ ਡੈਬਿਊ ਟੈਸਟ ਲੜੀ ‘ਚ ਇਹ ਅਵਾਰ ਮਿਲ ਚੁੱਕਾ ਹੈ ਸ਼ਾੱ ਨੇ ਇਸ ਲੜੀ ‘ਚ ਸਭ ਤੋਂ ਜ਼ਿਆਦਾ 237 ਦੌੜਾਂ() ਬਣਾਈਆਂ ਅਤੇ ਉਹ ਵੀ 118.5 ਦੀ ਬਿਹਤਰੀਨ ਔਸਤ ਨਾਲ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।