ਬਾਦਲ ਪਰਿਵਾਰ ਨੂੰ ਮੈਂ ਸੁਫਨੇ ‘ਚ ਦਿਸਦਾ ਹਾਂ : ਭਗਵੰਤ ਮਾਨ

Badal, Dream, Bhagwant, Mann

ਭਗਵੰਤ ਮਾਨ ਵੱਲੋਂ ਚੀਮਾ ਮੰਡੀ ‘ਚ ਗਊਸ਼ਾਲਾ ਦਾ ਦੌਰਾ

ਚੀਮਾ ਮੰਡੀ, (ਕ੍ਰਿਸ਼ਨ/ਸੱਚ ਕਹੂੰ ਨਿਊਜ਼)। ਬਾਦਲ ਪਰਿਵਾਰ ਦੇ ਮੈਂ ਸੁਪਨੇ ‘ਚ ਆਉਂਦਾ ਹਾਂ ਤਦੇ ਸਾਰਾ ਦਿਨ ਪੂਰਾ ਪਰਿਵਾਰ ਮੇਰਾ ਨਾਂਅ ਹੀ ਰਟਦਾ ਰਹਿੰਦਾ ਐ ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਥਾਨਕ ਗਊਸ਼ਾਲਾ ਵਿੱਚ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਸਮੇਂ ਜਦੋਂ ਪੱਤਰਕਾਰਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਸੁਪਨੇ ‘ਚ ਵੀ ਭਗਵੰਤ ਮਾਨ ਹੀ ਦਿਸਦਾ ਹੈ। ਉਨ੍ਹਾਂ ਬੀਬੀ ਹਰਸਿਮਰਤ ਨੂੰ ਸੰਗਰੂਰ ਤੋਂ ਚੋਣ ਲੜਨ ਲਈ ਵੀ ਵੰਗਾਰਿਆ। ਇਸ ਮੌਕੇ ਉਨ੍ਹਾਂ ਆਪਣੀ ਨਿੱਜੀ ਰਾਇ ਦਿੰਦਿਆਂ ਦੱਸਿਆ ਕਿ ਦੇਸ਼ ਨੂੰ ਬਚਾਉਣ ਲਈ ਸੈਕੂਲਰ ਪਾਰਟੀਆਂ ਦਾ ਗਠਜੋੜ ਜ਼ਰੂਰੀ ਹੈ।

ਇਸ ਮੌਕੇ ਗਊਸ਼ਾਲਾ ਕਮੇਟੀ ਦੇ ਮੈਂਬਰਾਂ ਨੇ ਭਗਵੰਤ ਮਾਨ ਨੂੰ ਗਊਸ਼ਾਲਾ ਦਾ ਦੌਰਾ ਕਰਵਾਇਆ ਤੇ ਦੱਸਿਆ ਕਿ ਚਾਰਦੀਵਾਰੀ ਨਾ ਹੋਣ ਕਾਰਨ ਕੁੱਤੇ ਗਊਆਂ ਨੂੰ ਨੋਚ ਨੋਚ ਖਾ ਜਾਂਦੇ ਹਨ। ਭਗਵੰਤ ਮਾਨ ਨੇ ਮੌਕੇ ‘ਤੇ ਹੀ ਕਮੇਟੀ ਦੇ ਅਹੁਦੇਦਾਰਾਂ ਤੋਂ ਚਾਰਦੀਵਾਰੀ ਦੇ ਬਜਟ ਬਾਰੇ ਪੁੱਛਿਆ ਤੇ ਮੌਕੇ ‘ਤੇ ਹੀ 5 ਲੱਖ ਰੁਪਏ ਦੀ ਗਰਾਂਟ ਦਾ ਭਰੋਸਾ ਦਿੱਤਾ ਤੇ ਜਲਦੀ ਹੀ ਕੰਮ ਸ਼ੁਰੂ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸ਼ਿਕੰਜਾ ਕਸਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਜੋ ਸੁਪਨੇ ਦੇਸ਼ ਦੇ ਲੋਕਾਂ ਨੂੰ ਦਿਖਾਏ ਉਨ੍ਹਾਂ ‘ਚੋਂ ਇੱਕ ਵੀ ਪੂਰਾ ਨਹੀਂ ਹੋਇਆ।

