ਆਈਸੀਸੀ ਚੈਂਪੀਅੰਜ਼ ਟਰਾਫੀ : ਇਸ ਵਾਰ ਵੀ ਵੱਡਾ ਦਾਅਵੇਦਾਰ ਭਾਰਤ

ਪਹਿਲਾ ਮੈਚ ਪਾਕਿਸਤਾਨ ਨਾਲ

  • ਮਾਹਿਰ ਮੰਨ ਰਹੇ ਨੇ ਭਾਰਤ ਨੂੰ ਮੁੱਖ ਦਾਅਵੇਦਾਰ

ਲੰਦਨ, (ਏਜੰਸੀ) । ਆਈਸੀਸੀ ਚੈਂਪੀਅੰਜ਼ ਟਰਾਫੀ ਦਾ ਵੀਰਵਾਰ ਤੋਂ ਆਗਾਜ਼ ਹੋਣ ਜਾ ਰਿਹਾ ਹੈ ਜਿੱਥੇ ਸਾਰੀਆਂ ਟੀਮਾਂ ਖਿਤਾਬ ‘ਤੇ ਨਜ਼ਰ ਲਾਈ ਬੈਠੀਆਂ ਹਨ ਜਦਕਿ ਪਿਛਲੀ ਚੈਂਪੀਅਨ ਭਾਰਤੀ ਟੀਮ ਦੇ ਪ੍ਰਦਰਸ਼ਨ ਅਤੇ ਉਸ ਦੇ ਖਿਡਾਰੀਆਂ ਦੀ ਹਮਲਾਵਰਤਾ ਦੇ ਮੱਦੇਨਜ਼ਰ ਇਸ ਸਾਲ ਵੀ ਇਹ ਜਿੱਤ ਦਾ ਮੁੱਖ ਦਾਅਵੇਦਾਰ ਹੈ ਜੋ ਖਿਡਾਰੀ ਹੈਟ੍ਰਿਕ ਦੇ ਟੀਚੇ ਨਾਲ ਉੱਤਰ ਰਹੀ ਹੈ ਟੂਰਨਾਮੈਂਟ ਦੀ ਸ਼ੁਰੂਆਤ 1 ਜੂਨ ਨੂੰ ਮੇਜ਼ਬਾਨ ਇੰਗਲੈਂਡ ਦੀ ਬੰਗਲਾਦੇਸ਼ ਨਾਲ ਹੋਣ ਵਾਲੇ ਮੁਕਾਬਲੇ ਨਾਲ ਹੋਵੇਗੀ  ਇਸ ਤੋਂ ਬਾਅਦ ਪਿਛਲੀ ਚੈਂਪੀਅਨ ਭਾਰਤ 4 ਜੂਨ ਨੂੰ ਵਿਰੋਧੀ ਪਾਕਿਸਤਾਨ ਖਿਲਾਫ ਮੁਕਾਬਲੇ ਨਾਲ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ।

ਭਾਰਤ ਨੇ ਆਪਣੇ ਦੋਵੇਂ ਅਭਿਆਸ ਮੈਚ ਜਿੱਤ ਕੇ ਦਿਖਾ ਦਿੱਤਾ ਹੈ ਕਿ ਖਿਤਾਬ ਬਚਾਉਣ ਲਈ ਉਸ ਦੇ ਬੱਲੇਬਾਜ਼ਾਂ ਦੇ ਨਾਲ-ਨਾਲ ਗੇਂਦਬਾਜ਼ ਵੀ ਸ਼ਾਨਦਾਰ ਲੈਅ ‘ਚ ਹਨ ਅਤੇ ਉਸ ਦੇ ਤੇਜ਼ ਗੇਂਦਬਾਜ਼ਾਂ ਦੀ ਤਿੱਕੜੀ ਕਿਸੇ ਵੀ ਟੀਮ ਦੇ ਬੱਲੇਬਾਜ਼ ਲਈ ਮੁਸੀਬਤ ਖੜ੍ਹੀ ਕਰ ਸਕਦੀ ਹੈ ਟੀਮ ‘ਚ ਇਸ ਸਮੇਂ ਨੌਜਵਾਨ ਅਤੇ ਤਜ਼ਰਬੇਕਾਰ ਖਿਡਾਰੀਆਂ ਦਾ ਮਿਸ਼ਰਣ ਹੈ ਜੋ ਕਿਸੇ ਵੀ ਤਰ੍ਹ੍ਹ੍ਹ੍ਹਾਂ ਦੇ ਹਾਲਾਤਾਂ ਨਾਲ ਨਜਿੱਠਣ ‘ਚ ਸਮਰੱਥ ਹੈ ਭਾਰਤ ਇਸ ਤੋਂ ਪਹਿਲਾਂ 1998 ‘ਚ ਬੰਗਲਾਦੇਸ਼ ‘ਚ, 2002 ‘ਚ ਮੇਜ਼ਬਾਨ ਸ੍ਰੀਲੰਕਾ ਨਾਲ ਸਾਂਝੇ ਤੌਰ ‘ਤੇ ਅਤੇ 2013 ‘ਚ ਇੰਗਲੈਂਡ ‘ਚ ਹੀ ਚੈਂਪੀਅੰਜ਼ ਟਰਾਫੀ ਦਾ ਖਿਤਾਰਬ ਆਪਣੈ ਨਾਂਅ ਕਰ ਚੁੱਕਾ ਹੈ ਭਾਰਤ ਇਸ ਵਾਰ ਵੀ ਚਾਹੇਗਾ ਕਿ ਉਹ ਖਿਤਾਬ ਜਿੱਤ ਕੇ ਅਸਟਰੇਲੀਆ ਤੋਂ ਬਾਅਦ ਖਿਤਾਬ ਬਚਾਉਣ ਵਾਲੀ ਦੂਜੀ ਟੀਮ ਬਣੇ।

