ਠਾਕਰੇ ਰਾਜ ਦੀ ਪਹਿਲੀ ਪ੍ਰੀਖਿਆ ਅੱਜ ਦੁਪਹਿਰ ਦੋ ਵਜ਼ੇ

First Test, 2:00Pm, clock, Thakre

-ਠਾਕਰੇ ਰਾਜ ਦੀ ਪਹਿਲੀ ਪ੍ਰੀਖਿਆ ਅੱਜ ਦੁਪਹਿਰ ਦੋ ਵਜ਼ੇ
-ਵਿਧਾਨ ਸਭਾ ‘ਚ ਸਿੱਧ ਕਰਨ ਕਰਨਾ ਹੋਵੇਗਾ ਬਹੁਮਤ

ਮੰਬਈ (ਏਜੰਸੀ)। ਮਹਾਂਰਾਸ਼ਟਰ ‘ਚ ਊਧਵ ਠਾਕਰੇ Thakre ਸਰਕਾਰ ਦੀ ਪਹਿਲੀ ਪ੍ਰੀਖਿਆ ਅੱਜ ਸ਼ਨਿੱਚਰਵਾਰ ਨੂੰ ਹੋਵੇਗੀ। ਵਿਧਾਨ ਸਭਾ ‘ਚ ਦੁਪਹਰਿ ਦੋ ਵਜ਼ੇ ਸ਼ਕਤੀ ਪ੍ਰੀਖਣ ਹੋਣਾ ਹੈ। ਸ਼ਿਵਸੈਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ 170 ਵਿਧਾਇਕਾਂ ਦਾ ਸਮੱਥਰਨ ਹੈ ਅਤੇ ਸਦਨ ‘ਚ ਉਹ ਬਹੁਤ ਆਸਾਨੀ ਨਾਲ ਬਹੁਮਤ ਸਿੱਧ ਕਰ ਦੇਵੇਗੀ। ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ‘ਚ ਨਵੀਂ ਸਰਕਾਰ ਕੋਲ ਤਿੰਨ ਦਸੰਬਰ ਤੱਕ ਆਪਣਾ ਬਹੁਮਤ ਸਿੱਧ ਕਰਨ ਕਰਨ ਦਾ ਸਮਾਂ ਹੈ। ਹਾਲਾਂਕਿ, ਇਹ ਸਪੱਸ਼ਟ ਹੋ ਗਿਆ ਹੈ ਕਿ ਸ਼ਿਵਸੈਨਾ-ਰਾਕਾਂਪਾ-ਕਾਂਗਰਸ ਵਾਲੀ ਸੱਤਾਧਾਰੀ ਮਹਾਂ ਵਿਕਾਸ ਗੱਡੀ ਸਦਨ ਦੇ ਪਲਟ ‘ਤੇ ਆਪਣਾ ਸ਼ਕਤੀ ਪ੍ਰਦਰਸ਼ਨ ਕਰੇਗੀ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਸੀਨੀਅਰ ਨੇਤਾ ਦਿਲੀਪ ਵਾਲਸੇ-ਪਾਟਿਲ ਮਹਾਂਰਾਸ਼ਟਰ ਵਿਧਾਨ ਸਭਾ ਦੇ ਅਸਥਾਈ ਪ੍ਰਧਾਨ (ਪ੍ਰੋਟੈਮ ਸਪੀਕਰ) ਹੋਣਗੇ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ 26 ਨਵੰਬਰ ਨੂੰ ਵੀ 287 ਨਵੇਂ ਚੁਣੇ ਵਿਧਾਇਕਾਂ ਨੂੰ ਸਹੁੰ ਚੁਕਾਉਣ ਲਈ ਇੱਕ ਸੀਨੀਅਰ ਭਾਜਪਾ ਵਿਧਾਇਕ ਨੂੰ ਪ੍ਰੋਟੇਮ ਸਪੀਕਰ ਨਿਯੁਕ ਕੀਤਾ ਗਿਆ ਸੀ। ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ, ਇਹ ਪ੍ਰਕਿਰਿਆ ਆਰਾਮ ਨਾਲ ਪੂਰੀ ਹੋਈ ਸੀ।

ਬਹੁਮਤ ਲਈ ਚਾਹੀਦੇ ਹਨ 145 ਵਿਧਾਇਕ

ਮਹਾਂਰਾਸ਼ਟਰ ਵਿਧਾਨ ਸਭਾ ‘ਚ ਕੁੱਲ 288 ਸੀਟਾਂ ਹਨ। ਅਜਿਹੇ ‘ਚ ਬਹੁਮਤ ਲਈ 145 ਵਿਧਾਇਕਾਂ ਦਾ ਪੱਖ ਹੋਣਾ ਜ਼ਰੂਰੀ ਹੈ। ਸ਼ਿਵ ਸੈਨਾ ਕੋਲ 56 ਵਿਧਾਇਕ, ਐੱਨਸੀਪੀ ਕੋਲ 54 ਅਤੇ ਕਾਂਗਰਸ ਕੋਲ 44 ਵਿਧਾਇਕ ਹਨ। ਸਾਰੇ ਵਿਧਾਇਕਾਂ ਦੀ ਗਿਣਤੀ ਨੂੰ ਮਿਲਾ ਦਿੱਤਾ ਜਾਵੇ ਤਾਂ ਕੁੱਲ 154 ਹੁੰਦੇ ਹਨ, ਭਾਵ ਬਹੁਮਤ ਤੋਂ 9 ਜ਼ਿਆਦਾ।

  • ਸ਼ਿਵਸੈਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ 170 ਵਿਧਾਇਕਾਂ ਦਾ ਸਮੱਥਰਨ ਹੈ
  • ਸਦਨ ‘ਚ ਉਹ ਬਹੁਤ ਆਸਾਨੀ ਨਾਲ ਬਹੁਮਤ ਸਿੱਧ ਕਰ ਦੇਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।