ਫਾਈਨਲ ਲਈ ਭਿੜਨਗੇ ਹੈਦਰਾਬਾਦ-ਦਿੱਲੀ, ਵਿਰਾਟ ਦਾ ਸੁਫ਼ਨਾ ਫਿਰ ਟੁੱਟਿਆ

10 ਨਵੰਬਰ ਨੂੰ ਹੋਵੇਗਾ ਫਾਈਨਲ

ਅਬੂਧਾਬੀ। ਤਜ਼ਰਬੇਕਾਰ ਬੱਲੇਬਾਜ਼ ਕੇਨ ਵਿਲੀਅਮਸਨ ਦੀ ਨਾਬਾਦ 50 ਦੌੜਾਂ ਦੀ ਬੇਸ਼ਕੀਮਤੀ ਅਰਧ ਸੈਂਕੜੇ ਵਾਲੀ ਪਾਰੀ ਤੇ ਆਲਰਾਊਂਡਰ ਜੈਸਨ ਹੋਲਡਰ (25 ਦੌੜਾਂ ‘ਤੇ ਤਿੰਨ ਵਿਕਟਾਂ ਤੇ ਨਾਬਾਦ 24) ਦੇ ਸ਼ਾਨਦਾਰ ਹਰਫ਼ਨਮੌਲਾ ਪ੍ਰਦਰਸ਼ਨ ਦੇ ਸਦਕਾ ਸਨਰਾਈਜਰਸ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੰਗਲੌਰ ਨੂੰ ਆਈਪੀਐਲ ਦੇ ਐਲੀਮੀਨੇਟਰ ਮੁਕਾਬਲੇ ‘ਚ ਸ਼ੁੱਕਰਵਾਰ ਨੂੰ ਛੇ ਵਿਕਟਾਂ ਨਾਲ ਹਰਾ ਕੇ ਕੁਵਾਲੀਫਾਇਰ ਦੋ ‘ਚ ਜਗ੍ਹਾ ਬਣਾ ਲਈ, ਜਿੱਥੇ ਉਸਦਾ ਮੁਕਾਬਲਾ ਅੱਠ ਨਵੰਬਰ ਨੂੰ ਦਿੱਲੀ ਕੈਪੀਟਲਸ ਨਾਲ ਹੋਵੇਗਾ।

Hyderabad-Delhi

ਹੈਦਰਾਬਾਦ ਨੇ ਬੰਗਲੌਰ ਨੂੰ 20 ਓਵਰਾਂ ‘ਚ ਸੱਤ ਵਿਕਟਾਂ ‘ਤੇ 131 ਦੌੜਾਂ ਦੇ ਸਕੋਰ ‘ਤੇ ਰੋਕਿਆ ਤੇ ਕੁਝ ਨਾਜ਼ੁਕ ਹਾਲਾਤਾਂ ‘ਚੋਂ ਗੁਜ਼ਰਦੇ ਹੋਏ 19.4 ਓਵਰਾਂ ‘ਚ ਚਾਰ ਵਿਕਟਾਂ ‘ਤੇ 132 ਦੌੜਾਂ ਬਣਾ ਕੇ ਰੋਮਾਂਚਕ ਜਿੱਤ ਹਾਸਲ ਕਰ ਲਈ। ਇਸ ਹਾਰ ਨਾਲ ਹੀ ਵਿਰਾਟ ਕੋਹਲੀ ਦੀ ਬੰਗਲੌਰ ਟੀਮ ਟੂਰਨਾਮੈਂਟ ‘ਚੋਂ ਬਾਹਰ ਹੋ ਗਈ ਤੇ ਵਿਰਾਟ ਦਾ ਲਗਾਤਾਰ ਅੱਠਵੇਂ ਸਾਲ ਆਪਣੀ ਕਪਤਾਨੀ ‘ਚ ਖਿਤਾਬ ਤੋਂ ਹੱਥ ਖਾਲੀ ਰਹਿ ਗਿਆ। ਹੈਦਰਾਬਾਦ ਦਾ ਅੱਠ ਨਵੰਬਰ ਨੂੰ ਅਬੂਧਾਬੀ ‘ਚ ਹੀ ਹੋਣ ਵਾਲੇ ਦੂਜੇ ਕੁਵਾਲੀਫਾਇਰ ‘ਚ ਦਿੱਲੀ ਕੈਪੀਟਲਸ ਦੇ ਨਾਲ ਮੁਕਾਬਲਾ ਹੋਵੇਗਾ ਤੇ ਇਸ ਮੁਕਾਬਲੇ ਦੀ ਜੇਤੂ ਟੀਮ 10 ਨਵਬੰਰ ਨੂੰ ਫਾਈਨਲ ‘ਚ ਬੀਤੀ ਚੈਂਪੀਅਨ ਮੁੰਬਈ ਇੰਡੀਅਨਸ ਨਾਲ ਭਿੜੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.