ICC ਟੈਸਟ ਰੈਂਕਿੰਗ : ਇੰਗਲੈਂਡ ਦੇ ਜੋ ਰੂਟ ਪਹੁੰਚੇ ਸਿਖਰ ’ਤੇ

Sports News

ਅਸਟਰੇਲੀਆਈ ਬੱਲੇਬਾਜ ਸਟੀਵ ਸਮਿਥ, ਲਾਬੁਸ਼ੇਨ ਅਤੇ ਹੈਡ ਨੂੰ ਨੁਕਸਾਨ | ICC Test Rankings

ਬਰਮਿੰਘਮ (ਏਜੰਸੀ)। ਇੰਗਲੈਂਡ ਦੇ ਜੋ ਰੂਟ ਕੌਮਾਂਤਰੀ ਕ੍ਰਿਕੇਟ ਪਰਿਸ਼ਦ ਦੀ ਤਾਜਾ ਪਲੇਅਰ (ICC Test Rankings) ਰੈਂਕਿੰਗ ’ਚ ਸਿਖਰ ’ਤੇ ਆ ਗਏ ਹਨ। ਅਸਟਰੇਲੀਆ ਖਿਲਾਫ ਪਹਿਲੇ ਏਸ਼ੇਜ ਟੈਸਟ ਦੀ ਪਹਿਲੀ ਪਾਰੀ ’ਚ ਉਸ ਦੇ ਸੈਂਕੜੇ ਅਤੇ ਦੂਜੀ ਪਾਰੀ ’ਚ 46 ਦੌੜਾਂ ਨਾਲ ਉਸ ਨੂੰ 5 ਸਥਾਨ ਦਾ ਫਾਇਦਾ ਹੋਇਆ। ਇਸ ਨਾਲ ਹੀ ਮੰਗਲਵਾਰ ਤੱਕ ਟਾਪ-3 ਰੈਂਕਿੰਗ ’ਤੇ ਕਾਬਜ ਅਸਟਰੇਲੀਆ ਦੇ ਮਾਰਨਸ ਲਾਬੂਸ਼ੇਨ, ਸਟੀਵ ਸਮਿਥ ਅਤੇ ਟ੍ਰੈਵਿਸ ਹੈੱਡ ਦੀ ਰੈਂਕਿੰਗ ’ਚ ਗਿਰਾਵਟ ਆਈ ਹੈ।

ਅਸਟਰੇਲੀਆ ਵਲੋਂ ਪਹਿਲੀ ਪਾਰੀ ’ਚ ਸੈਂਕੜਾ ਅਤੇ ਦੂਜੀ ਪਾਰੀ ’ਚ ਅਰਧ ਸੈਂਕੜਾ ਲਾਉਣ ਵਾਲੇ ਸਲਾਮੀ ਬੱਲੇਬਾਜ ਉਸਮਾਨ ਖਵਾਜਾ 7ਵੇਂ ਨੰਬਰ ’ਤੇ ਪਹੁੰਚ ਗਏ ਹਨ। ਦੂਜੇ ਪਾਸੇ, ਭਾਰਤ ਤੋਂ ਵਿਕਟਕੀਪਰ ਰਿਸਭ ਪੰਤ ਬੱਲੇਬਾਜਾਂ ਦੀ ਸਿਖਰ-10 ਟੈਸਟ ਰੈਂਕਿੰਗ ’ਚ ਸ਼ਾਮਲ ਇਕਲੌਤਾ ਭਾਰਤੀ ਖਿਡਾਰੀ ਹੈ। ਉਹ 10ਵੇਂ ਨੰਬਰ ’ਤੇ ਹੈ।

ਲਾਬੂਸ਼ੇਨ ਨੂੰ 2, ਸਮਿਥ ਨੂੰ 4 ਸਥਾਨਾਂ ਦਾ ਹੋਇਆ ਨੁਕਸਾਨ | ICC Test Rankings

ਆਸਟ੍ਰੇਲੀਆ ਦੇ ਮਾਰਨਸ ਲਾਬੂਸੇਨ ਲੰਬੇ ਸਮੇਂ ਤੱਕ ਟੈਸਟ ਰੈਂਕਿੰਗ ’ਚ ਨੰਬਰ-1 ਰਹਿਣ ਤੋਂ ਬਾਅਦ ਹੁਣ ਤੀਜੇ ਨੰਬਰ ’ਤੇ ਪਹੁੰਚ ਗਏ ਹਨ। ਦੂਜੇ ਪਾਸੇ ਮੰਗਲਵਾਰ ਤੱਕ ਨੰਬਰ-2 ’ਤੇ ਰਹੇ ਸਟੀਵ ਸਮਿਥ 4 ਸਥਾਨ ਹੇਠਾਂ ਨੰਬਰ-6 ’ਤੇ ਪਹੁੰਚ ਗਏ।