ਸਿਰਫ਼ ਆਪਣੀ ਗੁੰਡਾਗਰਦੀ ਤੇ ਧੱਕੇ ਨਾਲ ਲੋਕਤੰਤਰ ਦਾ ਘਾਣ ਕਰਨ ਦਾ ਸੁਪਨਾ ਜ਼ਰੂਰ ਪੂਰਾ ਕਰ ਗਿਆ ਤੇ ਕੁਝ ਵੱਡੇ ਘਰਾਣਿਆਂ ਦੇ ਸੁਪਨੇ ਮੋਦੀ ਦੇ ਰਾਜ ‘ਚ ਪੂਰੇ ਹੋ ਗਏ ਜੋ ਦੇਸ਼ ਨੂੰ ਲੁੱਟ ਕੇ ਖਾ ਗਏ। ਉਨ੍ਹਾਂ ਕਿਹਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਸੁਪਨਾ, ਮੇਕ ਇੰਨ ਇੰਡੀਆ, ਸਵਾਮੀਨਾਥਨ ਰਿਪੋਰਟ, ਕਾਲਾ ਧਨ ਵਾਪਸ ਲਿਆਉਣ ਆਦਿ ਵਾਅਦੇ ਕਿੱਥੇ ਗਏ ਦੇਸ਼ ਦੇ ਨੌਜਵਾਨ ਸਰਹੱਦਾਂ ‘ਤੇ ਸ਼ਹੀਦ ਹੋ ਰਹੇ ਹਨ ਆਪ ਵਿਦੇਸ਼ਾਂ ਦੇ ਟੂਰ ਘੁੰਮਦਾ ਹੈ ਇਹ ਮੋਦੀ ਦਾ ਸੁਪਨਾ ਤੇ ਲੋਕਾਂ ਦੇ ਅੱਛੇ ਦਿਨ। ਜੀਐੱਸਟੀ ਇੱਕ ਅਜਿਹੀ ਪਹੇਲੀ ਪਾ ਦਿੱਤੀ ਜਿਸ ਦੀ ਵਪਾਰੀਆਂ ਨੂੰ ਅਜੇ ਤੱਕ ਸਮਝ ਹੀ ਨਹੀਂ ਆਈ। ਵਪਾਰੀ ਲੋਕ ਜੀਐੱਸਟੀ ਦੇ ਚੱਕਰਾਂ ਵਾਲੀ ਘੁੰਮਣ ਘੇਰੀ ‘ਚ ਹੀ ਉਲਝੇ ਫਿਰਦੇ ਹਨ। ਦੇਸ਼ ਆਰਥਿਕ ਪੱਖੋਂ ਗਿਰਾਵਟ ਵੱਲ ਹੀ ਜਾ ਰਿਹਾ ਹੈ ।

ਗਠਜੋੜ ਨਾਲ ਹੀ ਲੋਕਤੰਤਰੀ ਵਿਰੋਧੀ ਤਾਕਤਾਂ ਨੂੰ ਸਬਕ ਸਿਖਾਇਆ ਜਾ ਸਕਦਾ ਹੈ ਨਹੀਂ ਤਾਂ ਇਹ ਤਾਕਤਾਂ ਲੋਕ ਤੰਤਰ ਦਾ ਘਾਣ ਦਰਦੀਆਂ ਹੀ ਰਹਿਣਗੀਆਂ। ਇਸ ਮੌਕੇ ਗਿਆਨ ਮਾਨ, ਨਵਦੀਪ ਸਿੰਘ ਬੀਰ ਖੁਰਦ, ਨਿਰਭੈ ਸਿੰਘ ਮਾਨ ਸਰਕਲ ਪ੍ਰਧਾਨ ਆਪ ਪਾਰਟੀ ,ਕੁਲਦੀਪ ਸਿੰਘ, ਸੁਰਿੰਦਾਰ ਕੁਮਾਰ ਕਾਂਸਲ ਸਰਕਲ ਪ੍ਰਧਾਨ ਅਗਰਵਾਲ ਸਭਾ, ਰਮੇਸ਼ ਕਾਲਾ ਪ੍ਰਧਾਨ ਸ਼ੈਲਰ ਐਸੋ., ਬੀਰਬਲ ਦਾਸ ਪ੍ਰਧਾਨ ਤੋਲਾ ਵਾਲ ਵਾਲੇ, ਹਰਬੰਸ ਨੰਬਰਦਾਰ, ਨਛੱਤਰ ਸ਼ਰਮਾਂ, ਗੁਰਦੇਵ ਸਿੰਘ ਜੇਈ, ਸੱਤਪਾਲ ਕੋਟੜੇ ਵਾਲੇ, ਰਾਮੂ ਬੀਰਵਾਲੇ, ਤਰਸ਼ੇਮ ਕੁਮਾਰ ਤੋਗਾਵਾਲੀਆ, ਸੁਰਿੰਦਰ ਠੇਕੇਦਾਰ, ਜਗਦੀਪ ਕੁਮਰ ਕੋਟੜੇ ਵਾਲੇ ਆਦਿ ਹਾਜ਼ਰ ਸਨ।