ਸਾਡੇ ਨਾਲ ਸ਼ਾਮਲ

Follow us

10.2 C
Chandigarh
Monday, January 19, 2026
More
    Home Breaking News ਹੈਦਰਾਬਾਦ &#82...

    ਹੈਦਰਾਬਾਦ ‘ਚ ਹੈਵਾਨੀਅਤ ਨਾਲ ਪੂਰੇ ਦੇਸ਼ ‘ਚ ਉਬਾਲ

    ਹੈਦਰਾਬਾਦ ‘ਚ ਹੈਵਾਨੀਅਤ ਨਾਲ ਪੂਰੇ ਦੇਸ਼ ‘ਚ ਉਬਾਲ
    ਮਹਿਲਾ ਡਾਕਟਰ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ

    ਹੈਦਰਾਬਾਦ (ਏਜੰਸੀ)। ਹੈਦਰਾਬਾਦ ‘ਚ ਦਿੱਲੀ ਦੇ ਨਿਰਭੈਆ ਕਾਂਡ ਵਰਗੀ ਹੈਵਾਨੀਅਤ (Hyderabad Nirbhaya Scandal) ਦੇ ਮਾਮਲੇ ਤੋਂ ਨਰਾਜ਼ ਲੋਕਾਂ ਦਾ ਗੁੱਸਾ ਸ਼ਨਿੱਚਰਵਾਰ ਨੂੰ ਸਿਖ਼ਰਾਂ ‘ਤੇ ਆ ਗਿਆ। ਲੋਕਾਂ ਨੇ ਸ਼ਾਦਨਗਰ ਪੁਲਿਸ ਥਾਣੇ ਸਾਹਮਣੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਉੱਥੇ ਹੀ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਮੈਂਬਰ ਵੀ ਪੀੜਤਾ ਦੇ ਘਰ ਪਹੁੰਚ ਗਏ ਹਨ। ਉਨ੍ਹਾਂ ਮਹਿਲਾ ਡਾਕਟਰ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉੱਥੇ ਹੀ ਇਸ ਘਅਨਾ ਨੂੰ ਲੈ ਕੇ ਪੂਰੇ ਦੇਸ਼ ‘ਚ ਉਬਾਲ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਲੋਕ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਦੱਸ ਦਈਏ ਕਿ ਹੈਦਰਾਬਾਦ ‘ਚ ਕੁਝ ਵਿਅਕਤੀਆਂ ਨੇ ਇੱਕ ਮਹਿਲਾ ਡਾਕਟਰ (27) ਨਾਲ ਜ਼ਬਰ ਜਨਾਹ ਕੀਤਾ ਅਤੇ ਫਿਰ ਉਸ ਨੂੰ ਜ਼ਿੰਦਾ ਸਾੜ ਦਿੱਤਾ ਸੀ। ਇਸ ਤੋਂ ਬਾਅਦ ਉਸ ਦੀ ਅਧਸੜੀ ਲਾਸ਼ ਨੂੰ ਪੁਲ ਦੇ ਹੇਠਾਂ ਸੁੱਟ ਦਿੱਤਾ ਗਿਆ ਸੀ। ਸ਼ਨਿੱਚਰਵਾਰ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਟੀਮ ਦੇ ਮੀਬਰ ਵੀ ਪੀੜਤਾ ਦੇ ਘਰ ਪਹੁੰਚ ਗਏ।

    ਮਾਂ ਨੇ ਕਿਹਾ, ਕਾਤਲਾਂ ਨੂੰ ਸਭ ਦੇ ਸਾਹਮਣੇ ਸਾੜ ਦਿਓ

    ਤੇਲੰਗਾਨਾ ‘ਚ ਜਿਸ ਮਹਿਲਾ ਡਾਕਟਰ ਨੂੰ ਜ਼ਬਰ ਜਨਾਹ ਤੋਂ ਬਾਅਦ ਤੇਲ ਛਿੜਕ ਕੇ ਸਾੜ ਦਿੱਤਾ ਗਿਆ ਉਸ ਦੇ ਮਾਪਿਆਂ ਨੇ ਕਾਤਲਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਮ੍ਰਿਤਕ ਮਹਿਲਾ ਡਾਕਟਰ ਦੀ ਮਾਂ ਨੇ ਕਿਹਾ ਹੈ ਕਿ ਮੁਲਜ਼ਮਾਂ ਨੇ ਉਸ ਦੀ ਮਾਸੂਮ ਧੀ ਨੂੰ ਜਿਉਂਦੇ ਸਾੜ ਦਿੱਤਾ, ਇਸ ਲਈ ਉਨ੍ਹਾਂ ਸਾਰਿਆਂ ਨੂੰ ਵੀ ਜਨਤਾ ਦੇ ਸਾਹਮਣੇ ਜਿਉਂਦੇ ਸਾੜ ਦਿੱਤਾ ਜਾਣਾ ਚਾਹੀਦਾ ਹੈ। ਜੇਕਰ ਸਾਈਬਰਾਬਾਦ ਦੀ ਪੁਲਿਸ ਚੌਕਸ ਹੁੰਦੀ ਤਾਂ ਅਜਿਹੀ ਘਟਨਾ ਨਾ ਹੁੰਦੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Hyderabad Nirbhaya Scandal

    LEAVE A REPLY

    Please enter your comment!
    Please enter your name here