ਇੰਗਲੈਂਡ ਖਿਲਾਫ ਪਹਿਲੇ ਟੈਸਟ ’ਚ ਲਾਬੂਸੇਨ ਨੇ 0 ਅਤੇ 13 ਦੌੜਾਂ ਬਣਾਈਆਂ, ਜਦਕਿ ਸਮਿਥ ਸਿਰਫ 16 ਅਤੇ 6 ਦੌੜਾਂ ਹੀ ਬਣਾ ਸਕੇ। ਇੰਗਲੈਂਡ ਦੇ ਖਿਲਾਫ 50 ਅਤੇ 16 ਦੌੜਾਂ ਬਣਾਉਣ ਵਾਲਾ ਟ੍ਰੈਵਿਸ ਹੈਡ ਤੀਜੇ ਤੋਂ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ।ਆਸਟ੍ਰੇਲੀਅਨ ਖਿਡਾਰੀਆਂ ਦੇ ਖਰਾਬ ਪ੍ਰਦਰਸਨ ਤੋਂ ਬਾਅਦ ਨਿਊਜੀਲੈਂਡ ਦਾ ਕੇਨ ਵਿਲੀਅਮਸਨ ਚੌਥੇ ਤੋਂ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜਮ ਬੱਲੇਬਾਜਾਂ ਦੀ ਦਰਜਾਬੰਦੀ ’ਚ ਪੰਜਵੇਂ ਨੰਬਰ ’ਤੇ ਹਨ। ਭਾਰਤ ਦੇ ਬੱਲੇਬਾਜਾਂ ’ਚ ਪੰਤ ਤੋਂ ਇਲਾਵਾ ਰੋਹਿਤ ਸਰਮਾ 12ਵੇਂ ਨੰਬਰ ‘ਤੇ, ਵਿਰਾਟ ਕੋਹਲੀ 14ਵੇਂ ਅਤੇ ਚੇਤੇਸਵਰ ਪੁਜਾਰਾ 25ਵੇਂ ਨੰਬਰ ’ਤੇ ਹਨ।

ਗੇਂਦਬਾਜਾਂ ’ਚ ਕਮਿੰਸ ਦਾ ਨੁਕਸਾਨ, ਰੌਬਿਨਸਨ ਨੂੰ ਫਾਇਦਾ | ICC Test Rankings

ਆਸਟਰੇਲੀਆ (Sports News) ਦੇ ਕਪਤਾਨ ਪੈਟ ਕਮਿੰਸ ਹਰ ਬੁੱਧਵਾਰ ਨੂੰ ਅਪਡੇਟ ਹੋਣ ਵਾਲੀ ਆਈਸੀਸੀ ਪਲੇਅਰ ਰੈਂਕਿੰਗ ਵਿੱਚ ਗੇਂਦਬਾਜਾਂ ਦੀ ਰੈਂਕਿੰਗ ਵਿੱਚ ਤੀਜੇ ਤੋਂ ਚੌਥੇ ਸਥਾਨ ’ਤੇ ਪਹੁੰਚ ਗਏ ਹਨ। ਇੰਗਲੈਂਡ ਵੱਲੋਂ ਦੋਵੇਂ ਪਾਰੀਆਂ ’ਚ ਕੁੱਲ 5 ਵਿਕਟਾਂ ਲੈਣ ਵਾਲੇ ਐਲੀ ਰੌਬਿਨਸਨ ਨੰਬਰ-5 ’ਤੇ ਆਏ। ਆਸਟ੍ਰੇਲੀਆ ਦੀ ਪਹਿਲੀ ਅਤੇ ਦੂਜੀ ਪਾਰੀ ’ਚ ਚਾਰ-ਚਾਰ ਵਿਕਟਾਂ ਲੈਣ ਵਾਲੇ ਨਾਥਨ ਲਿਓਨ ਨੂੰ ਇਕ ਸਥਾਨ ਦਾ ਫਾਇਦਾ ਹੋ ਕੇ ਛੇਵੇਂ ਨੰਬਰ ’ਤੇ ਪਹੁੰਚ ਗਿਆ ਹੈ।

ਗੇਂਦਬਾਜਾਂ ਦੀ ਰੈਂਕਿੰਗ ’ਚ ਇੰਗਲੈਂਡ ਦੇ ਜੇਮਸ ਐਂਡਰਸਨ ਦੂਜੇ ਅਤੇ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ਤੀਜੇ ਨੰਬਰ ’ਤੇ ਹਨ। ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸਵਿਨ ਚੋਟੀ ’ਤੇ ਕਾਬਜ ਹਨ। ਉਨ੍ਹਾਂ ਤੋਂ ਇਲਾਵਾ ਭਾਰਤ ਦੇ ਜਸਪ੍ਰੀਤ ਬੁਮਰਾਹ 8ਵੇਂ ਅਤੇ ਰਵਿੰਦਰ ਜਡੇਜਾ 9ਵੇਂ ਨੰਬਰ ’ਤੇ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਲਾਇਬ੍ਰੇਰੀ ਲੋਕਾਂ ਨੂੰ ਸਮਰਿਪਤ