ਟੂਰਨਾਮੈਂਟ ਦੇ ਮੁੱਖ ਦਾਅਵੇਦਾਰਾਂ ‘ਚ ਭਾਰਤ ਤੋਂ ਇਲਾਵਾ ਅਸਟਰੇਲੀਆ ਅਤੇ ਮੇਜ਼ਬਾਨ ਇੰਗਲੈਂਡ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ਅਸਟਰੇਲੀਆ ਇਸ ਤੋਂ ਪਹਿਲਾਂ 2006 ‘ਚ ਭਾਰਤ ‘ਚ ਅਤੇ 2009 ‘ਚ ਦੱਖਣੀ ਅਫਰੀਕਾ ‘ਚ ਖਿਤਾਬ ਜਿੱਤ ਚੁੱਕਿਆ ਹੈ ਇਸ ਤੋਂ ਇਲਾਵਾ ਜਿੱਥੇ ਇੰਗਲੈਂਡ ਨੂੰ ਆਪਣੀ ਮੇਜ਼ਬਾਨੀ ‘ਚ ਖੇਡਣ ਦਾ ਫਾਇਦਾ ਮਿਲ ਸਕਦਾ ਹੈ ਤਾਂ ਉੱਥੇ ਦੱਖਣੀ ਅਫਰੀਕਾ ਵੀ ਸੈਮੀਫਾਈਨਲ ਤੱਕ ਦਾ ਸਫਰ ਕਰ ਸਕਦਾ ਹੈ ਪਰ ਇੰਗਲੈਂਡ ਦਾ ਇਤਿਹਾਸ ਰਿਹਾ ਹੈ ਕਿ ਉਹ ਟੀ-20 ਵਿਸ਼ਵ ਕੱਪ ਨੂੰ ਛੱਡ ਕੇ ਹੁਣ ਤੱਕ ਕੋਈ ਵੱਡਾ ਆਈਸੀਸੀ ਖਿਤਾਬ ਨਹੀਂ ਜਿੱਤ ਸਕਿਆ ਹੈ ਉੱਥੇ ਦੱਖਣੀ ਅਫਰੀਕਾ ਸੈਮੀਫਾਈਨਲ ਤੱਕ ਪਹੁੰਚਣ ‘ਚ ਤਾਂ ਸਮਰੱਥ ਹੈ ਪਰ ਉਸ ‘ਤੇ ਲੱਗਿਆ ਚੌਕਰਸ ਦਾ ਧੱਬਾ ਉਸ ਨੂੰ ਆਈਸੀਸੀ ਖਿਤਾਬ ਤੋਂ ਦੂਰ ਕਰ ਸਕਦਾ ਹੈ ਪਾਕਿਸਤਾਨ ਦੀ ਟੀਮ ਇੱਕ ਅਜਿਹੀ ਟੀਮ ਹੈ ਜੋ ਕਦੇ ਵੀ ਵੱਡਾ ਉਲਟਫੇਰ ਕਰ ਸਕਦੀ ਹੈ ਸਰਫਰਾਜ਼ ਅਹਿਮਦ ਦੀ ਅਗਵਾਈ ਵਾਲੀ ਟੀਮ ‘ਚ ਅਜਿਹਾ ਹੀ ਕੁਝ ਕਰਨ ਦੀ ਕਾਬਲੀਅਤ ਹੈ।